ਪੱਗ ਵਾਲੇ ਮੁੰਡੇ ਦਿਲਜੀਤ ਦੋਸਾਂਝ ਨੇ ਨੈੱਟਫਲਿਕਸ ਲਈ ਸਾਈਨ ਕੀਤੀ ਫਿਲਮ, ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼
6/9/2020 3:20:44 PM

ਜਲੰਧਰ (ਬਿਊਰੋ)— ਦਿਲਜੀਤ ਦੋਸਾਂਝ ਦੀ ਪਹੁੰਚ ਹੁਣ ਸਿਰਫ ਪੰਜਾਬੀ ਇੰਡਸਟਰੀ ਤਕ ਹੀ ਨਹੀਂ ਰਹਿ ਗਈ। ਬਾਲੀਵੁੱਡ ਫ਼ਿਲਮਾਂ ਕਰਨ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਨੈੱਟਫਲਿਕਸ ਆਰੀਜਨਲ 'ਤੇ ਵੀ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਦਿਲਜੀਤ ਦੋਸਾਂਝ ਨੇ ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ 'ਤੇ ਫ਼ਿਲਮ ਸਾਈਨ ਕੀਤੀ ਹੈ। ਇਸ ਬਾਰੇ ਦਿਲਜੀਤ ਨੇ ਖੁਦ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ 'ਤੇ ਦੱਸਿਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਦਿਲਜੀਤ ਨੇ ਆਪਣੇ ਫੈਨਜ਼ ਦੇ ਸਵਾਲਾਂ ਦੇ ਜਵਾਬ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਦਿੱਤੇ। ਇਸ ਦੌਰਾਨ ਇਕ ਫ਼ੈਨ ਨੇ ਦਿਲਜੀਤ ਨੂੰ ਪੁੱਛਿਆ ਕਿ ਕਿਹੜਾ ਸ਼ੋਅ ਨੈੱਟਫਲਿਕਸ 'ਤੇ ਦੇਖਣਾ ਚਾਹੀਦਾ ਹੈ। ਦਿਲਜੀਤ ਨੇ ਇਸ ਸਵਾਲ ਦਾ ਜਵਾਬ ਤਾਂ ਨਹੀਂ ਦਿੱਤਾ ਪਰ ਨੈੱਟਫਲਿਕਸ ਨਾਲ ਆਪਣੇ ਪ੍ਰਾਜੈਕਟ ਦਾ ਖੁਲਾਸਾ ਜ਼ਰੂਰ ਕਰ ਦਿੱਤਾ।
ਦਿਲਜੀਤ ਨੇ ਕਿਹਾ ਕਿ ਲੌਕਡਾਊਨ ਕਰਕੇ ਨੈੱਟਫਲਿਕਸ ਦੀ ਇਕ ਫ਼ਿਲਮ ਦੀ ਸ਼ੂਟਿੰਗ ਰੁੱਕ ਗਈ ਸੀ, ਸਭ ਕੁਝ ਠੀਕ ਹੋ ਜਾਵੇ ਤਾਂ ਇਸ ਪ੍ਰਾਜੈਕਟ ਦੀ ਸ਼ੂਟਿੰਗ ਮੁੜ ਸ਼ੁਰੂ ਹੋ ਜਾਵੇਗੀ।
ਦਿਲਜੀਤ ਨੇ ਇਸ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਫੈਨਜ਼ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਦਿਲਜੀਤ ਦੀ ਅਗਲੀ ਪੰਜਾਬੀ ਫ਼ਿਲਮ 'ਜੋੜੀ' ਬਾਰੇ ਵੀ ਇਕ ਫ਼ੈਨ ਨੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਾਲ ਤੱਕ ਤਾਂ ਫ਼ਿਲਮ ਰਿਲੀਜ਼ ਹੋ ਜਾਵੇਗੀ।
ਦਿਲਜੀਤ ਨੇ ਫੈਨਜ਼ ਨੂੰ ਇਹ ਵੀ ਦੱਸਿਆ ਕਿ ਉਹ ਪਰਿਵਾਰ ਨਾਲ ਕੈਲੀਫੋਰਨੀਆ 'ਚ ਹਨ। ਉਹ ਐਮਰਜੈਂਸੀ ਫਲਾਈਟ ਰਾਹੀਂ ਭਾਰਤ ਤੋਂ ਆਪਣੇ ਪਰਿਵਾਰ ਕੋਲ ਕੈਲੀਫੋਰਨੀਆ ਪੁੱਜੇ। ਦਿਲਜੀਤ ਅਕਸਰ ਕੈਲੀਫੋਰਨੀਆ ਤੋਂ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ