B''Day: ‘ਰਾਮ’ ਬਣਨ ਲਈ ਅਰੁਣ ਗੋਵਿਲ ਨੂੰ ਛੱਡਣੀ ਪਈ ਸੀ ਇਹ ਬੁਰੀ ਆਦਤ

1/12/2020 11:29:05 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਰੁਣ ਗੋਵਿਲ ਅੱਜ ਆਪਣਾ 62ਵਾਂ ਜਨਮਦਿਨ ਮਨਾ ਰਹੇ ਹਨ। ਆਪਣੇ ਪੂਰੇ ਕਰੀਅਰ ਵਿਚ ਉਨ੍ਹਾਂ ਨੇ ਇਕ ਸੀਰੀਅਲ ਅਜਿਹਾ ਕੀਤਾ, ਜਿਸ ਨੇ ਉਨ੍ਹਾਂ ਨੂੰ ਨਾ ਸਿਰਫ ਛੋਟੇ ਪਰਦੇ ’ਤੇ ਸਗੋਂ ਪੂਰੀ ਜ਼ਿੰਦਗੀ ਲਈ ਮਸ਼ਹੂਰ ਕਰ ਦਿੱਤਾ। ਜੀ ਹਾਂ, ਇਸ ਸੀਰੀਅਲ ਦਾ ਨਾਮ ‘ਰਾਮਾਇਣ’ ਸੀ। ਦੂਰਦਰਸ਼ਨ ‘ਤੇ ਆਉਣ ਵਾਲਾ ਇਹ ਸੀਰੀਅਲ ਇਨਾਂ ਹਰਮਨ ਪਿਆਰਾ ਸੀ ਕਿ ਲੋਕ ਇਸ ‘ਚ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਨੂੰ ਪੂਜਣ ਲੱਗ ਪਏ ਸਨ । ਰਾਮ ਚੰਦਰ ਜੀ ਦਾ ਕਿਰਦਾਰ ਅਰੁਣ ਗੋਵਿਲ ਨੇ ਨਿਭਾਇਆ ਸੀ ਪਰ ਅਰੁਣ ਗੋਵਿਲ ਨੂੰ ਇਹ ਕਿਰਦਾਰ ਨਿਭਾਉਣ ਲਈ ਕਾਫੀ ਮਿਹਨਤ ਕਰਨੀ ਪਈ ਸੀ ਅਤੇ ਕਈ ਬੁਰੀਆਂ ਆਦਤਾਂ ਨੂੰ ਛੱਡਣਾ ਪਿਆ ਸੀ।

PunjabKesari
ਦਰਅਸਲ ਰਾਮਾਨੰਦ ਸਾਗਰ ਇਸ ਕਿਰਦਾਰ ਲਈ ਅਜਿਹੇ ਸ਼ਖਸ ਨੂੰ ਲੈਣਾ ਚਾਹੁੰਦੇ ਸਨ, ਜਿਸ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਬੁਰੀ ਆਦਤ ਨਾ ਹੋਵੇ।ਇਸ ਲਈ ਅਰੁਣ ਗੋਵਿਲ ਨੇ ਵੀ ਆਡੀਸ਼ਨ ਦਿੱਤਾ ਸੀ । ਅਰੁਣ ਗੋਵਿਲ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਕਿਵੇਂ ਆਡੀਸ਼ਨ ‘ਚ ਪਹਿਲਾਂ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਸੀ ਕਿਉਂਕਿ ਰਾਮਾਨੰਦ ਦਾ ਮੰਨਣਾ ਸੀ ਕਿ ਭਗਵਾਨ ਰਾਮ ਨੂੰ ਉਹ ਮਰਿਆਦਾ ਪੁਰਸ਼ੋਤਮ ਰਾਮ ਦੇ ਤੌਰ ‘ਤੇ ਦੇਖਦੇ ਹਨ ਅਤੇ ਅਜਿਹੇ ਕਿਰਦਾਰ ਨੂੰ ਪਰਦੇ ‘ਤੇ ਨਿਭਾਉਣ ਵਾਲੇ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਬੁਰਾਈ ਨਹੀਂ ਹੋਣੀ ਚਾਹੀਦੀ ਪਰ ਅਰੁਣ ਗੋਵਿਲ ਨੂੰ ਸਿਗਰਟ ਪੀਣ ਦੀ ਆਦਤ ਸੀ ਪਰ ਅਰੁਣ ਗੋਵਿਲ ਨੇ ਇਸ ਕਿਰਦਾਰ ਲਈ ਆਪਣੀ ਸਿਗਰਟ ਦੀ ਆਦਤ ਨੂੰ ਛੱਡ ਦਿੱਤਾ ਸੀ ।ਅਰੁਣ ਗੋਵਿਲ ਵੱਲੋਂ ਨਿਭਾਏ ਗਏ ਇਸ ਕਿਰਦਾਰ ਨੇ ਕਾਫੀ ਵਾਹ-ਵਾਹੀ ਖੱਟੀ ਸੀ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News