ਕੀ ਜਬਰ-ਜ਼ਨਾਹ ਦੇ ਇਲਜ਼ਾਮਾਂ ਤੋਂ ਮੁਕਤ ਹੋਇਆ ਸ਼ਹਿਨਾਜ਼ ਗਿੱਲ ਦਾ ਪਿਤਾ?
6/9/2020 2:21:53 PM

ਜਲੰਧਰ (ਬਿਊਰੋ)— ਪੰਜਾਬੀ ਮਾਡਲ, ਗਾਇਕਾ ਤੇ 'ਬਿੱਗ ਬੌਸ 13' ਤੋਂ ਮਸ਼ਹੂਰ ਹੋਈ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ 'ਤੇ ਹਾਲ ਹੀ 'ਚ ਇਕ ਮਹਿਲਾ ਵਲੋਂ ਜਬਰ-ਜ਼ਨਾਹ ਕਰਨ ਦੇ ਇਲਜ਼ਾਮ ਲਗਾਏ ਗਏ ਸਨ। ਮਹਿਲਾ ਦਾ ਕਹਿਣਾ ਸੀ ਕਿ ਸ਼ਹਿਨਾਜ਼ ਦੇ ਪਿਤਾ ਨੇ ਉਸ ਨਾਲ ਬੰਦੂਕ ਦੇ ਜ਼ੋਰ 'ਤੇ ਗੱਡੀ 'ਚ ਜਬਰ-ਜ਼ਨਾਹ ਕੀਤਾ ਹੈ। ਹਾਲਾਂਕਿ ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਪਹਿਲਾਂ ਹੀ ਇਨ੍ਹਾਂ ਇਲਜ਼ਾਮਾਂ ਨੂੰ ਝੂਠ ਤੇ ਬੇਬੁਨਿਆਦ ਦੱਸਿਆ ਸੀ ਤੇ ਕਿਹਾ ਸੀ ਕਿ ਮਹਿਲਾ ਵਲੋਂ ਉਨ੍ਹਾਂ ਨੂੰ ਜਾਣਬੁਝ ਕੇ ਫਸਾਇਆ ਜਾ ਰਿਹਾ ਹੈ। ਹਾਲ ਹੀ 'ਚ ਸ਼ੰਤੋਖ ਸਿੰਘ ਸੁੱਖ ਵਲੋਂ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸੰਤੋਖ ਸਿੰਘ ਸੁੱਖ ਨੂੰ ਇਲਜ਼ਾਮਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ।
ਸੰਤੋਖ ਸਿੰਘ ਸੁੱਖ ਨੇ 6 ਜੂਨ ਨੂੰ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਲਿਖਿਆ, 'ਥੋੜ੍ਹਾ ਸਮਾਂ ਲੱਗਾ ਪਰ ਸੱਚਾਈ ਦੀ ਜਿੱਤ ਹੋਈ। ਤੁਹਾਡਾ ਸਭ ਦਾ ਧੰਨਵਾਦ।'
Thoda time Laga lekin sichai Ki Jeet Hui thank you guys
A post shared by SANTOKH SINGH SUKH (@santokhsukh1) on Jun 6, 2020 at 6:51am PDT
ਇਸ ਤੋਂ ਬਾਅਦ ਸੰਤੋਖ ਸਿੰਘ ਨੇ 7 ਜੂਨ ਨੂੰ ਆਪਣੇ ਦੋਸਤ ਲੱਕੀ ਸੰਧੂ ਨਾਲ ਤਸਵੀਰ ਸਾਂਝੀ ਕੀਤੀ। ਤੁਹਾਨੂੰ ਦੱਸ ਦੇਈਏ ਕਿ ਲੱਕੀ ਸੰਧੂ ਉਹ ਵਿਅਕਤੀ ਹੈ, ਜਿਸ ਦੇ ਮਹਿਲਾ ਨਾਲ ਸਬੰਧ ਸਨ ਤੇ ਦੋਵਾਂ ਦੇ ਝਗੜੇ ਦੇ ਚਲਦਿਆਂ ਹੀ ਮਹਿਲਾ ਸੰਤੋਖ ਸਿੰਘ ਸੁੱਖ ਦੇ ਘਰ ਲੱਕੀ ਸੰਧੂ ਨੂੰ ਮਿਲਣ ਆਈ ਸੀ, ਜਿਸ ਤੋਂ ਬਾਅਦ ਸੰਤੋਖ ਸਿੰਘ ਸੁੱਖ 'ਤੇ ਜਬਰ-ਜ਼ਨਾਹ ਦੇ ਇਲਜ਼ਾਮ ਲੱਗੇ।
Yah Mera friend lucky Sandhu hai
A post shared by SANTOKH SINGH SUKH (@santokhsukh1) on Jun 7, 2020 at 2:52am PDT
ਕੱਲ ਯਾਨੀ ਕਿ ਸੋਮਵਾਰ ਨੂੰ ਸੰਤੋਖ ਸਿੰਘ ਨੇ ਆਪਣੀ ਪਤਨੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ ਤੇ ਕੈਪਸ਼ਨ 'ਚ ਲਿਖਿਆ ਹੈ, 'ਜਿਨ੍ਹਾਂ ਨੂੰ ਮੇਰੇ 'ਤੇ ਯਕੀਨ ਸੀ ਕਿ ਮੈਂ ਬੇਕਸੂਰ ਹਾਂ, ਉਨ੍ਹਾਂ ਦਾ ਧੰਨਵਾਦ।'
Jinko mere upar Vishwas tha Ke Main Nirdosh Hoon Unka thank you
A post shared by SANTOKH SINGH SUKH (@santokhsukh1) on Jun 8, 2020 at 6:28am PDT
ਸ਼ਹਿਨਾਜ਼ ਦੇ ਪਿਤਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤਾਂ ਇੰਝ ਹੀ ਲੱਗ ਰਿਹਾ ਹੈ ਕਿ ਉਨ੍ਹਾਂ 'ਤੇ ਲੱਗੇ ਜਬਰ-ਜ਼ਨਾਹ ਦੇ ਇਲਜ਼ਾਮ ਹਟਾ ਦਿੱਤੇ ਗਏ ਹਨ, ਹਾਲਾਂਕਿ ਕਿਸੇ ਪੁਲਸ ਅਧਿਕਾਰੀ ਵਲੋਂ ਇਸ ਗੱਲ ਦੀ ਅਜੇ ਤਕ ਪੁਸ਼ਟੀ ਨਹੀਂ ਕੀਤੀ ਗਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ