ਕਬੀਰ ਬੇਦੀ ਨੇ ਸਨੀ ਲਿਓਨ ਦਾ ਮੰਗਿਆ ਨੰਬਰ ਤਾਂ ਪਤੀ ਨੇ ਦਿੱਤਾ ਇਹ ਜਵਾਬ

2/22/2020 12:01:51 PM

ਮੁੰਬਈ (ਬਿਊਰੋ) : ਫਿਲਮ ਇੰਡਸਟਰੀ ਦੇ ਮਸ਼ਹੂਰ ਫੈਸ਼ਨ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਆਪਣਾ ਕੈਲੰਡਰ ਲਾਂਚ ਕਰ ਦਿੱਤਾ ਹੈ। ਇਸ ਦਰਮਿਆਨ ਕੁਝ ਨਿਊਜ਼ ਏਜੰਸੀ ਨੇ ਇਹ ਦਾਅਵਾ ਕੀਤਾ ਕਿ ਅਦਾਕਾਰ ਕਬੀਰ ਬੇਦੀ ਨੇ ਡੱਬੂ ਰਤਨਾਨੀ ਦੇ ਕੈਲੰਡਰ ਲਾਂਚ ਮੌਕੇ ਸਨੀ ਲਿਓਨ ਤੋਂ ਉਨ੍ਹਾਂ ਦਾ ਨੰਬਰ ਮੰਗਿਆ ਸੀ, ਜਿਸ ਦਾ ਟਵੀਟ ਕਰਕੇ ਕਬੀਰ ਬੇਦੀ ਨੇ ਵਿਰੋਧ ਕੀਤਾ ਹੈ।

ਕਬੀਰ ਨੇ ਟਵੀਟ ਕਰਦਿਆਂ ਲਿਖਿਆ ਕਿ, “ਮੈਂ ਸਨੀ ਲਿਓਨ ਤੋਂ ਉਨ੍ਹਾਂ ਦਾ ਨੰਬਰ ਨਹੀਂ ਮੰਗਿਆ ਸੀ। ਅਜਿਹਾ ਮੈਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਡੱਬੂ ਰਤਨਾਨੀ ਦੀ ਪਾਰਟੀ 'ਚ ਸਨੀ ਲਿਓਨ ਦੇ ਪਤੀ ਦਾ ਨੰਬਰ ਮੰਗਿਆ ਸੀ, ਜਿਸ ਨੂੰ ਉਨ੍ਹਾਂ ਦੇ ਪਤੀ ਨੇ ਮੋਬਾਇਲ 'ਤੇ ਖੁਦ ਡਾਇਲ ਕਰਕੇ ਦਿੱਤਾ ਸੀ।'' ਕਬੀਰ ਨੇ ਟਵੀਟ 'ਚ ਨਿਊਜ਼ ਏਜੰਸੀਆਂ ਨੂੰ ਅਜਿਹੀਆਂ ਗਲਤ ਖਬਰਾਂ ਨੂੰ ਹਟਾਉਣ ਤੇ ਮੁਆਫੀ ਮੰਗਣ ਦੀ ਗੱਲ ਕਹੀ ਹੈ।

ਉੱਥੇ ਹੀ ਕਬੀਰ ਦੇ ਟਵੀਟ ਦਾ ਜਵਾਬ ਦਿੰਦਿਆਂ ਸਨੀ ਲਿਓਨ ਦੇ ਪਤੀ ਡੈਨੀਅਲ ਨੇ ਵੀ ਆਪਣੀ ਪ੍ਰਤੀਕਿਰਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ, “ਕਬੀਰ ਮੇਰਾ ਨੰਬਰ ਨਹੀਂ ਮੰਗ ਸਕਦੇ? ਕਬੀਰ ਤੇ ਸਨੀ ਇਕ-ਦੂਜੇ ਨੂੰ ਕਾਫੀ ਸਮੇਂ ਤੋਂ ਜਾਣਦੇ ਹਨ। ਇਸ ਲਈ ਕਬੀਰ ਕੋਲ ਸਨੀ ਦਾ ਨੰਬਰ ਪਹਿਲਾਂ ਹੀ ਸੀ। ਸਿਰਫ ਇਕ ਸਟੋਰੀ ਲਈ ਅਜਿਹੀਆਂ ਗਲਤ ਖਬਰਾਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।“ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News