ਦਿਲਜੀਤ ਨੇ ਗਾਇਆ ਸੈਡ ਸੌਂਗ ਪਰ ਵੀਡੀਓ ਬਣ ਗਈ ਫਨੀ
6/9/2020 2:19:11 PM

ਜਲੰਧਰ(ਬਿਊਰੋ) : ਮਿਸਟਰ ਸਿੰਘ ਯਾਨੀਕਿ ਦਿਲਜੀਤ ਦੋਸਾਂਝ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਬੇਹੱਦ ਐਕਟਿੱਵ ਨਜ਼ਰ ਆ ਰਹੇ ਹਨ। ਕੁਕਿੰਗ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਨੇ ਲੋਕਾਂ ਨੂੰ ਹਸਾਉਣ ਤੇ ਰਵਾਉਣ ਦਾ ਕੰਮ ਸ਼ੁਰੂ ਕਰ ਦਿਤਾ ਹੈ। ਦਿਲਜੀਤ ਕਦੇ ਆਪਣੇ ਫੈਨਜ਼ ਦੇ ਸਵਾਲਾਂ ਦਾ ਜਵਾਬ ਦਿੰਦੇ ਹਨ ਤੇ ਕਦੇ ਫੈਨਜ਼ ਨੂੰ ਨਵੇਂ-ਨਵੇਂ ਗੀਤ ਸੁਣਾਉਦੇ ਹਨ। ਜਿਸ ਨੂੰ ਦਿਲਜੀਤ ਦੇ ਫੈਨਜ਼ ਕਾਫੀ ਪਸੰਦ ਵੀ ਕਰਦੇ ਹਨ । ਹਾਲ ਹੀ 'ਚ ਦਿਲਜੀਤ ਨੇ ਇਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ ਜਿਸ 'ਚ ਦਿਲਜੀਤ ਇਕ ਸੈੱਡ ਸੌਂਗ ਗਾ ਰਹੇ ਪਰ ਦਿਲਜੀਤ ਦੇ ਇਸ ਸੈੱਡ ਸੌਂਗ ਦੀ ਵੀਡੀਓ ਫਨੀ ਜਿਹੀ ਬਣ ਗਈ।
ਦਿਲਜੀਤ ਨੇ ਇਸ ਦੀ ਕੈਪਸ਼ਨ 'ਚ ਲਿਖਿਆ ਹੈ ' ਆ ਕੱਲ੍ਹ ਬਣਾ ਰਿਹਾ ਸੀ ਵੀਡੀਓ, ਗਾਣਾ ਸੈਡ ਸੌਂਗ ਸੀ ਪਰ ਪਤਾ ਨਹੀਂ ਕਿਉਂ ਫਨੀ ਜਿਹੀ ਬਣ ਗਈ ਫੇਰ ਮੈਂ ਅਪਲੋਡ ਹੀ ਨਹੀਂ ਕੀਤੀ। ਚੱਲੋ ਦੇਖ ਲਓ ਤੁਸੀਂ ਕਰੋ ਇੰਜੁਆਏ'। ਦਿਲਜੀਤ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਬੇਹੱਦ ਪਸੰਦ ਵੀ ਕੀਤਾ ਜਾ ਰਿਹਾ ਹੈ ਤੇ ਫੈਨਜ਼ ਇਸ 'ਤੇ ਮਜ਼ੇਦਾਰ ਕੁਮੈਂਟ ਵੀ ਕਰ ਰਹੇ ਹਨ।ਇਸ ਦੇ ਨਾਲ ਹੀ ਦਿਲਜੀਤ ਨੇ ਆਪਣੀ ਨਵੀਂ ਐਲਬਮ ਪੋਹ ਦੀ ਰਾਤ ਦੇ ਗੀਤ ਦੇ ਕੁਝ ਬੋਲ ਵੀ ਫੈਨਜ਼ ਨਾਲ ਸਾਂਝੇ ਕੀਤੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ