ਰਿਲੀਜ਼ ਹੁੰਦਿਆਂ ਹੀ ਫਿਲਮ ''ਸ਼ੁਭ ਮੰਗਲ ਜ਼ਿਆਦਾ ਸਾਵਧਾਨ'' ਨੂੰ ਲੱਗਾ ਵੱਡਾ ਝਟਕਾ

2/22/2020 11:45:51 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਦੀ ਮਲਟੀ ਸਟਾਰ ਫਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਬੀਤੇ ਦਿਨੀਂ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਵਿਚਕਾਰ ਫਿਲਮ ਨਾਲ ਜੁੜੀ ਇਕ ਬੁਰੀ ਖਬਰ ਆ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਦੁਬਈ ਤੇ ਮਿਡਲ ਈਸਟ ਦੇ ਦੇਸ਼ਾਂ 'ਚ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਗਈ ਹੈ। ਦਰਅਸਲ ਇਹ ਫਿਲਮ ਸਮਲਿੰਗੀ ਦੇ ਸਬੰਧਾਂ 'ਤੇ ਅਧਾਰਿਤ ਹੈ। ਇਸ ਫਿਲਮ 'ਚ ਆਯੁਸ਼ਮਾਨ ਇਕ ਗੇ ਮੁੰਡੇ ਦਾ ਕਿਰਦਾਰ ਨਿਭਾ ਰਹੇ ਹਨ, ਜਿਸ ਨੂੰ ਮੁੰਡੇ ਨਾਲ ਪਿਆਰ ਹੋ ਜਾਂਦਾ ਹੈ ਤੇ ਉਹ ਉਸ ਨਾਲ ਵਿਆਹ ਵੀ ਕਰਨਾ ਚਾਹੁੰਦਾ ਹੈ। ਫਿਲਮ ਦੇ ਪਲਾਟ ਕਾਰਨ ਇਸ ਨੂੰ ਦੁਬਈ ਤੇ ਮਿਡਲ ਈਸਟ ਦੇ ਦੇਸ਼ਾਂ 'ਚ ਰਿਲੀਜ਼ ਨਹੀਂ ਕੀਤਾ ਗਿਆ ਹੈ।

ਖਬਰਾਂ ਮੁਤਾਬਿਕ ਮੇਕਰਜ਼ ਨੇ ਫਿਲਮ 'ਚ ਆਯੁਸ਼ਮਾਨ 'ਤੇ ਜਿਤੇਂਦਰ ਨੇ ਕਿਸਿੰਗ ਸੀਨ ਨੂੰ ਹਟਾਉਣ ਦੀ ਗੱਲ ਵੀ ਕਹੀ ਪਰ ਉਨ੍ਹਾਂ ਨੂੰ ਸਾਫ ਕਹਿ ਦਿੱਤਾ ਗਿਆ ਕਿ ਉਨ੍ਹਾਂ ਨੂੰ ਪ੍ਰੇਸ਼ਾਨੀ ਫਿਲਮ ਦੇ ਕਿਸਿੰਗ ਸੀਨ ਤੋਂ ਨਹੀਂ ਸਗੋਂ ਇਸ ਦੇ ਪਲਾਟ ਤੋਂ ਹੈ। ਦਰਅਸਲ, ਮਿਡਿਲ ਈਸਟ 'ਚ ਸਮਲੈਂਗਿੰਗੀ ਵਿਸ਼ਿਆਂ 'ਤੇ ਬਣੀ ਫਿਲਮਾਂ 'ਤੇ ਬੈਨ ਲਗਾ ਹੋਇਆ ਹੈ। ਇਹੀ ਕਾਰਨ ਹੈ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਵੀ ਉੱਥੇ ਰਿਲੀਜ਼ ਨਹੀਂ ਹੋ ਸਕੀ।

ਅਜਿਹਾ ਹੈ ਫੈਨਜ਼ ਦਾ ਰਿਐਕਸ਼ਨ :
ਫਿਲਮ ਨੂੰ ਲੈ ਕੇ ਆਯੁਸ਼ਮਾਨ ਖੁਰਾਣਾ ਦੇ ਫੈਨਜ਼ ਕਾਫੀ ਜ਼ੋਸ਼ 'ਚ ਹਨ। ਲੋਕ ਟਵਿੱਟਰ ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News