''ਅਰਦਾਸ ਕਰਾਂ'' ਫਿਲਮ ਦੀ ਐਡਵਾਂਸ ਬੂਕਿੰਗ ਹੋਈ ਸ਼ੁਰੂ

7/18/2019 5:40:14 PM

ਜਲੰਧਰ(ਬਿਊਰੋ) - 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਅਰਦਾਸ ਕਰਾਂ' ਦੀ ਚਰਚਾ ਹਰ ਪਾਸੇ ਹੈ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ  'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਪ੍ਰਤੀ ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਫਿਲਮ ਦੀ ਐਡਵਾਂਸ ਬੂਕਿੰਗ ਵੀ ਸ਼ੁਰੂ ਹੋ ਗਈ ਹੈ। ਇਸ ਫਿਲਮ ਨੂੰ ਦੇਖਣ ਦੇ ਚਾਹਵਾਨ ਹੁਣ ਤੋਂ ਹੀ ਫਿਲਮ ਦੀ ਟਿਕਟਾਂ ਬੁੱਕ ਕਰਾ ਸਕਦੇ ਹਨ।ਦੱਸ ਦਈਏ ਕਿ ਵਿਦੇਸ਼ਾ 'ਚ 'ਅਰਦਾਸ ਕਰਾਂ' ਦੇ ਪ੍ਰੀਮੀਅਰ ਅਤੇ ਸਪੈਸ਼ਲ ਸਕ੍ਰੀਨਿੰਗ ਦੌਰਾਨ  ਇਸ ਫਿਲਮ ਨੂੰ  ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ ਹੈ ਤੇ ਹੁਣ ਪੰਜਾਬ ਅਤੇ ਹੋਰਨਾਂ ਸੂਬਿਆ 'ਚ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

 
 
 
 
 
 
 
 
 
 
 
 
 
 

Book your tickets for Ardaas Karaan & get Rs.75 off only on BookMyShow. https://bookmy.show/ArdaasKaraan

A post shared by Gippy Grewal (@gippygrewal) on Jul 17, 2019 at 12:16am PDT


ਦੱਸਣਯੋਗ ਹੈ ਕਿ 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਹੈ। ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਦੀ ਲਿਖੀ ਇਸ ਸਾਂਝੀ ਫਿਲਮ ਦੀ ਕਹਾਣੀ 'ਚ ਜਿੰਦਗੀ ਦੇ ਕਈ ਅਜਿਹੇ ਵਿਸ਼ਿਆਂ ਨੂੰ ਛੋਹਿਆ ਗਿਆ ਹੈ ਜੋ ਅੱਜ ਤੱਕ ਕਿਸੀ ਪੰਜਾਬੀ ਫਿਲਮ 'ਚ ਨਹੀਂ ਦੇਖੇ ਗਏ।ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਮਲਕੀਤ ਰੌਣੀ, ਜਪਜੀ ਖਹਿਰਾ, ਮੇਹਰ ਵਿਜ, ਸਪਨਾ ਪੱਬੀ, ਯੋਗਰਾਜ ਸਿੰਘ, ਸੀਮਾ ਕੌਸਲ, ਗੁਰਪ੍ਰੀਤ ਕੌਰ ਭੰਗੂ ਤੇ ਕੁਲਜਿੰਦਰ ਸਿੱਧੂ ਸਮੇਤ ਕਈ ਨਾਮੀਂ ਕਲਾਕਾਰਾਂ ਨੇ ਇਸ ਫਿਲਮ 'ਚ ਅਹਿਮ ਭੂਮਿਕਾ ਨਿਭਾਈ ਹੈ। ਓਮਜੀ ਗਰੁੱਪ ਵੱਲੋਂ ਇਸ ਫਿਲਮ ਨੂੰ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News