ਦੁਨੀਆਂ ਭਰ ਦੇ ਡਰਾਇਵਰਾਂ ਨੂੰ ਸਮਰਪਿਤ ਹੈ ਬੱਬੂ ਮਾਨ ਦਾ ਨਵਾਂ ਗੀਤ

6/9/2020 11:57:13 AM

ਜਲੰਧਰ(ਬਿਊਰੋ) : ਖੰਟ ਵਾਲੇ ਮਾਨ ਯਾਨੀਕਿ ਬੱਬੂ ਮਾਨ ਲੱਖਾਂ ਸਰੋਤਿਆਂ ਦੇ ਦਿਲਾਂ 'ਤੇ ਰਾਜ਼ ਕਰਦੇ ਹਨ ।ਪ੍ਰਸੰਸ਼ਕਾਂ ਨੂੰ ਹਮੇਸ਼ਾ ਬੱਬੂ ਮਾਨ ਦੇ ਗੀਤਾਂ ਦੀ ਉਡੀਕ ਹੁੰਦੀ ਹੈ। ਹਾਲ ਹੀ 'ਚ ਬੱਬੂ ਮਾਨ ਦਾ ਨਵਾਂ ਗੀਤ 'ਰਾਤਾਂ ਦੇ ਰਾਹੀ' ਰਿਲੀਜ਼ ਕੀਤਾ ਗਿਆ ਹੈ। ਜੋ ਇਸ ਸਮੇਂ ਬੇਹੱਦ ਚਰਚਾ 'ਚ ਬਣਿਆ ਹੋਇਆ ਹੈ। 

 
 
 
 
 
 
 
 
 
 
 
 
 
 

#rattanderahi full song out now

A post shared by Babbu Maan (@babbumaaninsta) on Jun 8, 2020 at 6:02am PDT


ਦੱਸਣਯੋਗ ਹੈ ਕਿ ਇਸ ਗੀਤ ਨੂੰ ਬੱਬੂ ਮਾਨ ਨੇ ਖੁੱਦ ਲਿਖਿਆ, ਗਾਇਆ ਤੇ ਕੰਪੋਜ ਕੀਤਾ ਹੈ ਤੇ ਇਸ ਗੀਤ ਦਾ ਮਿਊਜ਼ਿਕ ਵੀ ਬੱਬੂ ਮਾਨ ਨੇ ਤਿਆਰ ਕੀਤਾ ਹੈ।ਬੱਬੂ ਮਾਨ ਨੇ ਇਸ ਗੀਤ 'ਚ ਆਮ ਵਿਅਕਤੀ ਦੀ ਮਜ਼ਬੂਰੀਆਂ ਨੂੰ ਪੇਸ਼ ਕੀਤਾ ਹੈ।ਬੱਬੂ ਮਾਨ ਨੇ ਇਹ ਗੀਤ ਦੁਨੀਆਂ ਭਰ ਦੇ ਟਰੱਕ ਡਰਾਇਵਰਾਂ, ਟੈਂਪੂ, ਟੈਕਸੀ ਤੇ ਬਸ ਚਲਾਉਣ ਵਾਲੇ ਡਰਾਇਵਰਾਂ ਨੂੰ ਸਮਰਪਿਤ ਕੀਤਾ ਹੈ। 

ਆਪਣੇ ਗੀਤਾਂ ਰਾਹੀ ਸੰਗੀਤ ਜਗਤ 'ਚ ਖਾਸ ਪਹਿਚਾਣ ਰੱਖਦੇ ਬੱਬੂ ਮਾਨ ਦਾ ਇਸ ਤੋਂ ਪਹਿਲਾ 'ਕਲਿੱਕਾਂ' ਗੀਤ ਰਿਲੀਜ਼ ਹੋਇਆ ਸੀ। ਬੱਬੂ ਮਾਨ ਦਾ ਨਵਾਂ ਗੀਤ ਉਨ੍ਹਾਂ ਦੇ ਨਿੱਜੀ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ ।  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Content Editor Lakhan

Related News