ਰਿਸ਼ੀ ਕਪੂਰ ਦੀ ਪ੍ਰਾਥਨਾ ਸਭਾ ਤੋਂ ਤਸਵੀਰ ਆਈ ਸਾਹਮਣੇ, ਮਾਂ ਨੀਤੂ ਕਪੂਰ ਨਾਲ ਦਿਸੇ ਰਣਬੀਰ

5/3/2020 3:54:01 PM

ਜਲੰਧਰ (ਵੈੱਬ ਡੈਸਕ) - ਦਿੱਗਜ ਅਭਿਨੇਤਾ ਰਿਸ਼ੀ ਕਪੂਰ ਨੇ 30 ਅਪ੍ਰੈਲ ਨੂੰ ਅੰਤਿਮ ਸਾਹ ਲਿਆ। ਉਨ੍ਹਾਂ ਦੀ ਧੀ ਰਿਧੀਮਾ ਪਿਤਾ ਦੀ ਅੰਤਿਮ ਯਾਤਰਾ ਵਿਚ ਸ਼ਾਮਿਲ ਨਾ ਸਕੀ। ਉਹ ਉਸ ਸਮੇਂ ਦਿੱਲੀ ਵਿਚ ਸੀ। ਰਿਧੀਮਾ ਦੇ ਮੁੰਬਈ ਆਉਣ ਤੋਂ ਬਾਅਦ ਹੀ ਰਿਸ਼ੀ ਕਪੂਰ ਦੀ ਪ੍ਰਾਥਨਾ ਸਭਾ ਰੱਖੀ ਗਈ। ਪ੍ਰਾਥਨਾ ਸਭਾ ਦੌਰਾਨ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਰਣਬੀਰ ਕਪੂਰ ਅਤੇ ਨੀਤੂ ਕਪੂਰ ਨਜ਼ਰ ਆ ਰਹੇ ਹਨ। ਦੋਵੇਂ ਰਿਸ਼ੀ ਕਪੂਰ ਦੀ ਫੁੱਲਾਂ ਵਾਲੀ ਤਸਵੀਰ ਦੇ ਸਾਹਮਣੇ ਬੈਠੇ ਅਜ਼ਰ ਆ ਰਹੇ ਹਨ। ਨੀਤੂ ਕਪੂਰ ਨੇ ਚਿੱਟੇ ਰੰਗ ਦਾ ਸੂਟ ਪਾਇਆ ਹੈ ਅਤੇ ਰਣਬੀਰ ਨੇ ਨਾਰੰਗੀ ਦੇ ਰੰਗ ਦੇ ਕੁੜਤੇ ਨਾਲ ਪੱਗੜੀ ਪਹਿਨੀ ਹੈ। ਪ੍ਰਾਥਨਾ ਸਭਾ ਦਾ ਆਯੋਜਨ ਬਾਂਦਰਾ ਦੇ ਪਾਲੀ ਹਿਲ ਸਥਿਤ ਉਨ੍ਹਾਂ ਦੇ ਘਰ ਵਿਚ ਹੋਇਆ।
neetu kapoor, ranbir kapoor
ਪ੍ਰਾਥਨਾ ਸਭਾ ਤੋਂ ਪਹਿਲਾ ਬੀਤੀ ਰਾਤ ਰਿਧੀਮਾ ਦਿੱਲੀ ਤੋਂ ਮੁੰਬਈ ਸੜਕ ਦੇ ਰਸਤੇ ਘਰ ਪਹੁੰਚੀ। ਦਿੱਲੀ ਪ੍ਰਸ਼ਾਸ਼ਨ ਵਲੋਂ ਰਿਧੀਮਾ ਨੂੰ ਇਜਾਜ਼ਤ ਮਿਲੀ ਸੀ। ਉਹ 1 ਮਈ ਦੀ ਸਵੇਰੇ ਦਿੱਲੀ ਤੋਂ ਰਵਾਨਾ ਹੋਈ ਸੀ, ਜਿਸ ਤੋਂ ਬਾਅਦ ਸ਼ਨੀਵਾਰ ਦੇਰ ਰਾਤ ਮੁੰਬਈ ਪਹੁੰਚੀ। ਉਨ੍ਹਾਂ ਨਾਲ ਉਨ੍ਹਾਂ ਦੀ ਧੀ ਵੀ ਮੌਜੂਦ ਸੀ।  
Rishi Kapoor
ਦੱਸਣਯੋਗ ਹੈ ਕਿ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਦੇ ਦਿਹਾਂਤ ਖਬਰ ਸੁਣ ਕੇ ਹਰ ਕੋਈ ਸਦਮੇ ਵਿਚ ਹੈ। ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਰਿਸ਼ੀ ਕਪੂਰ ਮੁੰਬਈ ਦੇ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ਆਈ. ਸੀ. ਯੂ. ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਅਗਲੇ ਦਿਨ 30 ਅਪ੍ਰੈਲ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਪਿਛਲੇ 1 ਹਫਤੇ ਤੋਂ ਰਿਸ਼ੀ ਕਪੂਰ ਦੀ ਸਿਹਤ ਖਰਾਬ ਸੀ। ਫ਼ਿਲਮੀ ਸਿਤਾਰੇ ਲਗਾਤਾਰ ਉਨ੍ਹਾਂ ਨੂੰ ਯਾਦ ਕਰਕੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News