ਬੇਹੱਦ ਸੰਘਰਸ਼ ਭਰੀ ਹੈ ਹੈਲੇਨ ਦੀ ਜ਼ਿੰਦਗੀ, ਜਾਣੋ ਗਲੈਮਰ ਤੇ ਮੁਸਕਰਾਹਟ ਪਿੱਛੇ ਲੁਕੇ ਇਸ ਦਰਦ ਨੂੰ

11/21/2019 12:52:36 PM

ਮੁੰਬਈ (ਬਿਊਰੋ) — 50 ਦੇ ਦਹਾਕੇ ਦੀਆਂ ਫਿਲਮਾਂ 'ਚ ਹੀਰੋ ਦੇ ਬਰਾਬਰ ਵਿਲੇਨ ਵੀ ਦਿਖਾਈ ਦੇਣ ਲੱਗੇ ਸਨ। ਅਜਿਹੇ 'ਚ ਫਿਲਮਾਂ 'ਚ ਕਮੀ ਸੀ ਤਾਂ ਉਹ ਗਲੈਮਰ ਦੀ ਸੀ। ਇਸ ਕਮੀ ਨੂੰ ਦੂਰ ਕੀਤਾ ਆਈਟਮ ਨੰਬਰ ਨੇ, ਜਿਸ ਦੀ ਸ਼ੁਰੂਆਤ ਹੈਲੇਨ ਨੇ ਕੀਤੀ ਸੀ।

Image result for Helen Birthday Special Her Love Story With Salim Khan

ਹੈਲਨ ਦੇ ਡਾਂਸ ਅਤੇ ਗਲੈਮਰ ਨੂੰ ਦੇਖ ਕੇ ਹਰ ਇਕ ਦੀਆਂ ਨਜ਼ਰਾਂ ਠਹਿਰ ਜਾਂਦੀਆਂ ਸਨ ਪਰ ਹੈਲੇਨ ਦੇ ਗਲੈਮਰ ਤੇ ਮੁਸਕਰਾਹਟ ਪਿੱਛੇ ਕੀ ਦਰਦ ਛੁਪਿਆ ਹੋਇਆ ਹੈ ਇਹ ਕੋਈ ਨਹੀਂ ਜਾਣਦਾ। ਹੈਲੇਨ ਦਾ ਜਨਮ 21 ਨਵੰਬਰ 1938 'ਚ ਹੋਇਆ ਸੀ। ਉਨ੍ਹਾਂ ਦੀ ਮਾਂ ਬਰਮਾ ਦੀ ਰਹਿਣ ਵਾਲੀ ਸੀ। ਉਨ੍ਹਾਂ ਦਾ ਇਕ ਭਰਾ ਤੇ ਇਕ ਮਤਰੇਈ ਭੈਣ ਸੀ।

Image result for Helen

ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਛੱਡ ਦਿੱਤਾ ਸੀ ਸਾਥ
ਪਿਤਾ ਦੇ ਦਿਹਾਂਤ ਤੋਂ ਬਾਅਦ ਹੈਲੇਨ ਦੀ ਮਾਂ ਨੇ ਇਕ ਬਰਤਾਨਵੀਂ ਫੌਜੀ ਨਾਲ ਵਿਆਹ ਕਰਵਾ ਲਿਆ ਸੀ ਪਰ ਵਰਲਡ ਵਾਰ 2 ਦੌਰਾਨ ਮਤਰੇਏੇ ਪਿਤਾ ਦੀ ਮੌਤ ਵੀ ਹੋ ਗਈ ਸੀ। ਜਦੋਂ ਜਪਾਨ ਨੇ ਬਰਮਾ ਤੇ ਹਮਲਾ ਕੀਤਾ ਤਾਂ ਹੈਲੇਨ ਦਾ ਪੂਰਾ ਪਰਿਵਾਰ ਮੁੰਬਈ ਆ ਗਿਆ।

Image result for Helen

ਨਰਸ ਦੀ ਕਰ ਚੁੱਕੀ ਹੈ ਨੌਕਰੀ
ਮੁੰਬਈ ਆਉਣ ਤੋਂ ਪਹਿਲਾਂ ਹੈਲੇਨ ਦਾ ਪੂਰਾ ਪਰਿਵਾਰ ਕੋਲਕਾਤਾ ਠਹਿਰ ਗਿਆ। ਇੱਥੇ ਹੈਲੇਨ ਦੀ ਮਾਂ ਨਰਸ ਦਾ ਕੰਮ ਕਰਨ ਲੱਗੀ ਪਰ ਉਸ ਦੀ ਨੌਕਰੀ ਨਾਲ ਘਰ ਦਾ ਗੁਜਾਰਾ ਨਹੀਂ ਸੀ ਚੱਲਦਾ। ਇਸ ਦੌਰਾਨ ਹੈਲੇਨ ਤੇ ਉਸ ਦੀ ਮਾਂ ਦੀ ਮੁਲਾਕਾਤ ਕੁੱਕੂ ਮੋਰੇ ਨਾਲ ਹੋਈ। ਕੁੱਕੂ ਫਿਲਮਾਂ 'ਚ ਬੈਕਗਰਾਊਂਡ ਡਾਂਸਰ ਸੀ।

Image result for Helen Birthday Special Her Love Story With Salim Khan

ਕੁੱਕੂ ਦਾ ਚਾਰਮ ਪਾਇਆ ਫਿੱਕਾ
ਹੈਲੇਨ ਦੇ ਆਉਂਦੇ ਹੀ ਕੁੱਕੂ ਦਾ ਚਾਰਮ ਫਿੱਕਾ ਪੈ ਗਿਆ ਤੇ ਹੈਲੇਨ ਨੇ ਆਪਣੀ ਜਗ੍ਹਾ ਬਣਾ ਲਈ। 19 ਸਾਲ ਦੀ ਉਮਰ 'ਚ ਹੈਲੇਨ ਨੂੰ ਫਿਲਮ ਹਾਵੜਾ ਬ੍ਰਿਜ 'ਚ ਵੱਡਾ ਬਰੇਕ ਮਿਲਿਆ। ਇਸ ਫਿਲਮ ਦੇ ਗੀਤ 'ਮੇਰਾ ਨਾਮ ਚਿਨ ਚਿਨ' ਨੇ ਹੈਲੇਨ ਦੀ ਕਿਸਮਤ ਬਦਲ ਦਿੱਤੀ ਤੇ ਉਹ ਹਿੰਦੀ ਫਿਲਮਾਂ ਦੀ ਨੰਬਰ ਵਨ ਆਈਟਮ ਨੰਬਰ ਬਣ ਗਈ।

Image result for Helen Birthday Special Her Love Story With Salim Khan

ਖੂਬਸੁਰਤੀ ਲਈ ਵੀ ਜਾਣੇ ਜਾਂਦੇ ਸਨ
ਹੈਲੇਨ ਆਪਣੀ ਖੂਬਸੁਰਤੀ ਕਰਕੇ ਜਾਣੀ ਜਾਂਦੀ ਸੀ। ਜਦੋਂ ਵੀ ਉਹ ਘਰ ਤੋਂ ਬਾਹਰ ਨਿਕਲਦੀ ਤਾਂ ਉਹ ਬੁਰਕਾ ਪਾ ਕੇ ਨਿਕਲਦੀ। 1957 'ਚ ਉਸ ਨੇ ਡਾਇਰੈਕਟਰ ਪੀ. ਐੱਨ. ਅਰੋੜਾ ਨਾਲ ਵਿਆਹ ਕਰ ਲਿਆ ਪਰ 16 ਸਾਲ ਦਾ ਇਹ ਵਿਆਹ ਹੈਲੇਨ ਦੇ 35ਵੇਂ ਜਨਮ ਦਿਨ ਤੇ ਟੁੱਟ ਗਿਆ ਕਿਉਂਕਿ ਪੀ. ਐੱਨ. ਅਰੋੜਾ ਹੈਲੇਨ ਦੀ ਕਮਾਈ ਸ਼ਰਾਬ 'ਚ ਉਡਾਉਂਦਾ ਸੀ ਤੇ ਹੈਲੇਨ ਦਿਵਾਲੀਆ ਹੋ ਗਈ ਸੀ।

Related image

ਮੁਸ਼ਕਿਲ ਦੀ ਘੜੀ ਸਲੀਮ ਖਾਨ ਨੇ ਫੜ੍ਹੀ ਬਾਹ
ਮੁਸ਼ਕਿਲ ਦੀ ਇਸ ਘੜੀ 'ਚ ਸਾਲ 1962 ਫਿਲਮ 'ਕਾਬਿਲ ਖਾਨ' ਦੌਰਾਨ ਹੈਲੇਨ ਦੀ ਮੁਲਾਕਾਤ ਸਲੀਮ ਖਾਨ ਨਾਲ ਹੋਈ। ਉਨ੍ਹਾਂ ਨੇ ਹੈਲੇਨ ਦੀ ਪੂਰੀ ਮਦਦ ਕੀਤੀ। ਸਲੀਮ ਨੇ ਵਿਆਹੇ ਹੋਣ ਦੇ ਬਾਵਜੂਦ ਹੈਲੇਨ ਨਾਲ ਵਿਆਹ ਕਰਵਾਇਆ। ਹੈਲੇਨ ਨੂੰ ਫਿਲਮਾਂ 'ਚ ਦਿੱਤੇ ਯੋਗਦਾਨ ਕਰਕੇ 'ਪਦਮਸ਼੍ਰੀ' ਤੇ 'ਫਿਲਮਫੇਅਰ ਐਵਾਰਡ' ਨਾਲ ਨਿਵਾਜਿਆ ਜਾ ਚੁੱਕਿਆ ਹੈ।

Image result for Helen Birthday Special Her Love Story With Salim Khan



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News