''ਬਾਗੀ 3'' ਨੇ ਬਾਕਸ ਆਫਿਸ ''ਤੇ ਤੋੜੇ ਇਹ ਰਿਕਾਰਡ, ਬਣੀ ਸਾਲ ਦੀ ਸਭ ਤੋਂ ਵੱਡੀ ਓਪਨਰ

3/7/2020 4:31:21 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਟਾਈਗਰ ਸ਼ਰਾਫ ਤੇ ਸ਼ਰਧਾ ਕਪੂਰ ਦੀ ਹੋਲੀ ਰਿਲੀਜ਼ ਫਿਲਮ 'ਬਾਗੀ 3' ਨੂੰ ਸ਼ਾਨਦਾਰ ਓਪਨਿੰਗ ਮਿਲੀ ਹੈ। ਆਪਣੀ ਓਪਨਿੰਗ 'ਤੇ ਅਹਿਮਦ ਖਾਨ ਵਲੋਂ ਨਿਰਦੇਸ਼ਿਤ ਫਿਲਮ ਨੇ ਬਾਕਸ ਆਫਿਸ 'ਤੇ 17.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਕੁਲੈਕਸ਼ਨ ਨਾਲ 'ਬਾਗੀ 3' ਦੀ ਪਹਿਲੇ ਦਿਨ ਦੀ ਕਮਾਈ ਨੂੰ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਮੰਨਿਆ ਜਾ ਰਿਹਾ ਹੈ। ਉੱਥੇ ਇਸ ਸਾਲ ਦੀ ਵੱਡੀ ਫਿਲਮ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਦੀ ਕਮਾਈ ਦੇ ਮੱਦੇਨਜ਼ਰ ਅਜੈ ਦੇਵਗਨ ਦੀ 'ਤਾਨਾਜੀ' ਨੂੰ 15.10 ਕਰੋੜ, 'ਲਵ ਆਜ ਕੱਲ੍ਹ 2' ਨੂੰ 12.40 ਕਰੋੜ, 'ਸਟ੍ਰੀਟ ਥ੍ਰੀ ਡੀ' ਨੂੰ 10.26 ਕਰੋੜ ਤੇ 'ਸ਼ੁੱਭ ਮੰਗਲ ਜ਼ਿਆਦਾ ਸਾਵਧਾਨ' ਨੂੰ 9.55 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।

ਦੱਸ ਦਈਏ ਕਿ ਦੁਨੀਆ ਭਰ 'ਚ 5500 ਸਕ੍ਰੀਨਸ 'ਤੇ ਰਿਲੀਜ਼ ਹੋਈ 'ਬਾਗੀ 3' ਨੂੰ ਟਾਈਗਰ ਸ਼ਰਾਫ ਦੇ ਕਰੀਅਰ ਦੀ ਸਭ ਤੋਂ ਵੱਡੀ ਰਿਲੀਜ਼ ਮੰਨਿਆ ਜਾ ਰਿਹਾ ਹੈ। ਹਾਲਾਂਕਿ ਬਿੱਜ਼ਨੈੱਸ ਐਨਾਲਿਸਟ ਦਾ ਮੰਨਣਾ ਸੀ ਕਿ ਕੋਰੋਨਾਵਾਇਰਸ ਦੀ ਡਰ ਕਾਰਨ ਇਹ ਫਿਲਮ ਬਾਕਸ ਆਫਿਸ 'ਤੇ ਸ਼ਾਨਦਾਰ ਕੁਲੈਕਸ਼ਨ ਨਹੀਂ ਕਰ ਪਾਵੇਗੀ।

 

ਇਹ ਵੀ ਦੇਖੋ : ਫਿੱਟਨੈੱਸ ਨੂੰ ਲੈ ਕੇ ਪਹਿਲੀ ਵਾਰ ਬੋਲੇ ਸਤਿੰਦਰ ਸਰਤਾਜ, ਦੱਸਿਆ ਫਿੱਟ ਰਹਿਣ ਦਾ ਰਾਜ਼ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News