ਅਰਜੁਨ ਰਾਮਪਾਲ ਤੇ ਮੇਹਰ ਦੀ ਟੁੱਟੀ ਜੋੜੀ, ਕੋਰਟ ਨੇ ਦਿੱਤੀ ਤਲਾਕ ਦੀ ਮਨਜ਼ੂਰੀ

11/21/2019 12:36:27 PM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਜੋੜੀਆਂ ਕਦੋਂ ਬਣਦੀਆਂ ਹਨ ਅਤੇ ਕਦੋਂ ਟੁੱਟਦੀਆਂ ਹਨ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ। ਹੁਣ ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਨੂੰ ਹੀ ਲੈ ਲਓ, ਉਨ੍ਹਾਂ ਦਾ ਪਤਨੀ ਨਾਲ 21 ਸਾਲ ਪੁਰਾਣਾ ਰਿਸ਼ਤਾ ਖਤਮ ਹੋ ਗਿਆ ਹੈ। ਆਪਸੀ ਸਹਿਮਤੀ ਤੋਂ ਬਾਅਦ ਫੈਮਿਲੀ ਕੋਰਟ ਨੇ ਦੋਵਾਂ ਦਾ ਤਲਾਕ ਕਰਵਾ ਦਿੱਤਾ ਹੈ। ਮੁੰਬਈ ਮਿਰਰ ਦੀ ਇਕ ਖਬਰ ਮੁਤਾਬਿਕ, ਪ੍ਰਿੰਸੀਪਲ ਜੱਜ ਸ਼ੈਲਜਾ ਸਾਵੰਤ ਨੇ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਇਸ ਜੋੜੇ ਨੂੰ ਤਲਾਕ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਦੋਵਾਂ ਨੇ ਅਪ੍ਰੈਲ 2018 ਨੂੰ ਤਲਾਕ ਲਈ ਅਰਜ਼ੀ ਦਿੱਤੀ ਸੀ ਅਤੇ 6 ਮਹੀਨੇ ਬਾਅਦ ਦੋਵਾਂ ਨੂੰ ਤਲਾਕ ਮਿਲ ਗਿਆ।

ਦੱਸਣਯੋਹ ਹੈ ਕਿ ਅਰਜੁਨ ਰਾਮਪਾਲ ਦੀਆਂ ਦੋਵੇਂ ਧੀਆਂ ਮਾਂ ਮੇਹਰ ਨਾਲ ਰਹਿਣਗੀਆਂ। ਦੋਵਾਂ ਦੇ ਰਿਸ਼ਤੇ ਦਰਮਿਆਨ ਪਿਛਲੇ ਲੰਮੇ ਸਮੇਂ ਤੋਂ ਅਣਬਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਪਿਛਲੇ ਸਾਲ ਹੀ ਦੋਵਾਂ ਨੇ ਵੱਖ-ਵੱਖ ਹੋਣ ਲਈ ਐਲਾਨ ਕਰ ਦਿੱਤਾ ਸੀ ਅਤੇ ਅਰਜੁਨ ਕਿਰਾਏ ਦੇ ਘਰ 'ਚ ਸ਼ਿਫਟ ਹੋ ਗਏ ਸਨ। ਆਪਣੀ ਗਰਲ ਫ੍ਰੈਂਡ ਨੂੰ ਲੈ ਕੇ ਅਰਜੁਨ ਰਾਮਪਾਲ ਕਾਫੀ ਚਰਚਾ 'ਚ ਰਹੇ। ਹਾਲ ਹੀ 'ਚ ਉਨ੍ਹਾਂ ਦੀ ਪ੍ਰੇਮਿਕਾ ਨੇ ਉਨ੍ਹਾਂ ਦੇ ਬੱਚੇ ਨੂੰ ਜਨਮ ਦਿੱਤਾ ਹੈ। ਦੋਵੇਂ ਲਿਵਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News