...ਤਾਂ ਇਸ ਵਜ੍ਹਾ ਕਰਕੇ ਸਿਧਾਰਥ ਨਹੀਂ ਦੇਖਦੇ ਸ਼ਹਿਨਾਜ਼ ਦਾ ਸ਼ੋਅ ''ਮੁਝਸੇ ਸ਼ਾਦੀ ਕਰੋਗੇ''

3/12/2020 3:29:48 PM

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਤੇ ਰਨਰਅਪ ਸ਼ਹਿਨਾਜ਼ ਕੌਰ ਗਿੱਲ ਕਾਫੀ ਵਧੀਆ ਬਾਂਡਿੰਗ ਸ਼ੇਅਰ ਕਰਦੇ ਹਨ। ਸ਼ਹਿਨਾਜ਼ ਸਿਧਾਰਥ ਨੂੰ ਪਿਆਰ ਕਰਦੀ ਹੈ ਤੇ ਇਹ ਗੱਲ ਉਹ ਜਨਤਕ ਤੌਰ 'ਤੇ ਵੀ ਦੱਸ ਚੁੱਕੀ ਹੈ। ਹਾਲਾਂਕਿ ਸਿਧਾਰਥ ਨੇ ਸ਼ੋਅ ਦੇ ਬਾਹਰ ਆਉਣ ਦੇ ਬਾਅਦ ਵੀ ਇਹ ਸਾਫ ਕਿਹਾ ਕਿ ਉਹ ਸ਼ਹਿਨਾਜ਼ ਨੂੰ ਸਿਰਫ ਆਪਣੀ ਵਧੀਆ ਦੋਸਤ ਮੰਨਦੇ ਹਨ, ਇਸ ਤੋਂ ਜ਼ਿਆਦਾ ਕੁਝ ਨਹੀਂ। ਇੰਨ੍ਹੇ ਵਧੀਆ ਦੋਸਤ ਹੋਣ ਦੇ ਬਾਅਦ ਵੀ ਸਿਧਾਰਥ ਸ਼ਹਿਨਾਜ਼ ਦਾ ਨਵਾਂ ਸ਼ੋਅ 'ਮੁਝਸੇ ਸ਼ਾਦੀ ਕਰੋਗੇ' ਨਹੀਂ ਦੇਖਦੇ। ਇਕ ਇੰਟਰਵਿਊ ਦੌਰਾਨ ਸਿਧਾਰਥ ਨੇ ਦੱਸਿਆ ਕਿ ਮੈਂ ਸ਼ਹਿਨਾਜ਼ ਦੇ ਟਚ 'ਚ ਹਾਂ। ਸਿਰਫ ਉਹੀ ਇਕ ਕੁੜੀ ਹੈ, ਜਿਸ ਨੂੰ ਸ਼ੋਅ ਖਤਮ ਹੋਣ ਤੋਂ ਬਾਅਦ ਵੀ ਮਿਲਿਆ ਹਾਂ ਪਰ ਮੈਂ ਉਸ ਦਾ ਸ਼ੋਅ ਨਹੀਂ ਦੇਖਦਾ। ਹਾਲਾਂਕਿ ਸਿਧਾਰਥ ਆਪਣੀ ਬਿਜ਼ੀ ਲਾਈਫ ਕਾਰਨ ਸ਼ਹਿਨਾਜ਼ ਦਾ ਸ਼ੋਅ ਨਹੀਂ ਦੇਖਦੇ ਜਾਂ ਫਿਰ ਕੋਈ ਹੋਰ ਵਜ੍ਹਾ ਹੈ? ਇਸ ਬਾਰੇ 'ਚ ਸਿਡ ਨੇ ਕੁਝ ਨਹੀਂ ਕਿਹਾ।

 
 
 
 
 
 
 
 
 
 
 
 
 
 

Back Again #myfirstpost

A post shared by Sidharth Shukla (@realsidharthshukla) on Feb 25, 2020 at 2:03pm PST

ਦੱਸ ਦਈਏ ਕਿ 'ਬਿੱਗ ਬੌਸ 13' ਖਤਮ ਹੋਣ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਕਲਰਸ ਦੇ ਨਵੇਂ ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਨਜ਼ਰ ਆ ਰਹੀ ਹੈ। ਇਸ ਸ਼ੋਅ 'ਚ ਉਹ ਆਪਣੇ ਲਈ ਮੁੰਡਾ ਲੱਭ ਰਹੀ ਹੈ। ਹਾਲਾਂਕਿ ਸ਼ੋਅ 'ਚ ਉਹ ਇਹ ਕਹਿ ਚੁੱਕੀ ਹੈ ਕਿ ਉਹ ਸਿਧਾਰਥ ਨਾਲ ਹੀ ਪਿਆਰ ਕਰਦੀ ਹੈ ਪਰ ਸਿਡ ਉਸ ਨਾਲ ਪਿਆਰ ਨਹੀਂ ਕਰਦਾ।

 
 
 
 
 
 
 
 
 
 
 
 
 
 

#Sidnaaz 🔥🔥🔥

A post shared by Shehnaaz Shine (@shehnaazgill) on Feb 25, 2020 at 11:46am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News