ਜਦੋਂ ਕੁਲਵਿੰਦਰ ਬਿੱਲਾ ਤੇ ਹਰਸਿਮਰਨ ਯੂਨੀਵਰਸਿਟੀ ''ਚ ਹੁੰਦੇ ਸਨ ਰੂਮ ਮੇਟ

9/19/2019 11:27:20 AM

ਜਲੰਧਰ (ਬਿਊਰੋ) — ਪੰਜਾਬੀ ਇੰਡਸਟਰੀ ਅਕਾਰ 'ਚ ਤਾਂ ਬਹੁਤੀ ਵੱਡੀ ਨਹੀਂ ਹੈ ਪਰ ਰਿਕਾਰਡਾਂ ਦੇ ਮਾਮਲੇ 'ਚ ਉਚਾਈਆਂ ਨੂੰ ਛੂਹ ਰਹੀ ਹੈ। ਪੰਜਾਬੀ ਸੰਗੀਤ ਜਗਤ 'ਚ ਗਾਇਕਾਂ ਦੀ ਤਕਰਾਰ ਤਾਂ ਆਮ ਹੀ ਦੇਖਣ ਨੂੰ ਮਿਲਦੀ ਰਹਿੰਦੀ ਹੈ ਪਰ ਉੱਥੇ ਹੀ ਦੋਸਤੀ ਦੀਆਂ ਮਿਸਾਲਾਂ ਵੀ ਹਰ ਰੋਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਮਕਬੂਲ ਹੋਣ ਵਾਲੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਅਤੇ ਹਰਸਿਮਰਨ ਜਿਹੜੇ ਕਾਲਜ ਸਮੇਂ 'ਚ ਇਕੱਠੇ ਹੋਸਟਲ 'ਚ ਰਹਿੰਦੇ ਸਨ। ਇੰਨਾਂ ਹੀ ਨਹੀਂ ਦੋਵੇਂ ਕਮਰਾ ਵੀ ਸਾਂਝਾ ਕਰਦੇ ਰਹੇ ਹਨ। ਅੱਜ ਦੋਵੇਂ ਸਿਤਾਰੇ ਕਾਮਯਾਬ ਹਨ। ਦਰਅਸਲ ਹਾਲ ਹੀ 'ਚ ਗਾਇਕ ਕੁਵਿੰਦਰ ਬਿੱਲਾ ਨੇ ਗਾਇਕ ਹਰਸਿਮਰਨ ਨਾਲ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੁਲਵਿੰਦਰ ਬਿੱਲਾ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। ਕੁਲਵਿੰਦਰ ਬਿੱਲਾ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਅੱਜ ਬਹੁਤ ਟਾਈਮ ਬਾਅਦ ਮਿਲੇ ਹਰਸਿਮਰਨ ਛੋਟੇ ਵੀਰ ਨੂੰ, ਅਸੀਂ ਯੂਨੀਵਰਸਿਟੀ ਰੂਮ ਮੇਟ ਸਨ। ਬਹੁਤ ਸਾਰੀਆਂ ਯਾਦਾਂ ਸਾਂਝੀਆਂ ਨੇ ਸਾਡੀਆਂ। ਖੁਸ਼ੀ ਹੁੰਦੀ ਆ ਆਪਣੇ ਵੀਰ ਜਦੋਂ ਸੈੱਟ ਹੁੰਦੇ ਆ।'

PunjabKesari
ਦੱਸ ਦਈਏ ਕਿ ਅੱਜ ਦੋਵਾਂ ਗਾਇਕਾਂ ਦਾ ਨਾਂ ਗਾਇਕੀ ਦੀ ਦੁਨੀਆਂ 'ਚ ਵੱਡਾ ਬਣ ਚੁੱਕਾ ਹੈ। ਕੁਲਵਿੰਦਰ ਬਿੱਲਾ ਨੇ ਵੀ ਇਸੇ ਖੁਸ਼ੀ ਨੂੰ ਜ਼ਾਹਿਰ ਕੀਤਾ ਹੈ ਕਿ ਉਹ ਅੱਜ ਖੁਸ਼ ਹਨ ਇਹ ਦੇਖ ਕੇ ਉਨ੍ਹਾਂ ਦੇ ਨਾਲ ਦੇ ਵੀ ਤਰੱਕੀਆਂ ਕਰ ਰਹੇ ਹਨ। ਕੁਲਵਿੰਦਰ ਬਿੱਲਾ ਬਹੁਤ ਜਲਦ ਆਪਣਾ ਨਵਾਂ ਗੀਤ 'ਲੋਡਡ ਜੱਟ' ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋ ਰਹੇ ਹਨ। ਇਸ ਦੇ ਨਾਲ ਹੀ ਕੁਲਵਿੰਦਰ ਬਿੱਲਾ ਕਈ ਪੰਜਾਬੀ ਫਿਲਮਾਂ 'ਚ ਵੀ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News