ਕਣਿਕਾ ਕਪੂਰ ਨੇ ਦਿੱਤੀ 'ਕੋਰੋਨਾ' ਨੂੰ ਮਾਤ, 6ਵੀਂ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਮਿਲੀ ਘਰ ਜਾਣ ਦੀ ਇਜਾਜ਼ਤ
4/6/2020 12:31:00 PM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਗਾਇਕ ਕਣਿਕਾ ਕਪੂਰ ਦੇ ਫੈਨਜ਼ ਲਈ ਗੁੱਡ ਨਿਉਜ਼ ਹੈ। 'ਕੋਰੋਨਾ ਪਾਜ਼ੀਟਿਵ' ਪਾਏ ਜਾਣ ਤੋਂ ਬਾਅਦ 20 ਮਾਰਚ ਨੂੰ ਲਖਨਊ ਦੇ ਸੰਜੇ ਗਾਂਧੀ ਪੋਸਟ ਗ੍ਰੇਜੂਏਸ਼ਨ ਇੰਸੀਟਿਊਟ ਆਫ ਮੈਡੀਕਲ ਸਾਈਸੇਸ (ਪੀ.ਜੀ.ਐੱਮ) ਹਸਪਤਾਲ ਵਿਚ ਭਰਤੀ ਹੋਈ ਕਣਿਕਾ ਹੁਣ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਕਨਿਕਾ ਦੀ ਲਗਾਤਾਰ ਦੂਜੀ 'ਕੋਰੋਨਾ' ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਡਿਸਚਾਰਜ ਕਰ ਦਿੱਤਾ ਗਿਆ ਹੈ। ਹਾਲਾਂਕਿ ਘਰ ਪਰਤਣ ਤੋਂ ਬਾਅਦ ਵੀ ਕਣਿਕਾ ਨੂੰ ਸਾਵਧਾਨੀ ਵਰਤਣ ਨੂੰ ਕਿਹਾ ਗਿਆ ਹੈ। ਡਾਕਟਰਾਂ ਦੀ ਸਲਾਹ 'ਤੇ ਕਣਿਕਾ ਕਪੂਰ ਨੂੰ ਆਪਣੇ ਘਰ ਵਿਚ 14 ਦਿਨਾਂ ਤਕ ਕਵਾਰਨਟੀਨ ਵਿਚ ਰਹਿਣਾ ਪਵੇਗਾ।
ਦੱਸਣਯੋਗ ਹੈ ਕਿ ਕਣਿਕਾ ਕਪੂਰ ਦੀ ਲਗਾਤਾਰ ਕਈ ਰਿਪੋਰਟਾਂ 'ਕੋਰੋਨਾ ਪਾਜ਼ੀਟਿਵ' ਪਾਈਆਂ ਗਈਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਵਾਲੇ ਕਾਫੀ ਪ੍ਰੇਸ਼ਾਨ ਹੋ ਗਏ ਸਨ। ਹਾਲਾਂਕਿ ਡਾਕਟਰਾਂ ਦਾ ਕਹਿਣਾ ਸੀ ਕਿ ਕਣਿਕਾ ਪੂਰੀ ਤਰ੍ਹਾਂ ਠੀਕ ਹੈ, ਉਸ ਵਿਚ 'ਕੋਰੋਨਾ' ਦੇ ਕੋਈ ਲੱਛਣ ਨਹੀਂ ਹਨ। 5ਵੀਂ ਪਾਜ਼ੀਟਿਵ ਰਿਪੋਰਟ ਤੋਂ ਬਾਅਦ ਕਣਿਕਾ ਕਪੂਰ ਦੀ 6ਵੀਂ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ