18 ਸਾਲ ਪਹਿਲਾਂ ਪਿਤਾ ਨਾਲ ਇਸ ਫਿਲਮ ਰਾਹੀਂ ਅਵਕਾਸ਼ ਮਾਨ ਕਰ ਚੁੱਕੇ ਨੇ ਡੈਬਿਊ
5/23/2020 10:07:18 AM

ਜਲੰਧਰ (ਬਿਊਰੋ) — ਅਵਕਾਸ਼ ਮਾਨ ਦਾ ਹਾਲ ਹੀ 'ਚ ਨਵਾਂ ਗੀਤ 'ਜੱਟ ਦੀ ਸਟਾਰ' ਰਿਲੀਜ਼ ਹੋਇਆ ਹੈ ਅਤੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਰਭਜਨ ਮਾਨ ਵੀ ਆਪਣੇ ਬੇਟੇ ਦੀ ਸਫਲਤਾ ਤੋਂ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਅਵਕਾਸ਼ ਮਾਨ ਡੈਸ਼ਿੰਗ ਪੰਜਾਬੀ ਗਾਇਕ ਹਨ, ਜਿਸ ਕਰਕੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਪੰਜਾਬੀ ਫਿਲਮਾਂ 'ਚ ਅਦਾਕਾਰੀ ਕਰਦੇ ਹੋਏ ਦੇਖਣਾ ਚਾਹੁੰਦੇ ਹਨ ਪਰ ਪ੍ਰਸ਼ੰਸਕਾਂ ਨੂੰ ਅਸੀਂ ਦੱਸਣਾ ਚਾਹੁੰਦਾ ਹਾਂ ਕਿ ਉਹ ਬਹੁਤ ਸਾਲ ਪਹਿਲਾਂ ਹੀ ਕੈਮਰੇ ਅੱਗੇ ਕੰਮ ਕਰ ਚੁੱਕੇ ਹਨ।
ਜੀ ਹਾਂ ਅਵਕਾਸ਼ ਮਾਨ ਆਪਣੇ ਪਿਤਾ ਹਰਭਜਨ ਮਾਨ ਦੀ ਪਹਿਲੀ ਫਿਲਮ 'ਜੀ ਆਇਆ ਨੂੰ' 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਅਵਕਾਸ਼ ਮਾਨ ਨੇ ਬਤੌਰ ਬਾਲ ਕਲਾਕਾਰ ਕੰਮ ਕੀਤਾ ਸੀ। ਇਹ ਫਿਲਮ ਸਾਲ 2002 ਦੀ ਸੁਪਰ ਹਿੱਟ ਪੰਜਾਬੀ ਫਿਲਮ ਸਾਬਿਤ ਹੋਈ ਸੀ, ਜਿਸ ਨੇ ਮੁੜ ਤੋਂ ਪੰਜਾਬੀ ਸਿਨੇਮਾ ਨੂੰ ਸੁਰਜਿਤ ਕਰ ਦਿੱਤਾ ਸੀ। ਇਸ ਤੋਂ ਇਲਾਵਾ ਅਵਕਾਸ਼ ਹਰਭਜਨ ਮਾਨ ਦੇ ਪੰਜਾਬੀ ਸੌਂਗ 'ਆ ਸੋਹਣਿਆ ਜੱਗ ਜਿਉਂਦਿਆਂ ਦੇ ਮੇਲੇ' 'ਚ ਵੀ ਨਜ਼ਰ ਆਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ