ਗੁੱਸੇ ’ਚ ਲਾਲ ਸਲਮਾਨ ਨੇ ਰਸ਼ਮੀ ਦੇ ਸਾਹਮਣੇ ਖੋਲ੍ਹੀ ਅਰਹਾਨ ਦੇ ਵਿਆਹੇ ਹੋਣ ਦੀ ਪੋਲ

12/8/2019 10:29:43 AM

ਮੁੰਬਈ(ਬਿਊਰੋ)- ਹੁਣ ਬਿੱਗ ਬੌਸ ਵਿਚ ਅਗਲੇ ਵੀਕੈਂਡ ਦੀ ਲੜਾਈ ਆਉਣ ਵਾਲੀ ਹੈ। ਇਸ ਐਪੀਸੋਡ ਵਿਚ ਇਸ ਰਿਐਲਿਟੀ ਸ਼ੋਅ ਦੇ ਹੋਸਟ ਸਲਮਾਨ ਖਾਨ ਦੱਸਣਗੇ ਕਿ ਇਸ ਹਫਤੇ ਬਿੱਗ ਬੌਸ ਦੇ ਘਰ ਵਿਚ ਜੋ ਕੁਝ ਵੀ ਹੋਇਆ ਉਸ ਨੂੰ ਦੇਖ ਕੇ ਉਨ੍ਹਾਂ ਨੂੰ ਕਿਵੇਂ ਲੱਗਾ। ਇਸ ਐਪੀਸੋਡ ਦਾ ਟੀਜ਼ਰ ਵੀ ਆ ਗਿਆ ਹੈ। ਇਸ ਵੀਡੀਓ ਵਿਚ ਦਿਖਾਈ ਰਿਹਾ ਹੈ ਕਿ ਸਲਮਾਨ ਖਾਨ ਘਰਵਾਲਿਆਂ ਦੀ ਜ਼ਬਰਦਸਤ ਕਲਾਸ ਲਗਾ ਰਹੇ ਹਨ। ਅਰਹਾਨ ਖਾਨ 'ਤੇ ਤਾਂ ਉਹ ਬੁਰੀ ਤਰ੍ਹਾਂ ਭੜਕ ਜਾਂਦੇ ਹਨ।
PunjabKesari
ਸਭ ਦੀ ਕਲਾਸ ਲੈਂਦੇ ਹਨ ਸਲਮਾਨ
ਸਭ ਤੋਂ ਪਹਿਲਾਂ ਸਲਮਾਨ ਖਾਨ ਮੁਕਾਬਲੇਬਾਜ਼ਾਂ ਨੂੰ ਕਹਿੰਦੇ ਹਨ ਕਿ ਕੀ ਉਹ ਟਾਸਕ ਵਿਚ ਭਾਗ ਲੈ ਰਹੇ ਹਨ ਜਾਂ ਇਕ ਦੂਜੇ ਨੂੰ ਸਰੀਰਕ ਤਾਕਤ ਹੀ ਦਿਖਾ ਰਹੇ ਹਨ। ਸਲਮਾਨ ਖਾਨ ਸਾਰੇ ਮੁਕਾਬਲੇਬਾਜ਼ਾਂ ਨੂੰ ਕਹਿੰਦੇ ਹਨ ਕਿ ਉਹ ਗੰਦੀਆਂ ਲੜਾਈਆਂ ਲੜਨ ਪਰ ਯਾਦ ਰੱਖਣ ਕਿ ਇਸ ਤਰ੍ਹਾਂ ਕਰਨ ਨਾਲ ਉਹ ਘਰ ਵਿਚੋਂ ਬਾਹਰ ਨਿਕਲ ਜਾਣਗੇ। ਇਸ ਤੋਂ ਬਾਅਦ ਸਲਮਾਨ ਖਾਨ ਅਰਹਾਨ ਖਾਨ 'ਤੇ ਫੋਕਸ ਹੋ ਜਾਂਦੇ ਹਨ। ਸਲਮਾਨ ਖਾਨ ਕਹਿੰਦੇ ਹਨ ਕਿ ਅਰਹਾਨ ਤੁਹਾਨੂੰ ਬਾਹਰ ਦੀ ਗੱਲ ਘਰ ਵਿਚ ਕਰਨ ਦਾ ਬਹੁਤ ਸ਼ੌਕ ਹੈ ਨਾ। ਫਿਰ ਸਲਮਾਨ ਉਸ ਕੋਲੋਂ ਪੁੱਛਦੇ ਹਨ ਕਿ ਤੁਹਾਡੇ ਘਰ ਵਿਚ ਕੌਣ-ਕੌਣ ਹੈ। ਇਸ ਦੇ ਨਾਲ ਹੀ ਸਲਮਾਨ ਰਸ਼ਮੀ ਦੇਸਾਈ ਨੂੰ ਪੂਰੀ ਗੱਲ ਦੱਸਣ ਲਈ ਕਹਿੰਦੇ ਹਨ।

 
 
 
 
 
 
 
 
 
 
 
 
 
 

@beingsalmankhan ne khole @arhaankhaan ke kuch aise raaz jinhe sunn kar @imrashamidesai bhi ho gayi shock. Dekhiye #WeekendKaVaar, aaj raat 9 baje! Anytime on @voot @Vivo_India @daburamlaindia @bharat.pe #BiggBoss13 #BiggBoss #BB13 #salmankhan

A post shared by Colors TV (@colorstv) on Dec 6, 2019 at 9:02pm PST


ਅਰਹਾਨ ਖਾਨ ਦਾ ਜਵਾਬ ਸੁਣ ਭੜਕੇ ਸਲਮਾਨ
ਅਰਹਾਨ ਖਾਨ ਸਲਮਾਨ ਖਾਨ ਨੂੰ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਵਿਚ ਮਾਤਾ ਪਿਤਾ ਹਨ। ਭੈਣ ਭਰਾ ਹੈ। ਸਲਮਾਨ ਫਿਰ ਅਰਹਾਨ ਨੂੰ ਕਹਿੰਦੇ ਹਨ ਕਿ ਹੋਰ ਕੌਣ ਹੈ ਤੁਹਾਡੇ ਘਰ ਵਿਚ। ਇਸ ਤੋਂ ਬਾਅਦ ਸਲਮਾਨ ਗੁੱਸੇ ਵਿਚ ਆ ਕੇ ਆਪਣੇ ਜੈਕਟ ਉਤਾਰ ਦਿੰਦੇ ਹਨ। ਸਲਮਾਨ ਇਸ ਤੋਂ ਬਾਅਦ ਅਰਹਾਨ ਖਾਨ ਦੇ ਵਿਆਹੇ ਹੋਣ ਅਤੇ ਬੱਚਿਆਂ ਬਾਰੇ ਦੱਸਦੇ ਹਨ। ਇਹ ਸਭ ਸੁਣ ਕੇ ਅਰਹਾਨ ਖਾਨ ਰਸ਼ਮੀ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਦੱਸ ਦੇਈਏ ਕਿ ਅਰਹਾਨ ਖਾਨ ਤੇ ਰਸ਼ਮੀ ਦੇਸਾਈ ਦੀ ਡੇਟਿੰਗ ਦਾ ਰਿਊਮਰ ਹੈ। ਕਿਹਾ ਜਾ ਰਿਹਾ ਹੈ ਕਿ ਦੋਵੇਂ ਇਕ ਦੂਜੇ ਨੂੰ ਕਾਫੀ ਸਮੇਂ ਤੋਂ ਜਾਣਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News