ਹਿਮਾਂਸ਼ੀ ਖੁਰਾਣਾ ਲਈ ਪੰਜਾਬੀ ਰੰਗ ''ਚ ਰੰਗੇ ਆਸਿਮ ਰਿਆਜ਼
4/6/2020 11:42:04 AM

ਜਲੰਧਰ (ਵੈੱਬ ਡੈਸਕ) - ਪੰਜਾਬੀ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ। ਹਾਲ ਹੀ ਵਿਚ ਆਸਿਮ ਤੇ ਹਿਮਾਂਸ਼ੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਵੀਡੀਓਜ਼ ਅਤੇ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਆਸਿਮ ਰਿਆਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਸ ਨੇ ਹਿਮਾਂਸ਼ੀ ਲਈ ਸ਼ੇਅਰ ਲਿਖਿਆ ਹੈ। ਦਰਅਸਲ ਆਸਿਮ ਰਿਆਜ਼ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਲਵ ਬਰਡ ਹਿਮਾਂਸ਼ੀ ਤੇ ਆਸਿਮ ਨਜ਼ਰ ਆ ਰਹੇ ਹਨ। ਇਸ ਪੋਸਟ ਵਿਚ ਉਹ ਹਿਮਾਂਸ਼ੀ ਦੇ ਉੱਡਦੇ ਵਾਲ਼ਾਂ ਨੂੰ ਸਵਾਰਦੇ ਨਜ਼ਰ ਆ ਰਹੇ ਹਨ। ਇਸ ਪੋਸਟ ਨਾਲ ਉਸ ਨੇ ਇਕ ਕੈਪਸ਼ਨ ਦਿੱਤੀ ਹੈ, ਜੋ ਕਿ ਪੰਜਾਬੀ ਵਿਚ ਹੈ।
ਦੱਸ ਦੇਈਏ ਕਿ ਆਸਿਮ ਰਿਆਜ਼ ਨੇ ਲਿਖਿਆ, ''ਆਪਾ ਗੱਲਾਂ-ਗੱਲਾਂ ਵਿਚ ਸ਼ੁਰੂ ਕਰ ਬੈਠੇ ਪ੍ਰੇਮ ਕਹਾਣੀ, ਤੂੰ ਆਖੇ ਮੈਨੂੰ ਮੈਂ ਆਖਾ ਤੈਨੂੰ ਕਿਵੇਂ ਸੁਣਾਵਾ ਮੈਂ ਤੈਨੂੰ ਮੇਰੀ ਬੀਤੀ ਕਹਾਣੀ। ਹੋਵੇ ਦਰਦ ਮੈਨੂੰ ਅੱਖਾਂ ਵਿਚੋਂ ਤੇਰੇ ਬਰਸੇ ਪਾਣੀ। ਜਵਾਨੀ ਵਿਚ ਪ੍ਰਦੇਸ਼ ਮੈਂ ਆ ਕੇ ਚੁੱਕੇ ਫੱਟੇ, ਪ੍ਰਦੇਸ਼ ਵਿਚ ਮੈਂ ਦਿਨ ਕਿੰਨੇ ਗਿਣ-ਗਿਣ ਕੱਟੇ!!!'' ਆਸਿਮ ਵੱਲੋਂ ਸ਼ੇਅਰ ਕੀਤੀ ਇਸ ਪੋਸਟ 'ਤੇ ਲਗਾਤਾਰ ਕੁਮੈਂਟ ਆ ਰਹੇ ਹਨ। ਬਹੁਤ ਸਾਰੇ ਲੋਕਾਂ ਨੂੰ ਆਸਿਮ ਦਾ ਇਹ ਪੰਜਾਬੀ ਅੰਦਾਜ਼ ਕਾਫੀ ਪਸੰਦ ਆਇਆ।
Behind the scenes 😜😜😜 #kallasohnanai #himanshikhurana #asimriaz
A post shared by Himanshi Khurana 👑 (@iamhimanshikhurana) on Mar 24, 2020 at 12:58am PDT
ਦੱਸਣਯੋਗ ਹੈ ਕਿ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦਾ ਗੀਤ 'ਤੂੰ ਕੱਲ੍ਹਾ ਹੀ ਸੋਹਣਾ ਨਈ' ਰਿਲੀਜ਼ ਹੋਇਆ ਸੀ, ਜਿਸ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਸਿਮ ਤੇ ਹਿਮਾਂਸ਼ੀ ਖੁਰਾਣਾ ਰਿਐਲਿਟੀ ਸ਼ੋਅ 'ਬਿੱਗ ਬੌਸ 13' ਵਿਚ ਖੂਬ ਸੁਰਖੀਆਂ ਬਟੋਰੀਆਂ ਸਨ। 'ਬਿੱਗ ਬੌਸ' ਦੇ ਘਰ ਤੋਂ ਹੀ ਦੋਨਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ