ਲਓ ਜੀ ਮੀਕਾ ਤੇ ਦਿਲਜੀਤ ਤੋਂ ਬਾਅਦ ਇਨ੍ਹਾਂ ਕਲਾਕਾਰਾਂ ਨੂੰ ਵੀ ਪਾਕਿ ’ਚ ਸ਼ੋਅ ਕਰਨ ਤੋਂ ਵਰਜਿਆ

9/19/2019 12:03:16 PM

ਮੁੰਬਈ(ਬਿਊਰੋ)- ਮੀਕਾ ਸਿੰਘ ਅਤੇ ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਅਲਕਾ ਯਾਗਨਿਕ, ਕੁਮਾਰ ਸਾਨੂ ਅਤੇ ਉਦਿਤ ਨਾਰਾਇਣ FWICE ਦੇ ਨਿਸ਼ਾਨੇ ’ਤੇ ਹਨ। ਤਕਰੀਬਨ 50,000 ਮੈਂਬਰਸ ਵਾਲੀ ‘ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼’ (Federation of Western India Cine Employees) ਭਾਰਤੀ ਸਿਨੇਮਾ ਐਸੋਸੀਏਸ਼ਨ ਦੀ ਮਦਰ ਬਾਡੀ ਹੈ। ਇਹ ਸੰਸਥਾ ਮੁੰਬਈ ’ਚ ਫਿਲਮ ਇੰਡਸਟਰੀ ਦੇ ਵਰਕਰਸ ਦੀ ਇਕ ਯੂਨੀਅਨ ਹੈ। ਇਸ ਫੈਡਰੇਸ਼ਨ ਨੇ ਪਹਿਲਾਂ ਦਿਲਜੀਤ ਦੋਸਾਂਝ ਦਾ ਵੀਜਾ ਰੱਦ ਕਰਨ ਦੀ ਮੰਗ ਕੀਤੀ ਸੀ ਅਤੇ ਮੀਕਾ ਸਿੰਘ ’ਤੇ ਬੈਨ ਲਗਾ ਦਿੱਤਾ ਸੀ। ਹੁਣ FWICE ਨੇ ਅਲਕਾ ਯਾਗਨਿਕ, ਕੁਮਾਰ ਸਾਨੂ ਅਤੇ ਉਦਿਤ ਨਾਰਾਇਣ ਨੂੰ 17 ਨਵੰਬਰ ਨੂੰ ਅਮਰੀਕਾ ’ਚ ਕੁਝ ਪਾਕਿਸਤਾਨੀਆਂ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਵੈਂਟ ’ਚ ਨਾ ਜਾਣ ਨੂੰ ਕਿਹਾ ਹੈ।


FWICE ਨੇ ਇਸ ਤਿੰਨਾਂ ਕਲਾਕਾਰਾਂ ਨੂੰ ਭੇਜੇ ਗਏ ਨੋਟਿਸ ’ਚ ਕਿਹਾ ਹੈ ਕਿ ਅਜਿਹੀ ਜਾਣਕਾਰੀ ਮਿਲੀ ਹੈ ਕਿ ਤੁਸੀਂ ਇਕ ਪਾਕਿਸਤਾਨੀ ਨਾਗਰਿਕ ਮੋਜਮਾ ਹੁਨੈਨ ਵੱਲੋਂ ਅਮਰੀਕਾ ’ਚ ਆਯੋਜਿਤ ਕੀਤੇ ਜਾ ਰਹੇ ਇਕ ਇਵੈਂਟ ’ਚ ਪਰਫਾਰਮ ਕਰਨ ਵਾਲੇ ਹੋ। FWICE ਤੁਹਾਨੂੰ ਰਿਕਵੈਸਟ ਕਰਦਾ ਹੈ ਕਿ ਤੁਸੀਂ ਆਪਣੇ ਕਦਮ ਪਿੱਛੇ ਲੈ ਲਓ ਅਤੇ ਖੁਦ ਨੂੰ ਇਸ ਇਵੈਂਟ ਤੋਂ ਵੱਖ ਕਰ ਲਓ। ਫਿਲਮਮੇਕਰ ਅਸ਼ੋਕ ਪੰਡਿਤ ਨੇ FWICE ਵੱਲੋਂ ਜਾਰੀ ਕੀਤੇ ਗਏ ਨੋਟਿਸ ਨੂੰ ਆਪਣੇ ਟਵਿਟਰ ਹੈਂਡਲ ’ਤੇ ਟਵੀਟ ਕੀਤਾ ਹੈ।


ਅਸ਼ੋਕ ਪੰਡਿਤ ਨੇ ਲਿਖਿਆ,‘‘FWICE ਕੁਮਾਰ ਸਾਨੂ, ਉਦਿੱਤ ਨਾਰਾਇਣ ਅਤੇ ਅਲਕਾ ਯਾਗਨਿਕ ਨੂੰ ਹੇਠਾਂ ਦਿਖਾਏ ਜਾ ਰਹੇ ਇਵੈਂਟ ਤੋਂ ਪਿੱਛੇ ਹੱਟਣ ਨੂੰ ਕਹਿ ਰਿਹਾ ਹੈ, ਜਿਸ ਨੂੰ ਇਕ ਪਾਕਿਸਤਾਨੀ ਨਾਗਰਿਕ ਆਯੋਜਿਤ ਕਰਵਾ ਰਿਹਾ ਹੈ। ਸਾਨੂੰ ਉਮੀਦ ਹੈ ਕਿ ਤਿੰਨੇਂ ਸਿੰਗਰ ਸਾਡੀ ਅਪੀਲ ’ਤੇ ਗੌਰ ਕਰਨਗੇ। ਦੱਸ ਦੇਈਏ ਕਿ ਦਿਲਜੀਤ ਦੋਸਾਂਝ 21 ਸਤੰਬਰ ਨੂੰ ਅਮਰੀਕਾ ’ਚ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਸਨ। ਪ੍ਰੋਗਰਾਮ ’ਤੇ ‘ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼’ (FWICE) ਦੇ ਇਤਰਾਜ਼ ਤੋਂ ਬਾਅਦ ਦਿਲਜੀਤ ਨੇ ਆਪਣਾ ਸ਼ੋਅ ਕੈਂਸਲ ਕਰ ਦਿੱਤਾ ਸੀ। ਇਸੇ ਤਰ੍ਹਾਂ ਪਿਛਲੇ ਦਿਨੀਂ FWICE ਨੇ ਮੀਕਾ ਸਿੰਘ  ਨੂੰ ਪਾਕਿਸਤਾਨ ’ਚ ਇਮਰਾਨ ਖਾਨ ਦੇ ਇਕ ਰਿਸ਼ਤੇਦਾਰ ਦੇ ਇਵੈਂਟ ’ਚ ਪਰਫਾਰਮ ਕਰਨ ਦੇ ਚਲਦੇ ਉਨ੍ਹਾਂ ਨੂੰ ਬੈਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮੀਕਾ ਸਿੰਘ ਨੇ ਆਪਣੀ ਗਲਤੀ ਮੰਨਦੇ ਹੋਏ ਮੁਆਫੀ ਮੰਗ ਲਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News