ਹਿਮਾਂਸ਼ੀ ਖੁਰਾਨਾ ਦੀ ਮਾਂ ਨੂੰ ਮਿਲੇ ਆਸਿਮ ਰਿਆਜ਼, ਛਿੜੇ ਵਿਆਹ ਦੇ ਚਰਚੇ
3/12/2020 1:59:09 PM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਲੜਾਈਆਂ-ਝਗੜਿਆਂ ਤੋਂ ਇਲਾਵਾ ਦੋਸਤੀ ਤੇ ਪਿਆਰ ਦੇ ਵੀ ਰਿਸ਼ਤੇ ਦੇਖਣ ਨੂੰ ਮਿਲੇ ਸਨ। ਸੀਜ਼ਨ 13 'ਚ ਆਸਿਮ ਰਿਆਜ਼ ਤੇ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਨਾ ਨੇ ਆਪਣੇ ਪਿਆਰ ਦੇ ਰਿਸ਼ਤੇ ਕਾਰਨ ਖੂਬ ਸੁਰਖੀਆਂ ਬਟੋਰੀਆਂ। ਆਸਿਮ ਰਿਆਜ਼ ਤੇ ਹਿਮਾਂਸ਼ੀ ਨੇ ਸਲਮਾਨ ਖਾਨ ਦੇ ਸ਼ੋਅ 'ਚ ਇਕ-ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ, ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਦਾ ਰਿਸ਼ਤਾ ਕਾਫੀ ਸੁਰਖੀਆਂ 'ਚ ਹੈ। ਹੁਣ 'ਬਿੱਗ ਬੌਸ 13' ਖਤਮ ਹੋ ਚੁੱਕਾ ਹੈ ਪਰ ਹਿਮਾਂਸ਼ੀ ਤੇ ਆਸਿਮ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਬਣੇ ਰਹਿੰਦੇ ਹਨ। ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਇਸ ਵਾਰ ਬੇਹੱਦ ਖਾਸ ਵਜ੍ਹਾ ਕਾਰਨ ਸੁਰਖੀਆਂ 'ਚ ਆਏ ਹਨ। ਦਰਅਸਲ, ਹਿਮਾਂਸ਼ੀ ਖੁਰਾਨਾ ਨੇ ਆਸਿਮ ਰਿਆਜ਼ ਨੂੰ ਆਪਣੀ ਮਾਂ ਨਾਲ ਮਿਲਵਾਇਆ ਹੈ। ਮਾਂ ਨਾਲ ਮਿਲਦੇ ਹੋਏ ਆਸਿਮ ਤੇ ਹਿਮਾਂਸ਼ੀ ਦੀ ਤਸਵੀਰ ਵੀ ਸਾਹਮਣੇ ਆਈ ਹੈ। ਇਸ ਤਸਵੀਰ 'ਚ ਹਿਮਾਂਸ਼ੀ ਆਪਣੇ ਹੱਥ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ ਜਦੋਂਕਿ ਆਸਿਮ ਰਿਆਜ਼, ਹਿਮਾਂਸ਼ੀ ਤੇ ਉਸ ਦੀ ਮਾਂ ਦੇ ਵਿਚਕਾਰ ਬੈਠੇ ਨਜ਼ਰ ਆ ਰਹੇ ਹਨ।
Tu kalla hi sohna nai ......meri mummy bhi sohni aa🤓🤓 pic.twitter.com/1iFe8sgodq
— Himanshi khurana (@realhimanshi) March 11, 2020
ਦੱਸ ਦਈਏ ਕਿ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਹਿਮਾਂਸ਼ੀ ਨੇ ਬੇਹੱਦ ਖੂਬਸੂਰਤ ਕੈਪਸ਼ਨ ਵੀ ਲਿਖੀ ਹੈ। ਉਸ ਨੇ ਕੈਪਸ਼ਨ 'ਚ ਲਿਖਿਆ, ''ਤੂੰ ਕੱਲ੍ਹਾ ਹੀ ਸੋਹਣਾ ਨਹੀਂ...ਮੇਰੀ ਮੰਮੀ ਵੀ ਸੋਹਣੀ ਆ।'' ਤਸਵੀਰ 'ਚ ਤਿੰਨੇ ਹੱਸਦੇ ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਆਸਿਮ ਰਿਆਜ਼ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਪ੍ਰੋਜੈਕਟਸ ਕਾਰਨ ਵੀ ਕਾਫੀ ਸੁਰਖੀਆਂ 'ਚ ਹਨ। ਹਾਲ ਹੀ 'ਚ ਆਸਿਮ ਰਿਆਜ਼ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨਾਲ ਇਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਏ ਹਨ। ਇਸ ਤੋਂ ਇਲਾਵਾ ਬੀਤੇ ਦਿਨੀਂ ਆਸਿਮ ਨੇ ਆਪਣੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਹ ਰੈਪਰ ਬੋਹੇਮੀਆ ਨਾਲ ਲਾਈਵ ਵੀਡੀਓ ਕਾਲ ਕਰ ਰਹੇ ਹਨ। ਇਥੇ ਉਹ ਆਪਣੇ ਅਗਲੇ ਪ੍ਰੋਜੈਕਟ ਵੱਲ ਵੀ ਸੰਕੇਤ ਦਿੱਤੇ। ਆਸਿਮ ਨੇ ਵੀਡੀਓ ਨਾਲ ਕੈਪਸ਼ਨ 'ਚ ਲਿਖਿਆ, ''ਬੋਹੇਮੀਆ ਸਰ ਨਾਲ ਪਿਆਰੀ ਜਿਹੀ ਗੱਲਬਾਤ। ਤੁਸੀਂ ਸਭ ਨੇ ਜੋ ਪਿਆਰ ਤੇ ਸਮਰਥਨ ਮੈਨੂੰ ਦਿੱਤਾ ਹੈ ਉਸ ਲਈ ਬਹੁਤ-ਬਹੁਤ ਧੰਨਵਾਦ। ਇਹ ਇਕ ਸੁਪਨੇ ਦੇ ਸੱਚ ਹੋਣ ਵਰਗਾ ਸੀ। ਤੁਸੀਂ ਮੈਨੂੰ ਪ੍ਰੇਰਿਤ ਕੀਤਾ ਹੈ।'' ਇਨ੍ਹਾਂ ਦੋਵੇਂ ਪ੍ਰੋਜੈਕਟ ਤੋਂ ਇਲਾਵਾ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨ ਨਾਲ ਮਿਊਜ਼ਿਕ ਵੀਡੀਓ ਕਰਨ ਵਾਲੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
CM ਮਾਨ ਦਾ ਪੰਜਾਬੀਆਂ ਲਈ ਵੱਡਾ ਐਲਾਨ ਤੇ ਰਾਜਾ ਵੜਿੰਗ ਨੇ PM ਨੂੰ ਲਿਖੀ ਚਿੱਠੀ, ਪੜ੍ਹੋ TOP-10 ਖ਼ਬਰਾਂ
