ਰਣਜੀਤ ਬਾਵਾ ਨੇ ਸਤਿੰਦਰ ਸਰਤਾਜ ਨੂੰ ਕੁਝ ਇਸ ਤਰ੍ਹਾਂ ਦਿੱਤਾ ਸਤਿਕਾਰ (ਵੀਡੀਓ)
5/25/2020 8:51:29 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ ਅਤੇ ਨਾਲ ਹੀ ਲਿਖਿਆ ਹੈ, ''ਬਣ ਜਾਈਏ ਉਸਤਾਦ ਜੀ ਭਾਵੇ ਤਾਂ ਵੀ ਸਿੱਖਦੇ ਰਹੀਏ। ਮੰਜਿਲ ਬਹੁਤੀ ਦੂਰ ਨਹੀਂ। ਇੱਕ ਯਾਦ ਸਤਿੰਦਰ ਸਰਤਾਜ ਵੀਰ ਜੀ ਦੇ ਨਾਲ।'' ਇਹ ਵੀਡੀਓ ਰਣਜੀਤ ਬਾਵਾ ਦੇ ਕਿਸੇ ਪ੍ਰੋਗਰਾਮ ਦੀ ਹੈ, ਜਿਸ 'ਚ ਰਣਜੀਤ ਬਾਵਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਪਰ ਜਦੋਂ ਉਹ ਸਾਹਮਣੇ ਸਤਿੰਦਰ ਸਰਤਾਜ ਨੂੰ ਆਉਂਦੇ ਦੇਖਦੇ ਨੇ ਤਾਂ ਗੀਤ ਛੱਡ ਕੇ ਸਤਿੰਦਰ ਸਰਤਾਜ ਨੂੰ ਸਤਿਕਾਰ ਦੇਣ ਲਈ ਪੈਰੀ ਹੱਥ ਲਗਾਉਣ ਲਈ ਅੱਗੇ ਹੋਏ ਤਾਂ ਸਤਿੰਦਰ ਸਰਤਾਜ ਨੇ ਰਣਜੀਤ ਬਾਵਾ ਦੇ ਸਤਿਕਾਰ ਨੂੰ ਕਬੂਲ ਕਰਦੇ ਹੋਏ ਜੱਫੀ ਪਾ ਲਈ ਅਤੇ ਆਪਣੇ ਗਲ ਨਾਲ ਲਗਾ ਕੇ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਕੁਝ ਹੀ ਸਮੇਂ 'ਚ ਲੱਖ ਹੀ ਵਿਊਜ਼ ਤੇ ਕੁਮੈਂਟਸ ਇਸ ਵੀਡੀਓ 'ਤੇ ਆ ਚੁੱਕੇ ਹਨ।
ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫਿਲਮ 'ਡੈਡੀ ਕੂਲ ਅਤੇ ਮੁੰਡੇ ਫੂਲ-2' 'ਚ ਜੱਸੀ ਗਿੱਲ ਨਾਲ ਨਜ਼ਰ ਆਉਣਗੇ। ਜੇ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾ ਹੁੰਦੀ ਤਾਂ ਹੁਣ ਤੱਕ ਇਹ ਫਿਲਮ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਣੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ