'ਸਿਡਨਾਜ਼' ਸੁਣ ਕੇ ਸਿਧਾਰਥ ਨੂੰ ਆਇਆ ਗੁੱਸਾ, ਦੇਖ ਸ਼ਹਿਨਾਜ਼ ਨੂੰ ਵੀ ਲੱਗੇਗਾ ਝਟਕਾ (ਵੀਡੀਓ)

3/7/2020 4:38:46 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਦਾ ਤਾਜ਼ ਜਿੱਤਣ ਵਾਲੇ ਅਦਾਕਾਰ ਸਿਧਾਰਥ ਸ਼ੁਕਲਾ ਸ਼ੋਅ ਦੇ ਖਤਮ ਹੋਣ ਤੋਂ ਬਾਅਦ ਵੀ ਲਗਾਤਾਰ ਚਰਚਾ 'ਚ ਬਣੇ ਹੋਏ ਹਨ। ਪੂਰੇ ਸੀਜ਼ਨ 'ਚ ਸਿਧਾਰਥ ਦੀ ਇਕ ਪਛਾਣ ਇਕ ਐਗਰੀ ਮੈਨ ਦੀ ਰਹੀ ਹੈ। ਉਨ੍ਹਾਂ ਦੀ 'ਬਿੱਗ ਬੌਸ' ਦੇ ਘਰ 'ਚ ਲਗਪਗ ਸਾਰਿਆਂ ਨਾਲ ਪੰਗਾ ਲੈਂਦਿਆਂ ਨੂੰ ਦੇਖਿਆ ਗਿਆ ਹੈ। ਉੱਥੇ ਘਰ 'ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਕੈਮਸਿਟਰੀ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਉਨ੍ਹਾਂ ਦੀ ਬਾਡਿੰਗ ਲੋਕਾਂ ਨੂੰ ਇੰਨੀ ਪਸੰਦ ਆਈ ਕਿ ਸੋਸ਼ਲ ਮੀਡੀਆ 'ਤੇ 'ਸਿਡਨਾਜ਼' ਟਰੈਂਡ 'ਚ ਰਿਹਾ। ਜਿੱਥੇ ਵੀ ਫੈਨਜ਼ ਸਿਧਾਰਥ ਜਾਂ ਸ਼ਹਿਨਾਜ਼ ਨੂੰ ਇਕੱਲੇ ਦੇਖਦੇ ਹਨ ਉਹ ਸਿਡਨਾਜ਼ ਸਿਡਨਾਜ਼ ਚੀਕਦੇ ਹਨ। ਅਜਿਹੇ 'ਚ ਇਹ ਸਵਾਲ ਆਉਂਦਾ ਹੈ ਕੀ ਹੁਣ ਸਿਧਾਰਥ ਸ਼ੁਕਲਾ ਸਿਡਨਾਜ਼ ਨੂੰ ਮਿਲ ਰਹੇ 'ਹਾਈਪ' ਤੋਂ ਤੰਗ ਆ ਚੁੱਕੇ ਹਨ। ਇਸ ਗੱਲ ਦਾ ਇਸ਼ਾਰਾ ਕਰਦਿਆਂ ਸਿਧਾਰਥ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਨ੍ਹਾਂ ਦਾ ਇਕ ਫੈਨ ਸਿਧਾਰਥ ਨੂੰ ਕਹਿੰਦਾ ਹੈ ਕਿ ਉਹ ਸਿਡਨਾਜ਼ ਬਾਰੇ 'ਚ ਕੁਝ ਅਪਡੇਟ ਦੇਣ। ਉਸ ਫੈਨ ਨੇ ਸਿਧਾਰਥ ਤੋਂ ਸ਼ਹਿਨਾਜ਼ ਗਿੱਲ ਨਾਲ ਆਪਣੀ ਦੋਸਤੀ 'ਤੇ ਦੱਸਣ ਨੂੰ ਕਿਹਾ। ਜਵਾਬ ਦਿੰਦਿਆਂ ਪਹਿਲਾਂ ਤਾਂ ਸਿਧਾਰਥ ਸ਼ੁਕਲਾ ਕਨਫਿਊਜ਼ ਦਿਖਾਈ ਦਿੱਤੇ ਫਿਰ ਉਨ੍ਹਾਂ ਕਿਹਾ, ''ਕੀ ਬੋਲਾ।'' ਫਿਰ ਸਿਧਾਰਥ ਨੇ ਕਿਹਾ, ''ਸਿਡਨਾਜ਼ ਸਿਡਨਾਜ਼ ਬੰਦ ਕਰੋ, ਸਿਧਾਰਥ ਵੀ ਤਾਂ ਕਰੋ ਕੁਝ।''

ਦੱਸਣਯੋਗ ਹੈ ਕਿ ਸਿਧਾਰਥ ਸ਼ੁਕਲਾ 'ਬਿੱਗ ਬੌਸ 13' ਜਿੱਤਣ ਤੋਂ ਬਾਅਦ ਆਪਣੇ ਅਗਲੇ ਪ੍ਰੋਜੈਕਟਸ 'ਚ ਰੁੱਝ ਚੁੱਕੇ ਹਨ। ਉਥੇ ਹੀ ਸ਼ਹਿਨਾਜ਼ ਕੌਰ ਗਿੱਲ ਵੀ ਆਪਣੇ ਰਿਐਲਿਟੀ ਟੀ. ਵੀ. ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਰੁੱਝੀ ਹੋਈ ਹੈ। ਇਸ ਸ਼ੋਅ 'ਚ ਵੀ ਸ਼ਹਿਨਾਜ਼ ਖੂਬ ਸੁਰਖੀਆਂ ਬਟੋਰ ਰਹੀ ਹੈ।

 

ਇਹ ਵੀ ਦੇਖੋ : 'ਬਾਗੀ 3' ਨੇ ਬਾਕਸ ਆਫਿਸ 'ਤੇ ਤੋੜੇ ਇਹ ਰਿਕਾਰਡ, ਬਣੀ ਸਾਲ ਦੀ ਸਭ ਤੋਂ ਵੱਡੀ ਓਪਨਰ

 

 

ਫਿੱਟਨੈੱਸ ਨੂੰ ਲੈ ਕੇ ਪਹਿਲੀ ਵਾਰ ਬੋਲੇ ਸਤਿੰਦਰ ਸਰਤਾਜ, ਦੱਸਿਆ ਫਿੱਟ ਰਹਿਣ ਦਾ ਰਾਜ਼ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News