ਆਸਿਮ ਨੇ ਵਧਾਇਆ ਦੋਸਤੀ ਦਾ ਹੱਥ, ਸਿਧਾਰਥ ਸ਼ੁਕਲਾ ਤੋਂ ਮੰਗੀ ਮੁਆਫੀ

1/29/2020 10:03:06 AM

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਦੀ ਦੇਖ ਕੇ ਫੈਨਜ਼ ਵੀ ਪੱਕ ਚੁੱਕੇ ਹਨ। ਸ਼ੋਅ ਦੀ ਸ਼ੁਰੂਆਤ 'ਚ ਦੋਵੇਂ ਜਿੰਨੇ ਪੱਕੇ ਦੁਸ਼ਮਣ ਹਨ, ਉਨ੍ਹੇ ਹੀ ਹੁਣ ਦੋਵੇਂ ਇਕ-ਦੂਜੇ ਦੇ ਦੁਸ਼ਮਣ ਬਣ ਚੁੱਕੇ ਨੇ। ਸ਼ੋਅ ਦੇ ਹੋਸਟ ਸਲਮਾਨ ਖਾਨ ਤੋਂ ਲੈ ਕੇ ਘਰ 'ਚ ਆਉਣ ਵਾਲੇ ਹਰ ਗੈਸਟ ਤਕ ਨੇ ਸਿਧਾਰਥ ਤੇ ਆਸਿਮ ਨੂੰ ਸਮਝਾਇਆ ਕਿ ਉਹ ਇਸ ਤਰ੍ਹਾਂ ਨਾ ਲੜਨ ਪਰ ਦੋਵਾਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਂ ਨਹੀਂ ਸੀ ਲੈ ਰਿਹਾ। ਸਲਮਾਨ ਤਾਂ ਦੋਵਾਂ ਦੇ ਝਗੜੇ ਤੋਂ ਇੰਨਾ ਤੰਗ ਆ ਗਏ ਕਿ ਇਸ 'ਵੀਕੈਂਡ ਕਾ ਵਾਰ' 'ਚ ਉਨ੍ਹਾਂ ਕਿਹਾ ਕਿ ਉਹ ਦੋਵਾਂ ਨੂੰ ਘਰੋਂ ਬਾਹਰ ਕੱਢ ਦੇਣਗੇ। ਇਸ ਤੋਂ ਬਾਅਦ ਸਲਮਾਨ ਨੇ ਘਰ ਦੇ ਦਰਵਾਜ਼ੇ ਵੀ ਖੁੱਲ੍ਹਵਾ ਦਿੱਤੇ ਸਨ ਕਿ ਦੋਵੇਂ ਬਾਹਰ ਜਾ ਕੇ ਇਕ-ਦੂਜੇ ਨੂੰ ਕੁੱਟ ਸਕਦੇ ਹਨ। ਹਾਲਾਂਕਿ ਦੋਵਾਂ 'ਚੋਂ ਕੋਈ ਬਾਹਰ ਨਹੀਂ ਗਿਆ ਪਰ ਇਨ੍ਹਾਂ ਸਭ ਦੇ ਵਿਚਕਾਰ ਆਸਿਮ ਤੇ ਸਿਧਾਰਥ ਦੇ ਫੈਨਜ਼ ਲਈ ਇਹ ਚੰਗੀ ਖਬਰ ਹੈ। ਬੀਤੇ ਐਪੀਸੋਡ 'ਚ ਜੋ ਦਿਖਿਆ ਉਸ ਤੋਂ ਲੱਗਦਾ ਹੈ ਕਿ ਆਸਿਮ ਤੇ ਸਿਧਾਰਥ ਮੁੜ ਦੋਸਤ ਬਣ ਸਕਦੇ ਹਨ।

ਬੀਤੇ ਐਪੋਸੀਡ 'ਚ ਆਸਿਮ ਨੇ ਸਿਧਾਰਥ ਤੋਂ ਮੁਆਫੀ ਮੰਗੀ ਤੇ ਦੋਸਤੀ ਦਾ ਹੱਥ ਵਧਾਇਆ। ਆਸਿਮ ਨੇ ਸਿਧਾਰਥ ਨਾਲ ਗੱਲ ਕੀਤੀ ਤੇ ਕਿਹਾ ਕਿ, ''ਮੈਂ ਜੋ ਵੀ ਕੁਝ ਕਿਹਾ ਜਾਂ ਕੀਤਾ ਉਹ ਸਭ ਹੁਣ ਖਤਮ ਕਰਦੇ ਹਾਂ। ਸਾਡੇ ਵਿਚਕਾਰ ਜਿਹੜੀ ਗੁੱਸੇ ਦੀ ਕੰਧ ਹੈ ਉਸ ਨੂੰ ਸੁੱਟਦੇ ਹਾਂ, ਮੈਂ ਮੁਆਫੀ ਮੰਗਦਾ ਹਾਂ। ਹੁਣ ਕੁਝ ਹੀ ਦਿਨ ਬਾਕੀ ਹਨ, ਖੁਸ਼ੀ-ਖੁਸ਼ੀ ਕੱਢਦੇ ਹਾਂ। ਇਹ ਸਾਰੀਆਂ ਚੀਜ਼ਾਂ ਮੈਨੂੰ ਵੀ ਪਰੇਸ਼ਾਨ ਕਰ ਰਹੀਆਂ ਹਨ ਤੇ ਤੈਨੂੰ ਵੀ। ਮੈਂ ਚਾਹੁੰਦਾ ਹਾਂ, ਸਾਡੇ ਦੋਵਾਂ ਵਿਚਕਾਰ ਹੁਣ ਇਹ ਸਭ ਖਤਮ ਹੋ ਜਾਵੇ। ਜੇਕਰ ਮੈਂ ਕੁਝ ਗਲਤ ਕਹਾਂ ਤਾਂ ਤੂੰ ਇਗਨੋਰ ਕਰੇਂ ਤੇ ਜੇਕਰ ਤੂੰ ਕੁਝ ਕਹੇ ਤਾਂ ਮੈਂ ਇਗਨੋਰ ਕਰਾਂ।''

ਆਸਿਮ ਦੀ ਗੱਲ ਸੁਣ ਕੇ ਸਿਧਾਰਥ ਉਨ੍ਹਾਂ ਨਾਲ ਹੱਥ ਮਿਲਾਉਂਦੇ ਹਨ ਤੇ ਕਹਿੰਦੇ ਹਨ ਕਿ ਮੈਨੂੰ ਉਮੀਦ ਹੈ ਤੂੰ ਆਪਣੇ ਸ਼ਬਦਾਂ 'ਤੇ ਕਾਇਮ ਰਹੇਗਾ। ਇਸ 'ਤੇ ਆਸਿਮ ਕਹਿੰਦੇ ਹਨ ਕਿ ਉਹ ਆਪਣੇ ਸ਼ਬਦਾਂ ਨੂੰ ਧਿਆਨ 'ਚ ਰੱਖਣਗੇ। ਇਸ ਤੋਂ ਬਾਅਦ ਦੋਵੇਂ ਉੱਥੋਂ ਚਲੇ ਜਾਂਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News