''ਬਾਗੀ 3'' ਦਾ ਟਰੇਲਰ ਆਊਟ, ਇਸ ਵਾਰ ਅੱਤਵਾਦੀਆਂ ਨਾਲ ਹੋਇਆ ਟਾਈਗਰ ਦਾ ਸਾਹਮਣਾ (ਵੀਡੀਓ)

2/6/2020 1:33:24 PM

ਮੁੰਬਈ (ਬਿਊਰੋ) — ਟਾਈਗਰ ਸ਼ਰਫ ਸਟਾਰਰ ਫਿਲਮ 'ਬਾਗੀ 3' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਫਿਲਮ 'ਚ ਟਾਈਗਰ ਸ਼ਰਾਫ ਇਕ ਵਾਰ ਫਿਰ ਆਪਣੇ ਜ਼ਬਰਦਸਤ ਐਕਸ਼ਨ ਨਾਲ ਦਰਸ਼ਕਾਂ ਦੇ ਜਿੱਤਣ ਲਈ ਤਿਆਰ ਹਨ। ਫਿਲਮ ਦਾ ਟਰੇਲਰ ਦੇਖ ਕੇ ਇਸ ਗੱਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਟਾਈਗਰ ਸ਼ਰਾਫ ਇਸ 'ਚ ਐਕਸ਼ਨ ਨੂੰ ਵੱਖਰੇ ਪੱਧਰ 'ਤੇ ਲੈ ਜਾਣ ਵਾਲੇ ਹਨ। ਸਿਰਫ ਐਕਸ਼ਨ ਹੀ ਨਹੀਂ ਇਸ ਵਾਰ ਟਾਈਗਰ ਦੇਸ਼ ਦੇ ਅੰਦਰ ਨਹੀਂ ਸਗੋ ਬਾਹਰੀ ਦੇਸ਼ 'ਚ ਲੜਦੇ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਸੀਰੀਆ 'ਚ ਫੈਲੇ ਅੱਤਵਾਦ 'ਚ ਫਸੇ ਰਿਤੇਸ਼ ਦੇਸ਼ਮੁਖ ਨੂੰ ਬਚਾਉਣ ਦੀ ਹੈ। ਫਿਲਮ 'ਚ ਟਾਈਗਰ ਸ਼ਰਾਫ ਇਸ ਵਾਰ ਰੌਨੀ ਦੇ ਕਿਰਦਾਰ 'ਚ ਨਜ਼ਰ ਆਉਣਗੇ। ਰੌਨੀ ਦਾ ਇਕ ਭਰਾ ਹੈ ਵਿਕਰਮ, ਜੋ ਕਿ ਪੁਲਸ ਵਾਲਾ ਹੈ ਪਰ ਆਪਣੇ ਕਿਸੇ ਆਫੀਸ਼ੀਅਲ ਰੰਮ ਕਾਰਨ ਉਸ ਨੂੰ ਸੀਰੀਆ ਜਾਣਾ ਪੈਂਦਾ ਹੈ। ਇਸੇ ਦੌਰਾਨ ਉਹ ਉਥੇ ਦੇ ਅੱਤਵਾਦੀ ਸੰਗਠਨ ਦਾ ਸ਼ਿਕਾਰ ਹੋ ਜਾਂਦਾ ਹੈ। ਸੀਰੀਆ 'ਚ ਫਸੇ ਆਪਣੇ ਭਰਾ ਵਿਕਰਮ ਨੂੰ ਬਚਾਉਣ ਲਈ ਰੌਨੀ ਵੀ ਉਥੇ ਪਹੁੰਚਦਾ ਹੈ। ਫਿਲਮ 'ਚ ਸ਼ਰਧਾ ਕਪੂਰ ਤੇ ਅੰਕਿਤਾ ਲੋਖੰਡੇ ਵੀ ਨਜ਼ਰ ਆਉਣਗੀ। ਫਿਲਮ 'ਚ ਸ਼ਰਧਾ ਕਪੂਰ, ਰੌਨੀ ਦੀ ਪ੍ਰੇਮਿਕਾ ਸਿਆ ਦੇ ਕਿਰਦਾਰ 'ਚ ਦਿਸੇਗੀ। ਉਥੇ ਹੀ ਅੰਕਿਤਾ ਲੋਖੰਡੇ ਵਿਕਰਮ ਦੀ ਪ੍ਰੇਮਿਕਾ ਰੁਚੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ 'ਚ ਟਾਈਗਰ ਸ਼ਰਾਫ ਇਕ ਵਾਰ ਆਪਣੀ ਬਾਡੀ ਤੇ ਦਮਦਾਰ ਐਕਸ਼ਨ ਦਾ ਜਲਵਾ ਬਿਖੇਰਦੇ ਨਜ਼ਰ ਆਉਣਗੇ।


ਦੱਸਣਯੋਗ ਹੈ ਕਿ ਇਹ ਫਿਲਮ 'ਬਾਗੀ' ਫ੍ਰੈਂਚਾਈਜੀ ਦੀ ਤੀਜੀ ਫਿਲਮ ਹੈ। ਇਸ ਤੋਂ ਪਹਿਲਾ ਇਸ ਦੇ ਦੋ ਭਾਗ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਫਿਲਮ ਦਾ ਨਿਰਦੇਸ਼ਨ ਅਹਿਮਦ ਖਾਨ ਨੇ ਕੀਤਾ ਹੈ, ਜਿਸ ਦੇ ਨਿਰਮਾਤਾ ਸਾਜਿਦ ਨਾਡੀਆਡਵਾਲਾ ਹੈ। ਇਹ ਫਿਲਮ 6 ਮਾਰਚ ਨੂੰ ਸਿਨੇਮਾ ਘਰਾਂ 'ਚ ਦਸਤਕ ਦੇ ਰਹੀ ਹੈ।


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News