ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਬੱਬੂ ਮਾਨ ਦਾ ਗੀਤ ''ਤੇਰਾ ਫੈਨ'' (ਵੀਡੀਓ)
5/16/2020 8:16:07 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਬੱਬੂ ਮਾਨ ਅਜਿਹੇ ਗਾਇਕ ਹਨ, ਜਿਨ੍ਹਾਂ ਦੀ ਲੰਬੀ ਚੌੜੀ ਫੈਨ ਲਿਸਟ ਤੇ ਉਨ੍ਹਾਂ ਨੂੰ ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀ ਵੱਲੋਂ ਵੀ ਖੂਬ ਪਿਆਰ ਮਿਲਦਾ ਹੈ। ਇਹ ਵੀ ਕਹਿ ਸਕਦੇ ਹਾਂ ਕਿ ਬੱਬੂ ਮਾਨ ਦੀ ਤਾਂ ਪੂਰੀ ਦੁਨੀਆ ਫੈਨ ਹੈ ਪਰ ਉਹ ਵੀ ਕਿਸੇ ਦੇ ਫੈਨ ਹਨ, ਜਿਸ ਦੀਆਂ ਸਿਫਤਾਂ ਉਹ ਆਪਣੇ ਨਵੇਂ ਸਿੰਗਲ ਟਰੈਕ 'ਤੇਰਾ ਫੈਨ' 'ਚ ਕਰ ਰਹੇ ਹਨ। ਉਨ੍ਹਾਂ ਦਾ ਨਵਾਂ ਗੀਤ ਦਰਸ਼ਕਾਂ ਦੇ ਸਨਮੁਖ ਹੋ ਗਿਆ ਹੈ। 'ਤੇਰਾ ਫੈਨ' ਗੀਤ ਦੇ ਬੋਲ ਤੇ ਮਿਊਜ਼ਿਕ ਖੁਦ ਬੱਬੂ ਮਾਨ ਨੇ ਹੀ ਤਿਆਰ ਕੀਤਾ ਹੈ। Guri Bhandal ਵੱਲੋਂ ਗੀਤ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਸ਼ੂਟਿੰਗ ਵਿਦੇਸ਼ 'ਚ ਕੀਤੀ ਗਈ ਹੈ। ਗੀਤ 'ਚ ਖੂਬਸੂਰਤ ਮਾਡਲ ਨਾਲ ਬੱਬੂ ਮਾਨ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਗੀਤ ਨੂੰ ਨਵਰਤਨ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਜੇ ਗੱਲ ਕਰੀਏ ਬੱਬੂ ਮਾਨ ਦੇ ਕੰਮ ਦੀ ਤਾਂ ਉਹ 'ਰੱਬ ਨਾ ਕਰੇ', 'ਮਿੱਤਰਾਂ ਦੀ ਛੱਤਰੀ', 'ਦਿਲ ਤਾਂ ਪਾਗਲ ਹੈ', 'ਓਹੀ ਚੰਨ ਓਹੀ ਰਾਤਾਂ', 'ਟਰਾਲਾ', 'ਪੱਕੀ ਕਣਕ' ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ।।ਉਹ ਬਹੁਤ ਜਲਦ ਇਕ ਵਾਰ ਫਿਰ ਤੋਂ ਵੱਡੇ ਪਰਦੇ 'ਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। 'ਸੁੱਚਾ ਸੂਰਮਾ' ਨਾਂ ਦੀ ਫਿਲਮ 'ਚ ਬੱਬੂ ਮਾਨ ਲੀਡ ਰੋਲ 'ਚ ਨਜ਼ਰ ਆਉਣਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ