ਬਰਥਡੇ 'ਤੇ ਆਮਿਰ ਖਾਨ ਦੇਣਗੇ ਫੈਨਜ਼ ਨੂੰ ਖਾਸ ਤੋਹਫਾ, ਰਿਲਾਇੰਸ ਐਂਟਰਟੇਨਮੈਂਟ ਨੇ ਦਿੱਤਾ ਹਿੰਟ

3/12/2020 3:00:52 PM

ਨਵੀਂ ਦਿੱਲੀ : ਬਾਲੀਵੁੱਡ ਐਕਟਰ ਆਮਿਰ ਖਾਨ ਦੇ ਜਨਮਦਿਨ (14 ਮਾਰਚ) ਤੋਂ ਦੋ ਦਿਨ ਪਹਿਲਾ ਟਵਿਟਰ 'ਤੇ ਚਰਚਾ ਹੋ ਰਹੀ ਹੈ ਕਿ ਉਹ ਸਾਲ 2008 'ਚ ਆਈ ਫਿਲਮ 'ਗਜਨੀ' ਦੇ ਸੀਕਵਲ 'ਚ ਨਜ਼ਰ ਆ ਸਕਦੇ ਹਨ। ਉਮੀਦ ਲਗਾਈ ਜਾ ਰਹੀ ਹੈ ਕਿ ਆਮਿਰ ਆਪਣੇ ਜਨਮਦਿਨ ਵਾਲੇ ਦਿਨ ਹੀ 'ਗਜਨੀ 2' ਦੀ ਆਫੀਸ਼ੀਅਲ ਐਲਾਨ ਕਰ ਸਕਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਦੀ ਚਰਚਾ ਉਸ ਸਮੇਂ ਸ਼ੁਰੂ ਹੋਈ ਜਦੋਂ ਰਿਲਾਇੰਸ ਐਂਟਰਟੇਨਮੈਂਟ ਨੇ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ ਨਾਲ 'ਗਜਨੀ' ਨੂੰ ਲੈ ਕੇ ਟਵੀਟ ਕੀਤਾ। ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤੀ। ਉਸ 'ਚ ਲਿਖਿਆ ਹੈ, ਇਹ ਪੋਸਟ ਗਜਨੀ ਬਾਰੇ 'ਚ ਸੀ ਪਰ ਅਸੀਂ ਭੁੱਲ ਗਏ ਕਿ ਅਸੀਂ ਕੀ ਬਣਾਉਣਾ ਚਾਹੁੰਦੇ ਸਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ, ''ਇਸ ਦਾ ਦੋਸ਼ ਗਜਨੀ ਨੂੰ ਦਿਓ।'' ਖਾਸ ਗੱਲ ਇਹ ਹੈ ਕਿ ਰਿਲਾਇੰਸ ਐਂਟਰਟੇਨਮੈਂਟ ਨੇ ਇਸ ਪੋਸਟ ਨਾਲ ਆਮਿਰ ਖਾਨ ਨੂੰ ਵੀ ਟੈਗ ਕੀਤੀ।

ਜੇ ਆਪਣੇ ਆਮਿਰ ਖਾਨ ਤੇ ਆਸਿਨ ਸਟਾਰ ਫਿਲਮ 'ਗਜਨੀ' ਦੇਖੀ ਹੈ ਤਾਂ ਤੁਸੀਂ ਇਸ ਪੋਸਟ ਨੂੰ ਅਸਾਨੀ ਨਾਲ ਸਮਝ ਜਾਓਗੇ। 'ਗਜਨੀ' ਫਿਲਮ 'ਚ ਆਮਿਰ ਖਾਨ ਦੇ ਕਿਰਦਾਰ ਨੂੰ ਸ਼ਾਰਟ ਟਾਈਮ ਮੈਮੋਰੀ ਲਾਸ ਦੀ ਬੀਮਾਰੀ ਸੀ। ਉਸ ਨੂੰ ਆਪਣੀ ਅਸਲੀਅਤ ਦੀ ਯਾਦ ਦਿਨ 'ਚ ਕੁਝ ਸਮੇਂ ਲਈ ਆਉਂਦੀ ਸੀ। ਹੁਣ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਫੈਨਜ਼ ਦੇ ਕਈ ਕਿਸਮ ਦੇ ਸਵਾਲ ਵੀ ਆ ਰਹੇ ਹਨ। ਉਹ ਪੁੱਛ ਰਹੇ ਹਨ ਕੀ ਆਮਿਰ ਖਾਨ 'ਗਜਨੀ 2' ਨੂੰ ਲੈ ਕੇ ਆਉਣ ਵਾਲੇ ਹਨ? ਕੁਝ ਯੂਜ਼ਰਜ਼ ਇਸ ਨੂੰ ਲੈ ਕੇ ਮੀਮਸ ਵੀ ਸ਼ੇਅਰ ਕਰ ਰਹੇ ਹਨ।

 
 
 
 
 
 
 
 
 
 
 
 
 
 

"Kalpana was killed." 😿❤ - #aamirkhan #asin #asinthottumkal #ghajini #bollywood #bollywoodscene #bollywoodhot #bollywoodcouple

A post shared by Aamir&Asin Fans (@aamirasin_fc) on Mar 10, 2019 at 12:14am PST

ਆਪਣੇ ਸਮੇਂ ਦੀ ਹਿੱਟ ਫਿਲਮ ਹੈ 'ਗਜਨੀ'
ਫਿਲਮ 'ਗਜਨੀ' ਸਾਲ 2008 'ਚ ਆਈਆਂ ਹਿੱਟ ਫਿਲਮਾਂ 'ਚੋਂ ਇਕ ਹੈ। ਇਸ ਫਿਲਮ ਨੂੰ ਏਆਰ ਮੁਰੂਗਦਾਸ ਨੇ ਡਾਇਰੈਕਟ ਕੀਤਾ ਸੀ। ਆਮਿਰ ਦੀ ਇਹ ਫਿਲਮ ਸਾਲ 2005 'ਚ ਆਈ ਇਸੇ ਹੀ ਨਾਂ ਦੀ ਤਾਮਿਲ ਫਿਲਮ ਦੀ ਰੀਮੇਕ ਸੀ। ਤਾਮਿਲ ਫਿਲਮ ਨੂੰ ਵੀ ਏਆਰ ਮੁਰੂਗਦਾਸ ਨੇ ਹੀ ਬਣਾਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News