ਫਿਨਾਲੇ ਤੋਂ ਬਾਅਦ ਸਿੱਧੀ ਹਾਲੀਵੁੱਡ ''ਚ ਹੋਵੇਗੀ ਆਸਿਮ ਦੀ ਐਂਟਰੀ

2/13/2020 11:18:20 AM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਟਾਪ ਕੰਟੈਸਟੇਂਟਸ 'ਚੋਂ ਇਕ ਆਸਿਮ ਰਿਆਜ਼ ਦਿਨੋਂ-ਦਿਨ ਫੇਮਸ ਹੁੰਦੇ ਜਾ ਰਹੇ ਹਨ। ਪਹਿਲਾਂ ਉਨ੍ਹਾਂ ਦੇ ਬਾਲੀਵੁੱਡ 'ਚ ਆਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਪਰ ਹੁਣ ਉਨ੍ਹਾਂ ਬਾਲੀਵੁੱਡ 'ਚੋਂ ਨਿਕਲ ਕੇ ਹਾਲੀਵੁੱਡ 'ਚ ਛਾਲ ਮਾਰੀ ਹੈ। ਜੀ ਹਾਂ, ਆਸਿਮ ਰਿਆਜ਼ ਨੂੰ ਲੈ ਕੇ ਇਕ ਟਵੀਟ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by John Cena (@johncena) on Feb 10, 2020 at 12:30am PST

ਇਸ ਟਵੀਟ 'ਚ ਆਸਿਮ ਨੂੰ ਹਾਲੀਵੁੱਡ ਫਿਲਮ 'ਫਾਸਟ ਐਂਡ ਫਿਊਰਿਅਸ 9' ਦੀ ਟੀਮ 'ਚ ਥਾਂ ਮਿਲਦੀ ਦਿਖਾਈ ਗਈ ਹੈ। ਇਸ ਗੱਲ 'ਚ ਕਿੰਨੀ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

 

ਇਸ ਤੋਂ ਪਹਿਲਾਂ ਰੈਸਲਿੰਗ ਸਟਾਰ ਜੌਨ ਸਿਨਾ ਨੇ ਇਕ ਨਹੀਂ ਸਗੋਂ ਦੋ-ਦੋ ਵਾਰ ਆਸਿਮ ਰਿਆਜ਼ ਦੀ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਫਿਲਮ 'ਫਾਸਟ ਐਂਡ ਫਿਊਰਿਅਸ 9' 'ਚ ਨਜ਼ਰ ਆਉਣ ਵਾਲੇ ਜੌਨ ਸਿਨਾ ਭਾਰਤ 'ਚ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਅਜਿਹਾ ਸਭ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਬਿੱਗ ਬੌਸ ਦੀ ਟੀ. ਆਰ. ਪੀ ਬਹੁਤ ਜ਼ਿਆਦਾ ਹੈ, ਇਸ ਨਾਲ ਵੀ ਫਿਲਮ ਨੂੰ ਫਾਇਦਾ ਮਿਲ ਸਕਦਾ ਹੈ।

 
 
 
 
 
 
 
 
 
 
 
 
 
 
 
 

A post shared by John Cena (@johncena) on Feb 5, 2020 at 4:21am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News