ਵਿਆਹ ਤੋਂ 21 ਸਾਲ ਬਾਅਦ ਅਰਜੁਨ ਰਾਮਪਾਲ ਤੇ ਮੇਹਰ ਜੇਸੀਆ ਇੰਝ ਹੋਏ ਸਨ ਵੱਖ

5/3/2020 1:55:31 PM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੀ ਸਭ ਤੋਂ ਪਿਆਰੀ ਅਤੇ ਆਦਰਸ਼ ਜੋੜੀ ਅਰਜੁਨ ਰਾਮਪਾਲ ਅਤੇ ਮੇਹਰ ਜੇਸੀਆ ਦੋਵਾਂ ਦੇ ਪ੍ਰਸ਼ੰਸ਼ਕ ਓਦੋਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਵਿਆਹ ਦੇ 21 ਸਾਲਾਂ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ। ਦੋਵਾਂ ਨੇ ਸਾਲ 1998 ਵਿਚ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ 2 ਬੇਟੀਆਂ ਨੇ ਜਨਮ ਲਿਆ। ਸਾਲ 2019 ਦੀ ਸ਼ਰੂਆਤ ਵਿਚ ਦੋਵਾਂ ਦੇ ਤਲਾਕ ਦੀ ਖਬਰ ਸਾਹਮਣੇ ਆਈ ਸੀ। ਦੋਵੇਂ ਅਪ੍ਰੈਲ 2019 ਵਿਚ ਅਦਾਲਤ ਵਿਚ ਗਏ ਸਨ।  
टूटा 21 साल पुराना रिश्ता, पत्नी मेहर संग अर्जुन रामपाल का हुआ तलाक
ਦੋਵਾਂ ਦਾ ਵਿਆਹ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਹੋਇਆ ਸੀ ਅਤੇ ਤਲਾਕ ਲੈਣ ਲਈ ਦੋਵਾਂ ਨੂੰ ਇਕ ਸਾਲ ਲਈ ਵੱਖ ਰਹਿਣਾ ਪਿਆ। ਖ਼ਬਰਾਂ ਅਨੁਸਾਰ ਬਾਂਦਰਾ ਫੈਮਲੀ ਕੋਰਟ ਦੀ ਪ੍ਰਿੰਸੀਪਲ ਜੱਜ ਸਲਜਾ ਸਾਵਨ ਨੇ ਤਲਾਕ ਦੀ ਮਨਜ਼ੂਰੀ ਦੇ ਦਿੱਤੀ। ਤਲਾਕ ਦੋਵਾਂ ਦੀ ਆਪਸੀ ਸਹਿਮਤੀ ਨਾਲ ਹੋਇਆ। ਦੋਵਾਂ ਧੀਆਂ ਦੀ ਹਿਰਾਸਤ ਮਾਂ ਮੇਹਰ ਜੇਸੀਆ ਨੂੰ ਦਿੱਤੀ ਗਈ ਸੀ।  
टूटा 21 साल पुराना रिश्ता, पत्नी मेहर संग अर्जुन रामपाल का हुआ तलाक
ਅਰਜੁਨ ਰਾਮਪਾਲ ਦੀਆਂ ਦੋਵੇਂ ਧੀਆਂ ਮਾਂ ਮੇਹਰ ਜੇਸੀਆ ਨਾਲ 2 ਬੀ. ਐਚ. ਕੇ. ਅਪਾਰਟਮੈਂਟ ਵਿਚ ਰਹਿ ਰਹੀਆਂ ਹਨ। ਅਰਜੁਨ ਰਾਮਪਾਲ ਜੇਸੀਆ ਤੋਂ ਵੱਖ ਹੋਣ ਤੋਂ ਬਾਅਦ ਮਾਡਲ ਅਤੇ ਅਦਾਕਾਰਾ ਗੈਬਰੀਏਲਾ ਬੀਮੇਟਰਾਈਡਜ਼ ਦੇ ਪਿਆਰ ਵਿਚ ਪੈ ਗਏ। ਅਪ੍ਰੈਲ 2019 ਵਿਚ ਅਰਜੁਨ ਰਾਮਪਾਲ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਦੇ ਜਰੀਏ ਪ੍ਰੇਮਿਕਾ ਦੇ ਗਰਭ ਅਵਸਥਾ ਦੀ ਖਬਰ ਸਾਂਝੀ ਕੀਤੀ ਸੀ। ਪਿਛਲੇ ਸਾਲ ਅਰਜੁਨ ਰਾਮਪਾਲ ਦੀ ਪ੍ਰੇਮਿਕਾ ਨੇ ਇਕ ਬੱਚੇ ਨੂੰ ਜਨਮ ਦਿੱਤਾ।  
Arjun Rampal Mehr jesia divorce approved actress get daughters custody   



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News