ਵਿੱਕੀ ਕੌਸ਼ਲ ਤੇ ਆਯੂਸ਼ਮਾਨ ਨੂੰ ਝਟਕਾ, HD ਪ੍ਰਿੰਟ ''ਚ ਲੀਕ ਹੋਈਆਂ ਫਿਲਮਾਂ

2/22/2020 12:26:36 PM

ਮੁੰਬਈ (ਬਿਊਰੋ) : ਇਸ ਸ਼ੁੱਕਰਵਾਰ ਯਾਨੀ ਕਿ ਬੀਤੇ ਦਿਨੀਂ ਬਾਲੀਵੁੱਡ ਫਿਲਮ ਇੰਡਸਟਰੀ ਦੀਆਂ 2 ਵੱਡੀਆਂ ਫਿਲਮਾਂ ਦਾ ਬਾਕਸ ਆਫਿਸ 'ਤੇ ਰਿਲੀਜ਼ ਹੋਈਆਂ ਹਨ, ਜਿਨ੍ਹਾਂ 'ਚ ਸਿੱਧੀ ਟੱਕਰ ਦੇਖਣ ਨੂੰ ਮਿਲੀ। ਹਿਤੇਸ਼ ਕੈਵਲਿਆ ਦੀ ਡਾਇਰੈਕਟਿਡ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਅਤੇ ਭਾਨੂ ਪ੍ਰਤਾਪ ਸਿੰਘ ਦੀ 'ਭੂਤ' ਇਕੋ ਸਮੇਂ ਰਿਲੀਜ਼ ਹੋਈਆਂ ਪਰ ਦੋਵਾਂ ਫਿਲਮਾਂ ਨੂੰ ਰਿਲੀਜ਼ਿੰਗ ਦੇ ਕੁਝ ਘੰਟਿਆਂ ਬਾਅਦ ਜ਼ਬਰਦਸਤ ਝਟਕਾ ਮਿਲਿਆ ਹੈ। ਦੋਵੇਂ ਫਿਲਮਾਂ ਐੱਚ. ਡੀ. ਪ੍ਰਿੰਟ 'ਚ ਆਨਲਾਈਨ ਲੀਕ ਹੋ ਗਈਆਂ ਹਨ।
ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਈਆਂ ਫਿਲਮਾਂ ਨੂੰ ਤਾਮਿਲ ਰੌਕਰਜ਼ ਵੈੱਬਸਾਈਟ ਨੇ ਲੀਕ ਕੀਤਾ ਹੈ। ਤਾਮਿਲ ਰੌਕਰਜ਼ ਲਈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਨੇ ਇਸ ਤਰ੍ਹਾਂ ਦੀ ਵੱਡੀ ਫਿਲਮ ਲੀਕ ਕੀਤੀ ਹੈ। ਪਿਛਲੇ ਹਫਤੇ ਰਿਲੀਜ਼ ਹੋਈ ਕਾਰਤਿਕ-ਸਾਰਾ ਦੀ ਫਿਲਮ 'ਲਵ ਆਜ ਕਲ 2' 2020 ਨੂੰ ਵੀ ਤਾਮਿਲ ਰੌਕਰਸ ਨੇ ਲੀਕ ਕੀਤਾ ਸੀ।

ਕੀ ਇਹ ਬਾਕਸ ਆਫਿਸ 'ਤੇ ਪੈ ਸਕਦਾ ਅਸਰ?
ਆਯੁਸ਼ਮਾਨ ਖੁਰਾਨਾ ਤੇ ਵਿੱਕੀ ਕੌਸ਼ਲ ਦੋਵੇਂ ਫਿਲਮਾਂ ਨੂੰ ਦਰਸ਼ਕ ਖੂਬ ਪਸੰਦ ਕਰਦੇ ਹਨ ਪਰ ਇਨ੍ਹਾਂ ਫਿਲਮਾਂ ਦੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਲੀਕ ਹੋਣਾ ਬਾਕਸ ਆਫਿਸ ਨੰਬਰ ਨੂੰ ਪ੍ਰਭਾਵਿਤ ਕਰ ਸਕਦਾ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News