ਜੂਹੀ ਚਾਵਲਾ ਨੇ ਦੱਸਿਆ ਕਿਵੇਂ ਘਰ ''ਚ ਤਿਆਰ ਹੁੰਦਾ ਹੈ ''ਘਰੇਲੂ ਮਾਸਕ'' (ਵੀਡੀਓ)
4/22/2020 3:10:35 PM

ਜਲੰਧਰ (ਵੈੱਬ ਡੈਸਕ) - ਦੇਸ਼ ਭਰ ਵਿਚ ਕੋਰੋਨਾ ਖਿਲਾਫ ਜੰਗ ਜਾਰੀ ਹੈ। ਅਜਿਹੇ ਵਿਚ ਸਰਕਾਰ ਅਤੇ ਕੋਰੋਨਾ ਯੋਧਿਆਂ ਨਾਲ ਹੀ ਫ਼ਿਲਮੀ ਸਿਤਾਰੇ ਵੀ ਹਰ ਸੰਭਵ ਮਦਦ ਲਈ ਅੱਗੇ ਆ ਰਹੇ ਹਨ। ਸਿਰਫ ਆਰਥਿਕ ਅਤੇ ਮਾਨਸਿਕ ਮਦਦ ਹੀ ਨਹੀਂ ਸਗੋਂ ਸੋਸ਼ਲ ਮੀਡੀਆ ਦੇ ਜਰੀਏ ਵੀ ਸਿਤਾਰੇ ਆਪਣੇ ਫੈਨਜ਼ ਨੂੰ ਜਾਗਰੂਕ ਕਰ ਰਹੇ ਹਨ। ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਆਪਣਾ ਦੇਸ਼ ਆਪਣਾ ਮਾਸਕ' ਨਾਂ ਤੋਂ ਇਕ ਹੈਸ਼ਟੈਗ ਨਾਲ ਇਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਵਿਚ ਜੂਹੀ ਦੇਸੀ ਮਾਸਕ ਬਣਾਉਣ ਦਾ ਤਰੀਕਾ ਦੱਸਦੀ ਹੋਈ ਪ੍ਰੋਫੈਸ਼ਨਲ ਮਾਸਕ ਕੋਰੋਨਾ ਯੋਧਿਆਂ ਨੂੰ ਦੇਣ ਦੀ ਗੱਲ ਕਰ ਰਹੀ ਹੈ। ਜੂਹੀ ਨੇ ਟਵੀਟ ਕਰਕੇ ਲਿਖਿਆ, ''ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਘਰ ਵਿਚ ਸੁਰੱਖਿਅਤ ਹੋਵੋਗੇ ਅਤੇ ਸਿਹਤਮੰਦ ਹੋਵੋਗੇ। ਜੇਕਰ ਤੁਸੀਂ ਆਪਣੇ ਘਰ 'ਚੋਂ ਕਿਸੇ ਕੰਮ ਲਈ ਬਾਹਰ ਜਾ ਰਹੇ ਹੋ ਤਾ ਮਾਸਕ ਪਹਿਨ ਕੇ ਜ਼ਰੂਰ ਨਿਕਲਣਾ। ਅਸੀਂ ਆਪਣੇ ਘਰ ਵਿਚ ਹੀ ਮਾਸਕ ਬਣਾ ਕੇ ਤਿਆਰ ਕਰ ਸਕਦੇ ਹਾਂ। ਕੋਈ ਸਾੜੀ, ਰੁਮਾਲ ਜਾ ਫਿਰ ਦੁਪੱਟਾ ਲਾਓ। ਉਸ ਕੱਪੜੇ ਦੇ ਟੁਕੜੇ ਨੂੰ 4 ਵਾਰ ਫੋਲਡ ਕਰੋ ਇਕ ਤਿਕੋਣ ਦੇ ਆਕਾਰ ਵਿਚ ਅਤੇ ਫਿਰ ਉਸਨੂੰ ਆਪਣੇ ਮੂੰਹ 'ਤੇ ਬੰਨ੍ਹ ਲਾਓ।'' ਇੰਸਟਾਗ੍ਰਾਮ ਕੈਪਸ਼ਨ ਵਿਚ ਜੂਹੀ ਚਾਵਲਾ ਸਰਜੀਕਲ ਅਤੇ ਐਨ95 ਮਾਸਕ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਲਈ ਬਚੇ ਰਹਿਣ ਦੀ ਗੱਲ ਕਰ ਰਹੀ ਹੈ।
ਦੱਸਣਯੋਗ ਹੈ ਕਿ ਛੋਟੇ ਪਰਦੇ ਦੇ ਅਮਿਤਾਭ ਬੱਚਨ ਅਖਵਾਉਣ ਵਾਲੇ ਰੋਨਿਤ ਰਾਏ ਨੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜਿਸ ਵਿਚ ਉਹ ਲੋਕਾਂ ਨੂੰ ਮਾਸਕ ਬਣਾਉਣਾ ਸਿਖਾ ਰਹੇ ਹਨ। ਇਹ ਮਾਸਕ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ। ਵੀਡੀਓ ਵਿਚ ਰੋਨਿਤ ਨੇ ਖਾਸ ਕਿਸਮ ਦਾ ਮਾਸਕ ਬਣਾਇਆ ਹੈ। ਵੀਡੀਓ ਵਿਚ ਉਹ ਟੀ-ਸ਼ਾਰਟ ਲੈ ਕੇ ਪ੍ਰਸ਼ੰਸ਼ਕਾਂ ਨੂੰ ਮਾਸਕ ਬਣਾਉਣਾ ਦੱਸ ਰਹੇ ਹਨ। ਇਹ ਮਾਸਕ ਤੁਸੀਂ ਰੋਜ਼ਾਨਾ ਬਦਲ ਸਕਦੇ ਹੋ। ਇਹ ਇਨ੍ਹਾਂ ਵਧੀਆ ਮਾਸਕ ਹੈ ਕਿ ਇਸ ਵਿਚੋਂ ਹਵਾ ਤਕ ਕਰਾਸ ਨਹੀਂ ਹੁੰਦੀ। ਦੱਸ ਦੇਈਏ ਕਿ ਰੋਨਿਤ ਰਾਏ ਨੇ ਇਹ 45 ਸੈਕਿੰਡ ਦੀ ਵੀਡੀਓ ਕੁਝ ਸਮੇਂ ਪਹਿਲਾਂ ਹੀ ਪੋਸਟ ਕੀਤੀ ਹੈ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
No mask? Tension nahin Leneka! Simple hai! pic.twitter.com/NSNPMikDZ3
— Ronit Bose Roy (@RonitBoseRoy) April 20, 2020
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ