ਅਰਜੁਨ ਕਪੂਰ ਨੇ ਮਲਾਇਕਾ ਨਾਲ ਸਾਂਝੀ ਕੀਤੀ ਅਜਿਹੀ ਤਸਵੀਰ ਮਿੰਟਾਂ ''ਚ ਹੋਈ ਵਾਇਰਲ

10/24/2019 9:19:53 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਲਵ ਬਰਡਸ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਜੋ ਕਿ ਅਕਸਰ ਹੀ ਆਪਣੀ ਤਸਵੀਰਾਂ ਕਰਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਪਹਿਲਾਂ ਤਾਂ ਦੋਵੇਂ ਅਦਾਕਾਰ ਆਪਣੇ ਇਸ ਰਿਸ਼ਤੇ 'ਤੇ ਚੁੱਪੀ ਰੱਖੀ ਪਰ ਕੁਝ ਸਮੇਂ ਪਹਿਲਾਂ ਹੀ ਦੋਵਾਂ ਨੇ ਆਪਣੇ ਇਸ਼ਕ ਦਾ ਕਬੂਲ ਕਰ ਲਿਆ ਸੀ। ਅਰਜੁਨ ਕਪੂਰ ਦੇ ਬਰਥਡੇਅ 'ਤੇ ਮਲਾਇਕ ਨੇ ਆਪਣੇ ਇੰਸਟਾਗ੍ਰਾਮ 'ਤੇ ਅਰਜੁਨ ਨਾਲ ਆਪਣੀ ਤਸਵੀਰ ਪੋਸਟ ਕੀਤੀ ਸੀ। ਇਸ ਵਾਰ ਮਲਾਇਕਾ ਦੇ ਜਨਮ ਦਿਨ 'ਤੇ ਅਰਜੁਨ ਕਪੂਰ ਨੇ ਇੰਸਟਾਗ੍ਰਾਮ 'ਤੇ ਮਲਾਇਕਾ ਅਰੋੜਾ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਰਜੁਨ ਨੇ ਕਪੈਸ਼ਨ 'ਚ ਹਾਰਟ ਵਾਲੇ ਇਮੋਜ਼ੀ ਦੇ ਨਾਲ ਪੋਸਟ ਕੀਤਾ ਹੈ।

 

 
 
 
 
 
 
 
 
 
 
 
 
 
 

♥️

A post shared by Arjun Kapoor (@arjunkapoor) on Oct 23, 2019 at 1:51am PDT

ਤਸਵੀਰ 'ਚ ਅਰਜੁਨ ਕਪੂਰ ਮਲਾਇਕਾ ਨੂੰ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਨੂੰ ਪੋਸਟ ਕਰਨ ਤੋਂ ਬਾਅਦ ਇਸ ਤਸਵੀਰ ਨੂੰ ਸ਼ੋਸਲ ਮੀਡੀਆ 'ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਇਕ ਘੰਟੇ 'ਚ ਦੋ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਤਸਵੀਰ 'ਤੇ ਜੈਕਲੀਨ ਫਰਨਾਂਡੀਜ਼, ਕ੍ਰਿਤੀ ਸੈਨਨ, ਰਣਵੀਰ ਸਿੰਘ, ਮਨੀਸ਼ ਪਾਲ ਤੋਂ ਇਲਾਵਾ ਕਈ ਹੋਰ ਸਿਤਾਰਿਆਂ ਨੇ ਕੁਮੈਂਟਸ ਕਰਕੇ ਪਿਆਰ ਵਾਲੇ ਇਮੋਜ਼ੀਸ ਪੋਸਟ ਕੀਤੇ ਹਨ।

 

 
 
 
 
 
 
 
 
 
 
 
 
 
 

Happy bday my crazy,insanely funny n amazing @arjunkapoor ... love n happiness always

A post shared by Malaika Arora (@malaikaaroraofficial) on Jun 26, 2019 at 9:42am PDT

ਦੱਸ ਦਈਏ ਕਿ ਦੋਵਾਂ ਨੂੰ ਅਕਸਰ ਹੀ ਡਿਨਰ ਡੇਟਸ 'ਤੇ ਇਕੱਠੇ ਸਪੋਟ ਕੀਤਾ ਗਿਆ ਹੈ। ਮਲਾਇਕਾ ਅਰੋੜਾ ਦੇ ਜਨਮ ਦਿਨ ਪਾਰਟੀ ਤੋਂ ਦੋਵਾਂ ਦੀਆਂ ਡਾਂਸ ਵੀਡੀਓਸ ਵੀ ਖੂਬ ਵਾਇਰਲ ਹੋ ਰਹੀਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News