ਯਸ਼ਰਾਜ ਫਿਲਮਸ ਖਿਲਾਫ 100 ਕਰੋੜ ਦੀ ਧੋਖਾਧੜੀ ਦਾ ਕੇਸ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

11/21/2019 1:07:24 PM

ਨਵੀਂ ਦਿੱਲੀ (ਬਿਊਰੋ) : ਯਸ਼ਰਾਜ ਫਿਲਮਸ ਕੰਪਨੀ ਤੇ ਇਸ ਦੇ ਡਾਇਰੈਕਟਰਜ਼ 'ਤੇ 100 ਕਰੋੜ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਮੁੰਬਈ ਪੁਲਸ ਦੀ ਇਕਾਨੋਮਿਕ ਆਫੇਂਸੇਜ ਵਿੰਗ ਨੇ ਇੰਡੀਆ ਪਰਫਾਰਮਿੰਗ ਰਾਇਟਰਜ਼ ਸੁਸਾਇਟੀ ਦੀ ਸ਼ਿਕਾਇਤ ਤੋਂ ਬਾਅਦ ਇਹ ਕੇਸ ਦਰਜ ਕੀਤਾ ਹੈ। ਇੰਡੀਆ ਪਰਫਾਰਮਿੰਗ ਰਾਇਟਰਜ਼ ਸੁਸਾਇਟੀ ਦੇ ਵੱਲੋਂ ਸੰਗੀਤ ਰਾਇਲਟੀ ਨਾਲ ਸਬੰਧਤ ਕੇਸ ਦਰਜ ਕਰਵਾਇਆ ਗਿਆ ਹੈ। ਆਈ. ਪੀ. ਆਰ. ਐੱਸ ਦਾ ਦੋਸ਼ ਹੈ ਕਿ ਯਸ਼ਰਾਜ ਫਿਲਮਸ ਨੇ ਉਨ੍ਹਾਂ ਦੀਆਂ ਟੈਲੀਕਾਮ ਕੰਪਨੀਆਂ, ਰੇਡੀਓ ਸਟੇਸ਼ਨਾਂ ਤੇ ਸੰਗੀਤ ਸਟ੍ਰੀਮਿੰਗ ਤੋ ਰਾਇਲਟੀ ਨਹੀਂ ਲੈਣ ਦੇ ਰਹੇ। ਨਾਲ ਹੀ ਸੁਸਾਇਟੀ ਨੇ ਪ੍ਰੋਡਕਸ਼ਨ ਹਾਊਸ ਦੇ ਵੱਲੋਂ ਲਈ ਜਾ ਰਹੀ ਰਾਇਲਟੀ 'ਤੇ ਆਪਣਾ ਹੱਕ ਬਣਾਇਆ ਹੈ। ਯਸ਼ਰਾਜ ਫਿਲਮਸ 'ਤੇ ਭਲਾ ਹੀ ਦੋਸ਼ ਲੱਗੇ ਤੇ ਕੇਸ ਵੀ ਕੀਤਾ ਗਿਆ ਹੈ ਪਰ ਹੁਣ ਤੱਕ ਪ੍ਰੋਡਕਸ਼ਨ ਹਾਊਸ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ।

PunjabKesari
ਦੱਸ ਦਈਏ ਕਿ ਆਈ. ਪੀ. ਆਰ. ਐੱਸ. ਗੀਤਕਾਰ, ਸੰਗੀਤਕਾਰ, ਗਾਇਕ ਤੇ ਸੰਗੀਤ ਨਿਰਮਾਤਾ ਨੂੰ ਰਿਪ੍ਰੇਜ਼ੈਂਟ ਕਰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News