ਬਾਦਸ਼ਾਹ ਦੇ ਨਵੇਂ ਗੀਤ ‘TOXIC’ ਦਾ ਟੀਜ਼ਰ ਹੋਇਆ ਰਿਲੀਜ਼

5/25/2020 8:46:31 AM

ਜਲੰਧਰ(ਬਿਊਰੋ)- ਪੰਜਾਬੀ ਰੈਪਰ ਤੇ ਗਾਇਕ ਬਾਦਸ਼ਾਹ ਜਿਨ੍ਹਾਂ ਨੇ ਆਪਣੀ ਗਾਇਕੀ ਦੀ ਧੂਮਾਂ ਬਾਲੀਵੁੱਡ ਤੱਕ ਪਾ ਰੱਖੀਆਂ ਹਨ। ਜਿਸ ਦੇ ਚੱਲਦੇ ਉਹ ਬੈਕ ਟੂ ਬੈਕ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ। ਬਹੁਤ ਜਲਦ ਉਹ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਬਾਦਸ਼ਾਹ ‘Toxic’ ਟਾਈਟਲ ਹੇਠ ਗੀਤ ਲੈ ਕੇ ਆ ਰਹੇ ਹਨ, ਜਿਸ ‘ਚ ਉਨ੍ਹਾਂ ਦਾ ਸਾਥ ਗਾਇਕਾ ਪਾਇਲ ਦੇਵ ਦਿੰਦੇ ਹੋਏ ਨਜ਼ਰ ਆਉਣਗੇ। ਇਸ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਬਾਦਸ਼ਾਹ ਨੇ ਹੀ ਲਿਖੇ ਹਨ ਤੇ ਗੀਤ ਨੂੰ ਕੰਪੋਜ਼ ਪਾਇਲ ਦੇਵ ਨੇ ਕੀਤਾ ਹੈ । ਇਸ ਗੀਤ ‘ਚ ਟੀ.ਵੀ. ਜਗਤ ਦੇ ਕਿਊਟ ਕਪਲ ਸਰਗੁਣ ਮਹਿਤਾ ਤੇ ਰਵੀ ਦੁਬੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਟੀਜ਼ਰ ‘ਚ ਦੋਵਾਂ ਦੀ ਕਮਾਲ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ । ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜੇ ਗੱਲ ਕਰੀਏ ਗੀਤ ਦੇ ਵੀਡੀਓ ਨੂੰ ਖੁਦ ਰਵੀ ਦੁਬੇ ਨੇ ਡਾਇਰੈਕਟ ਕੀਤੀ ਹੈ । ਇਸ ਗੀਤ ਨੂੰ ਸੋਨੀ ਮਿਊਜ਼ਿਕ ਇੰਡੀਆ ਦੇ ਲੇਬਲ ਹੇਠ 26 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।


 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News