ਕੈਂਸਰ ਪੀੜਤਾਂ ਦੇ ਸਮਰਥਨ ਲਈ ਅੱਗੇ ਆਏ ਅਰਜੁਨ ਕਪੂਰ ਨੇ ਦਿੱਤਾ ਭਾਵੁਕ ਸੰਦੇਸ਼

9/19/2019 10:36:05 AM

ਮੁੰਬਈ(ਬਿਊਰੋ)- ਇਨ੍ਹੀਂ ਦਿਨੀਂ ਡਿਜੀਟਲ ਮਨੋਰੰਜਨ ਨੂੰ ਆਪਣੀ ਸਲਾਹ ਦੇ ਕੇ ਆਪਣੇ ਫੈਨਜ਼ ਨੂੰ ਠੀਕ ਕੰਟੈਂਟ ਦੇਖਣ ਲਈ ਪ੍ਰੇਰਿਤ ਕਰ ਰਹੇ ਐਕਟਰ ਅਰਜੁਨ ਕਪੂਰ ਨੇ ਹੁਣ ਇਕ ਹੋਰ ਸਮਾਜਿਕ ਮੁਹਿੰਮ ਨਾਲ ਜੁੜਣ ਦਾ ਫੈਸਲਾ ਕੀਤਾ ਹੈ। ਇਸ ਸਾਲ ਵਿਸ਼ਵ ਗੁਲਾਬ ਦਿਵਸ ਯਾਨੀ 22 ਸਤੰਬਰ ਨੂੰ ਅਰਜੁਨ ਮੁੰਬਈ ਦੇ ਵਿਸ਼ਵ ਪ੍ਰਸਿੱਧ ਬਾਂਦਰਾ ਵਰਲੀ ਸੀ ਲਿੰਕ ਪੁੱਲ ਨੂੰ ਗੁਲਾਬੀ ਰੰਗ ਨਾਲ ਪ੍ਰਕਾਸ਼ਿਤ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਇਸ ਮੌਕੇ ’ਤੇ ਉਨ੍ਹਾਂ ਨਾਲ ਤਮਾਮ ਅਜਿਹੇ ਬੱਚੇ ਵੀ ਹੋਣਗੇ ਜੋ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ।
PunjabKesari
ਵਿਸ਼ਵ ਗੁਲਾਬ ਦਿਨ ਯਾਨੀ ਵਰਲਡ ਰੋਜ ਡੇਅ ਕੈਨਾਡਾ ਦੀ 12 ਸਾਲ ਦੀ ਬੱਚੀ ਮੇਲਿੰਡਾ ਰੋਜ ਦੀ ਯਾਦ ’ਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ ਬਲੱਡ ਕੈਂਸਰ ਦੀ ਬੀਮਾਰੀ ਹੋਈ ਸੀ। ਕੈਂਸਰ ਮਰੀਜ਼ਾਂ ਦੀ ਮਦਦ ਲਈ ਬਣੀ ਸੰਸਥਾ ਕੈਂਸਰ ਪੇਸ਼ੇਂਟਸ ਏਡ ਐਸੋਸੀਏਸ਼ਨ ਦੀ ਮਦਦ ਨਾਲ ਹੋਣ ਜਾ ਰਹੇ ਇਸ ਪਰੋਗਰਾਮ ਬਾਰੇ ’ਚ ਅਰਜੁਨ ਕਪੂਰ ਕਹਿੰਦੇ ਹਨ, “ਕੈਂਸਰ ਪੀੜਤ ਮਰੀਜ਼ਾਂ ਦੀ ਮਦਦ ਦਾ ਮੁੱਦਾ ਮੇਰੇ ਨਾਲ ਕਾਫੀ ਵਿਅਕਤੀਗਤ ਰੂਪ ਨਾਲ ਜੁੜਿਆ ਹੈ। ਕੈਂਸਰ ਮਰੀਜ਼ਾਂ ਦੀ ਮਦਦ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮੇਰੇ ਕੋਲੋਂ ਜੋ ਹੋ ਸਕੇਗਾ ਮੈਂ ਜਰੂਰ ਕਰਨਾ ਚਾਹਾਂਗਾ। ਇਸ ਗੰਭੀਰ ਬੀਮਾਰੀ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਡੀ ਮਦਦ ਹੀ ਇਨ੍ਹਾਂ ਮਰੀਜ਼ਾਂ ਦਾ ਹੌਸਲਾ ਵਧਾ ਸਕਦੀ ਹੈ। ਕੈਂਸਰ ਨਾਲ ਜੂਝ ਰਹੇ ਬੱਚਿਆਂ ਦੇ ਹੌਸਲੇ ਅਤੇ ਉਨ੍ਹਾਂ ਦੇ ਜਜਬੇ ਨੂੰ ਮੈਂ ਸਲਾਮ ਕਰਦਾ ਹਾਂ। ”
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News