B''DAY: ਐਕਟਰ ਹੋਣ ਦੇ ਨਾਲ-ਨਾਲ ਇਨ੍ਹਾਂ ਖੂਬੀਆਂ ''ਚ ਵੀ ਮਾਹਿਰ ਹਨ ਅੰਗਦ ਬੇਦੀ

2/6/2020 1:44:33 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਦੇ ਪਤੀ ਅੰਗਦ ਬੇਦੀ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 6 ਫਰਵਰੀ 1983 ਨੂੰ ਦਿੱਲੀ ਵਿਚ ਹੋਇਆ ਸੀ। ਅੰਗਦ ਬੇਦੀ ਨੇ ਕਈ ਫਿਲਮਾਂ ਵਿਚ ਕੰਮ ਕੀਤਾ। ਅੰਗਦ ਨੇ ਸਭ ਤੋਂ ਜ਼ਿਆਦਾ ਸੁਰਖੀਆਂ 2018 ਵਿਚ ਬਟੋਰੀਆਂ ਸੀ, ਜਦੋਂ ਉਨ੍ਹਾਂ ਨੇ ਨੇਹਾ ਧੂਪੀਆ ਨਾਲ ਪ੍ਰਾਈਵੇਟ ਵਿਆਹ ਕੀਤਾ ਸੀ। ਦੋਵਾਂ ਦੇ ਅਚਾਨਕ ਵਿਆਹ ਨਾਲ ਸਾਰੇ ਹੈਰਾਨ ਰਹਿ ਗਏ ਸਨ। ਉਨ੍ਹਾਂ ਦੇ ਜਨਮਦਿਨ 'ਤੇ ਗੱਲ ਕਰਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਗੱਲਾਂ ਬਾਰੇ।
PunjabKesari
ਅੰਗਦ ਬੇਦੀ ਐਕਟਰ ਬਣਨ ਤੋਂ ਪਹਿਲਾਂ ਪ੍ਰੋਫੈਸ਼ਨਲ ਕ੍ਰਿਕੇਟਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਪਿਤਾ ਭਾਰਤੀ ਕ੍ਰਿਕੇਟ ਟੀਮ ਦੇ ਮਹਾਨ ਕ੍ਰਿਕੇਟਰਾਂ ਦੀ ਲਿਸਟ 'ਚ ਆਉਂਦੇ ਹਨ। 16 ਸਾਲ ਦੀ ਉਮਰ 'ਚ ਰਣਜੀ ਟਰਾਫੀ ਦਾ ਵੀ ਹਿੱਸਾ ਰਹਿ ਚੁੱਕੇ ਹਨ। ਅੰਗਦ ਦੇ ਅੰਦਰ ਕੁਝ ਅਜਿਹੀਆਂ ਖੂਬੀਆਂ ਹਨ, ਜੋ ਉਨ੍ਹਾਂ ਨੂੰ ਬਾਕੀਆਂ ਤੋਂ ਵੱਖਰਾ ਬਣਾਉਂਦੀਆਂ ਹਨ। ਅੰਗਦ ਦੋਵੇਂ ਹੱਥਾਂ ਨਾਲ ਬਰਾਬਰ ਕੰਮ ਕਰ ਸਕਦੇ ਹਨ। ਉਹ ਲੈਫਟ ਹੈਂਡ ਨਾਲ ਵੀ ਉਸੇ ਤਰ੍ਹਾਂ ਕੰਮ ਕਰ ਸਕਦੇ ਹਨ ਜਿਵੇਂ ਆਮ ਤੌਰ 'ਤੇ ਰਾਈਟ ਹੈਂਡ ਨਾਲ ਕੀਤਾ ਜਾਂਦਾ ਹੈ।
PunjabKesari
ਅੰਗਦ ਬੇਦੀ ਇਕ ਵਧੀਆ ਸ਼ੈੱਫ ਵੀ ਹਨ। ਆਪਣੇ ਦੋਸਤਾਂ ਵਿਚਕਾਰ ਉਹ ਵਧੀਆ ਭੋਜਨ ਬਣਾਉਣ ਨੂੰ ਲੈ ਕੇ ਕਾਫੀ ਮਸ਼ਹੂਰ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਅੰਗਦ, ਫਿਲਮ 'ਕਾਈ ਪੋ ਚੇ' 'ਚ ਕੰਮ ਕਰਨ ਵਾਲੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ 'ਗੋਲੀਆਂ ਕੀ ਰਾਸਲੀਲਾ ਰਾਮਲੀਲਾ' 'ਚ ਵੀ ਅਭਿਨੈ ਕਰਨ ਲਈ ਉਨ੍ਹਾਂ ਦੇ ਨਾਮ ਦੀ ਚਰਚਾ ਚੱਲ ਰਹੀ ਸੀ।
PunjabKesari
2016 'ਚ 'ਪਿੰਕ' ਫਿਲਮ ਨਾਲ ਉਹ ਲਾਈਮਲਾਈਟ 'ਚ ਆਏ ਸਨ। 2017 'ਚ ਉਹ ਸਲਮਾਨ ਖਾਨ ਨਾਲ ਟਾਈਗਰ ਜ਼ਿੰਦਾ ਹੈ 'ਚ ਨਜ਼ਰ ਆਏ। 2018 'ਚ ਉਹ 'ਸੂਰਮਾ' ਫਿਲਮ 'ਚ ਦਿਖਾਈ ਦਿੱਤੇ। 2018 'ਚ ਉਹ ਪਰਸਨਲ ਲਾਈਫ 'ਚ ਜ਼ਿਆਦਾ ਸਰਗਰਮ ਰਹੇ।
PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News