ਆਸ਼ਾ ਨੇਗੀ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ, ਬ੍ਰੇਕਅੱਪ ਹੋਣ ਦੀ ਖਬਰ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਲਿਆ ਬ੍ਰੇਕ

5/18/2020 11:11:56 AM

ਮੁੰਬਈ(ਬਿਊਰੋ)- ਟੀ.ਵੀ. ਦੇ ਸਭ ਤੋਂ ਪਿਆਰਿਆਂ ਜੋੜਿਆਂ ’ਚੋਂ ਇਕ, ਆਸ਼ਾ ਨੇਗੀ ਅਤੇ ਰਿਤਵਿਕ ਧੰਜਨੀ ਦੇ ਬ੍ਰੇਕਅੱਪ ਦੀਆਂ ਖਬਰਾਂ ਨੇ ਸਾਰਿਆਂ ਦਾ ਦਿਲ ਤੋੜ ਦਿੱਤਾ ਹੈ। ਇਕ ਸਮੇਂ, ਆਸ਼ਾ ਨੇਗੀ ਅਤੇ ਰਿਤਵਿਕ ਧੰਜਨੀ, ਟੀ ਵੀ ’ਤੇ ਇਕ ਮਸ਼ਹੂਰ ਜੋੜੀ ਹੋਣ ਦੇ ਨਾਲ, ਪ੍ਰਸ਼ੰਸਕਾਂ ਦੇ ਮਨਪਸੰਦ ਵੀ ਹਨ। ਇਸੇ ਦੌਰਾਨ ਜਦੋਂ ਤੋਂ ਆਸ਼ਾ ਨੇਗੀ ਅਤੇ ਰਿਤਵਿਕ ਧੰਜਨੀ ਦਾ ਰਿਸ਼ਤਾ ਟੁੱਟ ਗਿਆ ਹੈ, ਉਦੋ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਬ੍ਰੇਕਅੱਪ ਦਾ ਕਾਰਨ ਕੀ ਰਿਹਾ ਹੋਵੇਗਾ? ਇਸ ਵਿਚਕਾਰ ਆਸ਼ਾ ਨੇਗੀ ਦੇ ਇਕ ਹੋਰ ਫੈਸਲੇ ਕਾਰਨ ਪ੍ਰਸ਼ੰਸਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਕੁਝ ਘੰਟੇ ਪਹਿਲਾਂ ਆਸ਼ਾ ਨੇਗੀ ਨੇ ਇਕ ਪੋਸਟ ਰਾਹੀਂ ਖੁਲਾਸਾ ਕੀਤਾ ਹੈ ਕਿ ਉਹ ਕੁਝ ਦਿਨਾਂ ਲਈ ਸੋਸ਼ਲ ਮੀਡੀਆ ਤੋਂ ਦੂਰ ਰਹੇਗੀ।

 
 
 
 
 
 
 
 
 
 
 
 
 
 

Switch off to switch on💡 See you all in few days🤍🌼 . . #socialmediadetox

A post shared by MsNegi (@ashanegi) on May 14, 2020 at 4:03am PDT


ਇਸ ਦੇ ਨਾਲ, ਆਸ਼ਾ ਨੇਗੀ ਦੇ ਫੈਸਲੇ ਨੇ ਇਹ ਸਾਫ ਕਰ ਦਿੱਤਾ ਕਿ ਉਹ ਪ੍ਰੇਸ਼ਾਨ ਹੈ ਕਿ ਹਰ ਕੋਈ ਉਸ ਦੀ ਨਿੱਜ਼ੀ ਜ਼ਿੰਦਗੀ ਬਾਰੇ ਗੱਲ ਕਰ ਰਿਹਾ ਹੈ। ਆਸ਼ਾ ਨੇਗੀ ਨੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਲਿਖਿਆ,‘‘ਮੈਂ ਆਫਲਾਈਨ ਹੋਣ ਜਾ ਰਹੀ ਹਾਂ … ਮੈਂ ਇਕ ਹਫਤੇ ਵਿਚ ਵਾਪਸ ਆਵਾਂਗੀ।’’
PunjabKesari
ਦੱਸ ਦੇਈਏ ਕਿ ਆਸ਼ਾ ਨੇਗੀ ਸਟਾਰਰ ਵੈੱਬ ਸੀਰੀਜ਼ ‘ਬਾਰਿਸ਼ 2’ ਕੁਝ ਦਿਨ ਪਹਿਲਾਂ ਲਾਂਚ ਕੀਤੀ ਗਈ ਸੀ। ਆਸ਼ਾ ਨੇਗੀ ਇਸ ਵੈੱਬ ਸੀਰੀਜ਼ ‘ਚ ਬਾਲੀਵੁੱਡ ਅਭਿਨੇਤਾ ਸ਼ਰਮਨ ਜੋਸ਼ੀ ਦੇ ਨਾਲ ਨਜ਼ਰ ਆਈ ਹੈ। ਖਾਸ ਗੱਲ ਇਹ ਹੈ ਕਿ ਬ੍ਰੇਕਅਪ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਵੀ ਰਿਤਵਿਕ ਧੰਜਨੀ ਇਸ ਸੀਰੀਜ਼ ਦੇ ਪ੍ਰੋਮੋ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕਰਦੇ ਹੋਏ ਅਤੇ ਆਸ਼ਾ ਨੇਗੀ ਦਾ ਸਮਰਥਨ ਕਰਦੇ ਦਿਖਾਈ ਦਿੱਤੇ। ਦੋਵਾਂ ਦੀ ਮੁਲਾਕਾਤ ‘ਪਾਵਿਤਰ ਰਿਸ਼ਤਾ’ ਦੇ ਸੈੱਟ ‘ਤੇ ਹੋਈ ਸੀ। ਇਸ ਦੇ ਨਾਲ ਹੀ ਆਸ਼ਾ ਨੇਗੀ ਨੇ ਇਸ ਸੀਰੀਅਲ ਵਿਚ ਅੰਕਿਤਾ ਲੋਖੰਡੇ ਦੀ ਬੇਟੀ ਦਾ ਕਿਰਦਾਰ ਨਿਭਾਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News