ਲੌਕ ਡਾਊਨ ਦੌਰਾਨ ਸ਼ਹਿਨਾਜ਼ ਨੂੰ ਆਈ ਇਸ ਅੰਟੀ ਦੀ ਯਾਦ, ਵੀਡੀਓ
5/3/2020 2:58:05 PM

ਜਲੰਧਰ (ਵੈੱਬ ਡੈਸਕ) - ਪੰਜਾਬ ਦੀ ਚੁਲਬੁਲੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸ਼ਹਿਨਾਜ਼ ਕੌਰ ਗਿੱਲ ਆਖ ਰਹੀ ਹੈ ਕਿ ਨਾ ਕੋਈ ਬਾਹਰ ਨਿਕਲ ਰਿਹਾ ਹੈ ਅਤੇ ਨਾ ਕੋਈ ਕਿਸੇ ਨੂੰ ਰਸਤਾ ਪੁੱਛ ਰਿਹਾ ਹੈ ਅਤੇ ਮੈਂ ਸੋਚ ਰਹੀ ਹਾਂ ਕਿ ਗੂਗਲ ਮੇਪ ਵਾਲੀ ਅੰਟੀ, ਜੋ ਸਭ ਨੂੰ ਰਸਤਾ ਦੱਸਦੀ ਫਿਰਦੀ ਸੀ, ਉਸਦਾ ਕਿ ਹਾਲ ਹੋ ਰਿਹਾ ਹੋਵੇਗਾ ਇਸ ਲੌਕ ਡਾਊਨ ਵਿਚ। ਉਨ੍ਹਾਂ ਦਾ ਇਹ ਹਾਸੇ ਵਾਲਾ ਵੀਡੀਓ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸ਼ਹਿਨਾਜ਼ ਦਾ ਇਹ ਵੀਡੀਓ TikTok 'ਤੇ 8 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ WiFi ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸ਼ਹਿਨਾਜ਼ ਨੇ ਕੈਪਸ਼ਨ ਵਿਚ, ''#LockdownWaaliLife mein #WFH ka dard toh rahega, lekin baaki sab dard ke liye hai #CombiflamPlus. #StayStrong #StaySafe #IndiaKaDard।''
ਇਸ ਤੋਂ ਇਵਾਲਾ ਕੁਝ ਦਿਨ ਪਹਿਲਾਂ ਸ਼ਹਿਨਾਜ਼ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ, ਜਿਸ ਵਿਚ ਉਹ ਉਨ੍ਹਾਂ ਮੁੰਡਿਆਂ ਨੂੰ ਚੇਤਾਵਨੀ ਦਿੰਦੀ ਨਜ਼ਰ ਆਈ ਸੀ, ਜੋ ਅਕਸਰ ਹੀ ਬਿਊਟੀ ਪਾਰਲਰ ਨਾ ਜਾਣ 'ਤੇ ਕੁੜੀਆਂ ਨੂੰ ਗੱਲਾਂ ਕਰਨ ਲੱਗ ਪੈਂਦੇ ਹਨ। ਜੀ ਹਾਂ, ਉਨ੍ਹਾਂ ਨੇ ਤਾਂ ਇਹ ਤਕ ਕਹਿ ਦਿੱਤਾ ਹੈ ਕਿ ਅਜਿਹੇ ਮੁੰਡੇ ਸਿੰਗਲ ਹੀ ਮਰਨਗੇ। ਸ਼ਹਿਨਾਜ਼ ਕੌਰ ਗਿੱਲ ਨੇ ਇਹ ਗੱਲ ਸੀਰੀਅਸਲੀ ਨਹੀਂ ਸਗੋਂ ਉਹ ਇਕ ਟਿਕਟੋਕ ਵੀਡੀਓ ਬਣਾ ਰਹੀ ਸੀ, ਜਿਸ ਵਿਚ ਉਨ੍ਹਾਂ ਨੇ ਇਹ ਗੱਲ ਹਾਸੇ ਮਜ਼ਾਕ ਵਿਚ ਆਖੀ ਹੈ। ਇਸ ਵੀਡੀਓ ਵਿਚ ਉਹ ਲੌਕ ਡਾਊਨ ਦੌਰਾਨ ਕੁੜੀਆਂ ਵਲੋਂ ਬਿਊਟੀ ਪਾਰਲਰ ਵਿਚ ਨਾਂ ਜਾਣ ਬਾਰੇ ਦੱਸ ਰਹੀ ਹੈ ਕਿ ਬਿਊਟੀ ਪਾਰਲਰ ਵਿਚ ਨਾਂ ਜਾਣ ਕਾਰਨ ਕੁੜੀਆਂ ਥਰੇਡਿੰਗ ਨਹੀਂ ਕਰਵਾ ਪਾ ਰਹੀਆਂ ਅਤੇ ਮੁੰਡੇ ਕਹਿ ਰਹੇ ਹਨ ਕਿ ਕੁੜੀਆਂ ਦੀਆਂ ਮੁੱਛਾਂ ਨਿਕਲ ਆਉਣਗੀਆਂ। ਅਜਿਹੇ ਮੁੰਡਿਆਂ ਨੂੰ ਸ਼ਹਿਨਾਜ਼ ਗਿੱਲ ਨੇ ਨਸੀਹਤ ਦਿੱਤੀ ਹੈ ਕਿ ਉਹ ਇਸ ਤਰ੍ਹਾਂ ਨਾਂ ਕਹਿਣ ਕਿਉਂਕਿ ਜਿਹੜੇ ਮੁੰਡੇ ਇਸ ਤਰ੍ਹਾਂ ਕਹਿ ਰਹੇ ਹਨ, ਉਹ ਸਿੰਗਲ ਮਰਨਗੇ।
ਦੱਸ ਦੇਈਏ ਕਿ ਸ਼ਹਿਨਾਜ਼ ਕੌਰ ਗਿੱਲ ਇੰਨੀ ਦਿਨੀਂ 'ਲੌਕ ਡਾਊਨ' ਦੌਰਾਨ ਮੁੰਬਈ ਦੇ ਇਕ ਹੋਟਲ ਵਿਚ ਸਮਾਂ ਬਿਤਾ ਰਹੇ ਹਨ। ਇਕ ਰਿਐਲਿਟੀ ਸ਼ੋਅ ਤੋਂ ਬਾਅਦ ਚਰਚਾ ਵਿਚ ਆਏ ਸ਼ਹਿਨਾਜ਼ ਕੌਰ ਗਿੱਲ ਇਕ ਕਾਮਯਾਬ ਮਾਡਲ ਹੋਣ ਦੇ ਨਾਲ-ਨਾਲ ਇਕ ਵਧੀਆ ਗਾਇਕਾ ਅਤੇ ਅਦਾਕਾਰਾ ਵੀ ਹੈ। ਉਹ ਕਈ ਪੰਜਾਬੀ ਫ਼ਿਲਮਾਂ ਵਿਚ ਵੀ ਨਜ਼ਰ ਆ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ