ਕੋਰੋਨਾ : ਅਰਜੁਨ ਰਾਮਪਾਲ ਦੀ ਸ਼ਾਨਦਾਰ ਪਹਿਲ, ਬੀ.ਐਮ.ਸੀ. ਹੈਲਥ ਵਰਕਰਸ ਨੂੰ ਦਿੱਤੀਆਂ PPE ਕਿੱਟਾਂ
4/22/2020 2:26:25 PM

ਜਲੰਧਰ (ਵੈੱਬ ਡੈਸਕ) - ਦੇਸ਼ ਭਰ ਵਿਚ ਕੋਰੋਨਾ ਖਿਲਾਫ ਜੰਗ ਜਾਰੀ ਹੈ। ਅਜਿਹੇ ਵਿਚ ਸਰਕਾਰ ਅਤੇ ਕੋਰੋਨਾ ਯੋਧਿਆਂ ਨਾਲ ਹੀ ਫ਼ਿਲਮੀ ਸਿਤਾਰੇ ਵੀ ਹਰ ਸੰਭਵ ਮਦਦ ਲਈ ਅੱਗੇ ਆ ਰਹੇ ਹਨ। ਸਿਰਫ ਆਰਥਿਕ ਅਤੇ ਮਾਨਸਿਕ ਮਦਦ ਹੀ ਨਹੀਂ ਸਗੋਂ ਸੋਸ਼ਲ ਮੀਡੀਆ ਦੇ ਜਰੀਏ ਵੀ ਸਿਤਾਰੇ ਆਪਣੇ ਫੈਨਜ਼ ਨੂੰ ਜਾਗਰੂਕ ਕਰ ਰਹੇ ਹਨ। ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਨੇ ਬੀ.ਐਮ.ਸੀ. ਹੈਲਥ ਵਰਕਰਸ ਨੂੰ ਪੀ.ਪੀ.ਈ. ਕਿੱਟ ਉਪਲੱਬਧ ਕਰਵਾਈ ਹੈ ਤਾਂਕਿ ਕੋਰੋਨਾ ਖਿਲਾਫ ਜੰਗ ਵਿਚ ਉਹ ਸੁਰੱਖਿਅਤ ਰਹਿਣ। ਅਰਜੁਨ ਨੇ ਟਵੀਟ ਕਰਕੇ ਲਿਖਿਆ, ''ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਵੀ ਮਦਦ ਕਰੋ, ਸਾਡੇ ਅਸਲ ਹੀਰੋਜ਼ ਲਈ ਜੋ ਡਾਕਟਰ ਅਤੇ ਨਾਰਸਜ਼ ਹਨ, ਉਨ੍ਹਾਂ ਲਈ ਪੀ.ਪੀ.ਈ. ਕਿੱਟ ਪ੍ਰੋਵਾਇਡ ਕਰਵਾਈ ਹੈ। ਉਨ੍ਹਾਂ ਦੀ ਸਿਹਤ ਰੋਜ਼ਾਨਾ ਹੀ ਖ਼ਤਰੇ ਵਿਚ ਰਹਿੰਦੇ ਹਨ ਫਿਰ ਵੀ ਉਹ ਸਾਡੀ ਦੇਖਭਾਲ ਕਰਦੇ ਹਨ।''
ਦੱਸਣਯੋਗ ਹੈ ਕਿ ਅਰਜੁਨ ਰਾਮਪਾਲ ਤੋਂ ਪਹਿਲਾਂ ਰੋਹਿਤ ਸ਼ੈੱਟੀ ਮੁੰਬਈ ਪੁਲਸ ਲਈ ਅੱਗੇ ਆਏ ਹਨ। ਰੋਹਿਤ ਸ਼ੈੱਟੀ ਨੇ ਕੋਰੋਨਾ ਖਿਲਾਫ ਮੈਦਾਨ ਵਿਚ ਉਤਰੀ ਮੁੰਬਈ ਪੁਲਸ ਨੂੰ ਆਪਣੇ 8 ਹੋਟਲ ਦਿੱਤੇ ਹਨ। ਖਾਸ ਗੱਲ ਹੈ ਕਿ ਇਨ੍ਹਾਂ ਹੋਟਲਾਂ ਵਿਚ ਕੋਰੋਨਾ ਨਾਲ ਲੜ ਰਹੇ ਮੁੰਬਈ ਪੁਲਸ ਨੂੰ ਨਾਸ਼ਤਾ ਅਤੇ ਡਿਨਰ ਦਾ ਵੀ ਬੰਦੋਬਸਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੋਨੂੰ ਸੂਦ ਵੀ ਆਪਣੇ ਹੋਟਲ ਨੂੰ ਕੁਵਾਰੰਟੀਨ ਅਤੇ ਕੋਰੋਨਾ ਯੋਧਿਆਂ ਲਈ ਖੋਲ੍ਹ ਚੁੱਕੇ ਹਨ। ਉੱਥੇ ਹੀ ਅਦਾਕਾਰਾ ਆਇਸ਼ਾ ਟਾਕੀਆ ਦੇ ਪਤੀ ਨੇ ਆਪਣੇ ਹੋਟਲ ਨੂੰ ਮਦਦ ਲਈ ਦਿੱਤਾ ਹੈ। ਹਾਲਾਂਕਿ ਇਨ੍ਹਾਂ ਤੋਂ ਪਹਿਲਾਂ ਸ਼ਾਹਰੁਖ ਖਾਨ ਵੀ ਆਪਣਾ ਆਫਿਸ ਮਦਦ ਲਈ ਦੇ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ