ਸਾਗਾ ਮਿਊਜ਼ਿਕ ਤੇ ਯਸ਼ ਰਾਜ ਫਿਲਮਸ ਲੈ ਕੇ ਆ ਰਹੇ ਹਨ 'ਬਾਦਸ਼ਾਹ' ਦਾ 'ਕਮਾਲ'

12/8/2019 12:00:39 PM

ਜਲੰਧਰ(ਬਿਊਰੋ)- ਫਿਲਮ ਇੰਡਸਟਰੀ ਦੇ ਦੋ ਵੱਡੇ ਬਰਾਂਡ ਯਸ਼ ਰਾਜ ਫਿਲਮਸ ਤੇ ਸਾਗਾ ਮਿਊਜ਼ਿਕ ਦੇ ਸਹਿਯੋਗ ਹੀ ਬਹੁਤ ਚਰਚਾ ਹੋ ਰਹੀ ਹੈ। ਅੰਤਰਰਾਸ਼ਟਰੀ ਪ੍ਰਸਿੱਧੀ ਹਾਸਿਲ ਕਰ ਚੁੱਕੇ ਗਾਇਕ ਸਿੱਧੂ ਮੂਸੇ ਵਾਲੇ ਅਤੇ ਰੈਪਰ ਬੋਹੇਮੀਆਂ ਦੇ ਕਲੱਬਰੇਸ਼ਨ ਟਰੈਕ 'ਸੇਮ ਬੀਫ਼' ਨੂੰ ਮਿਲੀ ਸਫਲਤਾ ਇਸ ਗੱਲ ਦੀ ਗਵਾਈ ਹੈ। ਜ਼ਿਕਰਯੋਗ ਹੈ ਕਿ ਯਸ਼ ਰਾਜ ਤੇ ਸਾਗਾ ਦੇ ਇਸ ਟਰੈਕ ਨੇ ਸਫਲਤਾ ਦੀ ਇਕ ਵੱਡੀ ਮਿਸਾਲ ਪੈਦਾ ਕੀਤੀ । ਇਸ ਟਰੈਕ ਨੂੰ ਯੂ-ਟਿਊਬ 'ਤੇ 110 ਮਿਲੀਅਨ ਤੋਂ ਵੱਧ ਵਿਓੂਜ਼ ਮਿਲ ਚੁੱਕੇ ਹਨ। ਇਸੇ ਹੌਂਸਲੇ ਨਾਲ ਸਾਗਾ ਨੇ ਯਸ਼ ਰਾਜ ਨਾਲ ਮਿਲ ਕੇ ਇਕ ਹੋਰ ਵੱਡਾ ਕਦਮ ਪੁੱਟਣ ਜਾ ਰਹੀ ਹੈ, ਜਿਸ ਤਹਿਤ ਉਹ ਬਾਲੀਵੁੱਡ ਤੇ ਪੰਜਾਬੀ ਸੰਗੀਤ ਜਗਤ ਦੇ ਵੱਡੇ ਸਿਤਾਰੇ 'ਬਾਦਸ਼ਾਹ' ਦੇ ਨਵੇਂ ਟਰੈਕ 'ਕਮਾਲ' ਨੂੰ ਲੈ ਕੇ ਆ ਰਹੇ ਹਨ।

 
 
 
 
 
 
 
 
 
 
 
 
 
 

KAMAAL bas aur kuch nahi @theuchana @badboyshah @sagmusicoffical @yrf @sumeetsinghm

A post shared by BADSHAH (@badboyshah) on Dec 7, 2019 at 4:30am PST

ਇਸ ਟਰੈਕ ਦੀ ਖਾਸ਼ੀਅਤ ਇਹ ਹੈ ਕਿ ਇਸ ਵਾਰ ਬਾਦਸ਼ਾਹ ਇਸ ਟਰੈਕ ਵਿਚ ਆਪਣੇ ਭਰਾ ਅਮਿਤ ਉਚਾਨਾ' ਨੂੰ ਵੀ ਲੈ ਕੇ ਆ ਰਹੇ ਹਨ। ਇਹ ਟਰੈਕ 9 ਦਸੰਬਰ ਨੂੰ ਰਿਲੀਜ਼ ਹੋ ਜਾਵੇਗਾ। ਇਸ ਟਰੈਕ ਬਾਰੇ ਸਾਗਾ ਮਿਊਜ਼ਿਕ ਦੇ ਮਾਲਕ ਸੁਮੀਤ ਸਿੰਘ ਨੇ ਕਿਹਾ,‘‘ਇਹ ਗੀਤ 'ਕਮਾਲ' ਸੱਚਮੁੱਚ ਹੀ ਕਮਾਲ ਦਾ ਗੀਤ ਹੈ, ਜੋ ਦਰਸ਼ਕਾਂ ਨੂੰ ਖੂਬ ਪਸੰਦ ਆਵੇਗਾ। ਇਹ ਗੀਤ ਪੰਜਾਬੀਆਂ ਲਈ ਮਨੋਰੰਜਕ ਭਰਿਆ ਤੋਹਫਾ ਹੋਵੇਗਾ।’’ ਦੱਸਣਯੋਗ ਹੈ ਕਿ ਗੀਤਾਂ ਅਤੇ ਰੈਪ ਦੇ ਜ਼ਰੀਏ ਲੋਕਾਂ ਨੂੰ ਆਪਣਾ ਫੈਨ ਬਣਾਉਣ ਵਾਲੇ ਰੈਪਰ ਬਾਦਸ਼ਾਹ ਇਨ੍ਹੀਂ ਦਿਨੀਂ ਅਸਮਾਨ 'ਤੇ ਹੈ। ਉਹ ਬਾਲੀਵੁੱਡ ਨੂੰ ਲਗਾਤਾਰ ਹਿੱਟ ਗੀਤ ਦੇ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News