ਟਰੰਪ ਨੇ ਕੀਤੀ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦੀ ਤਾਰੀਫ, ਸੋਸ਼ਲ ਮੀਡੀਆ 'ਤੇ ਛਿੜੀ ਬਹਿਸ

2/22/2020 1:48:03 PM

ਨਵੀਂ ਦਿੱਲੀ (ਬਿਊਰੋ) : ਆਯੁਸ਼ਮਾਨ ਖੁਰਾਨਾ ਤੇ ਜਿਤੇਂਦਰ ਕੁਮਾਰ ਸਟਾਰਰ ਰੋਮਾਂਟਿਕ ਫਿਲਮ ਕਾਮੇਡੀ ਫਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਬੀਤੇ ਦਿਨੀਂ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਇਹ ਫਿਲਮ ਆਪਣੇ ਸੰਵੇਦਨਸ਼ੀਲ ਵਿਸ਼ੇ ਦੇ ਚੱਲਦਿਆਂ ਇੰਟਰਨੈਸ਼ਨਲ ਪੱਧਰ 'ਤੇ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ। ਭਾਰਤ ਦੇ ਦੌਰੇ ਕਾਰਨ ਚਰਚਾ ਛਾਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਯੁਸ਼ਮਾਨ ਖੁਰਾਨਾ ਦੀ ਫਿਲਮ ਦੀ ਖੂਬ ਤਾਰੀਫ ਕੀਤੀ।
ਸਮਲਿੰਗੀ ਰਿਸ਼ਤਿਆਂ 'ਤੇ ਬਣੀ ਇਸ ਬਾਲੀਵੁੱਡ ਫਿਲਮ ਨੂੰ ਲੈ ਕੇ ਡੋਨਾਲਡ ਟਰੰਪ ਨੇ ਟਵਿੱਟਰ 'ਤੇ ਰਿਐਕਸ਼ਨ ਕੀਤਾ। ਦਰਅਸਲ ਮਨੁੱਖੀ ਅਧਿਕਾਰ ਅਤੇ ਐਲਜੀਬੀਟੀਕਿਊ ਵਰਕਰ ਪੀਟਰ ਟੈਟਸ਼ੈਲਸ ਨੇ ਟਵੀਟ ਕਰਕੇ ਫਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦੀ ਤਾਰੀਫ ਕੀਤੀ ਸੀ। ਡੋਨਾਲਡ ਟਰੰਪ ਨੇ ਇਸ ਟਵੀਟ ਨੂੰ ਰੀਟਵੀਟ ਕੀਤਾ। ਡੋਨਾਲਡ ਟਰੰਪ ਨੇ ਲਿਖਿਆ, 'ਗ੍ਰੇਟ!' ਟਰੰਪ ਦੀ ਇਸ ਰੀਟਵੀਟ ਨੂੰ ਹਜ਼ਾਰਾਂ ਲਾਈਕ ਮਿਲ ਚੁੱਕੇ ਹਨ। ਹਾਲਾਂਕਿ ਟਰੰਪ ਦੇ ਇਸ ਰਿਐਕਸ਼ਨ 'ਤੇ ਇਕ ਵਾਰ ਫਿਰ ਵਿਵਾਦ ਹੋਇਆ ਹੈ। ਸੋਸ਼ਲ ਮੀਡੀਆ 'ਤੇ ਕੁਮੈਂਟਸ ਕਰ ਕੇ ਪੁੱਛਿਆ ਜਾ ਰਿਹਾ ਹੈ ਕਿ ਕੀ ਅਮਰੀਕੀ ਰਾਸ਼ਟਰਪਤੀ ਹੁਣ ਐੱਲ. ਜੀ. ਬੀ. ਟੀ. ਕਿਊ ਦਾ ਸਮਰਥਨ ਕਰਨ ਲੱਗੇ ਹਨ।
'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਸ਼ੁੱਕਰਵਾਰ ਨੂੰ ਹੀ ਰਿਲੀਜ਼ ਹੋਈ ਹੈ। ਇਸ ਵਿਚ ਦੋ ਪੁਰਸ਼ਾਂ ਦੇ ਪਿਆਰ ਨੂੰ ਦਿਖਾਇਆ ਗਿਆ ਹੈ। ਫਿਲਮ 'ਚ ਆਯੁਸ਼ਮਾਨ ਖੁਰਾਨਾ, ਜਤਿੰਦਰ ਕੁਮਾਰ, ਨੀਨਾ ਗੁਪਤਾ ਅਤੇ ਗਜਰਾਜ ਰਾਓ ਨੇ ਮੁੱਖ ਭੁਮਿਕਾ ਨਿਭਾਈ ਹੈ।

ਟਰੰਪ ਦੇ ਟਵੀਟ 'ਤੇ ਸੋਸ਼ਲ ਮੀਡੀਆ ਰਿਐਕਸ਼ਨ
ਸੋਸ਼ਲ ਮੀਡੀਆ 'ਤੇ ਕਿਹਾ ਜਾ ਰਿਹਾ ਹੈ ਕਿ ਟਰੰਪ ਨੇ ਸਭ ਨੂੰ ਭੰਬਲ ਭੂਸੇ 'ਚ ਪਾ ਦਿੱਤਾ ਹੈ। ਸਮਝ ਨਹੀਂ ਆ ਰਿਹਾ ਕਿ ਉਹ ਫਿਲਮ ਦਾ ਸਮਰਥਨ ਕਰ ਰਹੇ ਹਨ ਜਾਂ ਇਕ ਵਾਰ ਫਿਰ ਉਨ੍ਹਾਂ ਤੋਂ ਗੜਬੜ ਹੋ ਗਈ ਹੈ। ਉਥੇ ਵੱਡੀ ਗਿਣਤੀ 'ਚ ਯੂਜ਼ਰਜ਼ ਇਸ ਨੂੰ ਗੇ ਕਮਿਊਨਿਟੀ ਪ੍ਰਤੀ ਟਰੰਪ ਦਾ ਸਮਰਥਨ ਮੰਨ ਰਹੇ ਹਨ ਅਤੇ ਉਨ੍ਹਾਂ ਦਾ ਧੰਨਵਾਦ ਕਰ ਰਹੇ ਹਨ। ਉਥੇ ਇਕ ਵੱਡਾ ਧੜਾ ਕਹਿ ਰਿਹਾ ਹੈ ਕਿ ਟਰੰਪ ਨੇ ਫਿਲਮ ਦੇ ਸਮਰਥਨ 'ਚ ਕੁਮੈਂਟ ਕਰਕੇ ਚੰਗਾ ਨਹੀਂ ਕੀਤਾ। ਕੁਲ ਮਿਲਾ ਕੇ ਟਰੰਪ ਇਸ ਟਵੀਟ ਦੇ ਬਹਾਨੇ ਸੋਸ਼ਲ ਮੀਡੀਆ 'ਦੇ ਇਕ ਵਾਰ ਫਿਰ ਸਮਲਿੰਗੀ ਸਬੰਧਾਂ 'ਤੇ ਬਹਿਸ ਦਾ ਹਿੱਸਾ ਬਣਾ ਗਏ ਹਨ।

ਦੁਬਈ-ਯੂਏਈ 'ਚ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' 'ਤੇ ਬੈਨ
ਇਸ ਦੌਰਾਨ ਦੁਬਈ ਅਤੇ ਸੰਯੁਕਤ ਅਰਬ ਅਮੀਰਾਤ 'ਚ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸਮਲਿੰਗੀ ਰਿਸ਼ਤਿਆਂ ਅਤੇ ਪਿਆਰ ਨੂੰ ਦਿਖਾਏ ਜਾਣ ਕਾਰਨ ਇਸ ਫਿਲਮ ਨੂੰ ਬੈਨ ਕੀਤਾ ਗਿਆ ਹੈ। ਖਾੜੀ ਦੇ ਦੇਸ਼ਾਂ ਵਿਚ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਅਮੂਮਨ ਬੈਨ ਕਰ ਦਿੱਤਾ ਜਾਂਦਾ ਹੈ। ਸਮਲਿੰਗੀ ਰਿਸ਼ਤਿਆਂ ਨੂੰ ਆਮ ਗੱਲ ਦੱਸਣ ਵਾਲੀ ਬਾਲੀਵੁੱਡ ਦੀ ਸ਼ਾਇਦ ਇਹ ਪਹਿਲੀ ਫਿਲਮ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News