ਨੇਹਾ ਕੱਕੜ ਅਤੇ ਆਦਿੱਤਿਆ ਨਾਰਾਇਣ ਦਾ ਹੋਇਆ ਵਿਆਹ, ਦੇਖੋ ਵੀਡੀਓ

2/13/2020 11:51:45 AM

ਮੁੰਬਈ(ਬਿਊਰੋ)- ਟੀ.ਵੀ. ਜਗਤ ਵਿਚ ਪਿਛਲੇ ਕੁੱਝ ਦਿਨਾਂ ਤੋਂ ਸਿੰਗਰ ਨੇਹਾ ਕੱਕੜ ਅਤੇ ਐਂਕਰ ਆਦਿੱਤਿਆ ਨਾਰਾਇਣ ਦੇ ਵਿਆਹ ਦੀ ਖੂਬ ਚਰਚਾ ਹੋ ਰਹੀ ਹੈ। ਦੋਵਾਂ ਦੇ ਵਿਆਹ ਨੂੰ ਲੈ ਕੇ ਫੈਨਜ਼ ਕਾਫੀ ਖੁਸ਼ ਅਤੇ ਉਤਸ਼ਾਹਿਤ ਸਨ ਪਰ ਵਿਆਹ ਦੀਆਂ ਖਬਰਾਂ ਵਿਚਕਾਰ ਫੈਨਜ਼ ਦਾ ਦਿਲ ਉਦੋ ਟੁੱਟ ਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਹੁਣ ਇਹ ਵਿਆਹ ਨਹੀਂ ਹੋਵੇਗਾ। ਇੰਡੀਅਨ ਆਈਡਲ ਸੈੱਟ ’ਤੇ ਅਨਾਊਂਸਮੈਂਟ ਵੀ ਹੋ ਚੁੱਕੀ ਸੀ ਕਿ ਨੇਹਾ ਅਤੇ ਆਦਿੱਤਿਆ 14 ਫਰਵਰੀ ਨੂੰ ਵਿਆਹ ਕਰਨ ਵਾਲੇ ਹਨ ਪਰ ਹੁਣ ਤੁਹਾਨੂੰ ਦੱਸ ਦੇਈਏ ਕਿ ਦੋਵੇਂ ਵਿਆਹ ਕਰ ਚੁੱਕੇ ਹਨ। ਸਬੂਤ ਦੇ ਤੌਰ ’ਤੇ ਨੇਹਾ ਅਤੇ ਆਦਿੱਤਿਆ ਦੇ ਵਿਆਹ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ।
PunjabKesari
ਇਸ ਵੀਡੀਓ ਵਿਚ ਨੇਹਾ ਕੱਕੜ ਅਤੇ ਆਦਿੱਤਿਆ ਨਾਰਾਇਣ ਇਕ-ਦੂਜੇ ਨੂੰ ਵਰਮਾਲਾ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਸ਼ੋਅ ਦੇ ਬਾਕੀ ਜੱਜ ਅਤੇ ਮੁਕਾਬਲੇਬਾਜ਼ ਵੀ ਉੱਥੇ ਮੌਜੂਦ ਸਨ। ਇਵੇਂ ਤਾਂ ਇਹ ਸਭ ਕੁੱਝ ਸ਼ੋਅ ਦੇ ਦੌਰਾਨ ਹੀ ਹੋਇਆ ਹੈ। ਪਹਿਲਾਂ ਤਾਂ ਹਰ ਕਿਸੇ ਨੂੰ ਇਹੀ ਲੱਗ ਰਿਹਾ ਸੀ ਕਿ ਨੇਹਾ ਅਤੇ ਆਦਿੱਤਿਆ ਸੱਚ ਵਿਚ ਇਕ-ਦੂਜੇ ਨਾਲ ਵਿਆਹ ਕਰਨ ਵਾਲੇ ਹਨ ਪਰ ਆਦਿੱਤਿਆ ਦੇ ਪਿਤਾ ਉਦਿੱਤ ਨਾਰਾਇਣ ਨੇ ਹਾਲ ਹੀ ਵਿਚ ਇਨ੍ਹਾਂ ਸਾਰੀਆਂ ਗੱਲਾਂ ਦੀ ਸੱਚਾਈ ਦੱਸੀ ਸੀ।
PunjabKesari
ਦੱਸ ਦੇਈਏ ਕਿ ਉਦਿੱਤ ਨਾਰਾਇਣ ਨੇ ਇਕ ਇੰਟਰਵਿਊ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਕਿਹਾ, “ਆਦਿੱਤਿਆ ਸਾਡਾ ਇਕਲੌਤਾ ਪੁੱਤਰ ਹੈ । ਉਸ ਦੇ ਵਿਆਹ ਦੀ ਅਫਵਾਹ ਠੀਕ ਹੁੰਦੀ ਤਾਂ ਮੈਂ ਅਤੇ ਮੇਰੀ ਪਤਨੀ ਖੁਸ਼ ਹੁੰਦੇ ਪਰ ਆਦਿੱਤਿਆ ਨੇ ਸਾਨੂੰ ਇਸ ਬਾਰੇ ਵਿਚ ਕੁੱਝ ਨਹੀਂ ਦੱਸਿਆ ਹੈ। ਉਦਿੱਤ ਨਾਰਾਇਣ ਨੇ ਮੀਡੀਆ ਨੂੰ ਅਤੇ ਫੈਨਜ਼ ਨੂੰ ਇਸ ਗੱਲ ਦੀ ਤਸੱਲੀ ਵੀ ਕਰਵਾ ਦਿੱਤੀ ਕਿ ਜਦੋਂ ਵੀ ਉਨ੍ਹਾਂ ਦੇ ਬੇਟੇ ਦਾ ਵਿਆਹ ਹੋਵੇਗਾ ,ਉਹ ਇਸ ਗੱਲ ਦੀ ਜਾਣਕਾਰੀ ਸਾਰਿਆਂ ਨੂੰ ਦੇਣਗੇ।’’ ਉਦਿੱਤ ਨਾਰਾਇਣ ਦੇ ਕੀਤੇ ਇਸ ਖੁਲਾਸੇ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਇਹ ਵਿਆਹ ਸਿਰਫ ਸ਼ੋਅ ਦੀ ਟੀਆਰਪੀ ਵਧਾਉਣ ਲਈ ਚੱਲੀ ਇਕ ਚਾਲ ਸੀ ।


 

 
 
 
 
 
 
 
 
 
 
 
 
 
 

All set for the wedding!!#adityanehakishaadi #AdityaNarayan #NehAditya #NehuWedsAdi #NehaKakkar #indianidol11

A post shared by Neha Aditya (@_nehaaditya_) on Feb 12, 2020 at 12:11pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News