ਵਰੁਣ ਧਵਨ ਦੀ ਮਾਸੀ ਦਾ ਹੋਇਆ ਦਿਹਾਂਤ, ਸਿਤਾਰਿਆਂ ਨੇ ਪ੍ਰਗਟਾਇਆ ਸੋਗ
5/25/2020 8:57:37 AM

ਨਵੀਂ ਦਿੱਲੀ(ਬਿਊਰੋ) : ਦੁਨੀਆਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਅਦਾਕਾਰ Varun Dhawan ਨੇ ਬੀਤੇ ਸ਼ਨੀਵਾਰ ਨੂੰ ਆਪਣੇ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਸੀ ਦਾ ਦਿਹਾਂਤ ਹੋ ਗਿਆ ਹੈ। ਵਰੁਣ ਧਵਨ ਨੇ ਇੰਸਟਾਗ੍ਰਾਮ 'ਤੇ ਆਪਣੀ ਮਾਸੀ ਨਾਲ ਤਸਵੀਰ ਸ਼ੇਅਰ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਤਸਵੀਰ ਨਾਲ ਕੈਪਸ਼ਨ 'ਚ ਗਾਯਤਰੀ ਮੰਤਰ ਲਿਖਿਆ ਤੇ ਆਪਣਾ ਦੁੱਖ ਪ੍ਰਗਟ ਕੀਤਾ। ਅਦਾਕਾਰ ਨੇ ਆਪਣੀ ਮਾਸੀ ਦੇ ਦਿਹਾਂਤ 'ਤੇ ਲਿਖਿਆ-'ਲਵ ਯੂ ਮਾਸੀ। ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਣ।'
ਖਬਰਾਂ ਮੁਤਾਬਕ ਵਰੁਣ ਧਵਨ ਦੀ ਮਾਸੀ ਦਾ ਦਿਹਾਂਤ ਵੀ ਕੋਰੋਨਾ ਵਇਰਸ ਕਾਰਨ ਹੋਇਆ ਹੈ। ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਤੋਂ ਬਾਅਦ ਫਿਲਮ ਨਿਰਮਾਤਾ ਕਰੀਮ ਮੋਰਾਨੀ ਦੀ ਅਦਾਕਾਰਾ ਬੇਟੀ ਜੋਆ ਮੋਰਾਨੀ ਹੁਣ ਹਸਪਤਾਲ 'ਚ ਭਰਤੀ ਸੀ ਤਾਂ ਵਰੁਣ ਧਵਨ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ। ਇਸ ਦੌਰਾਨ ਵਰੁਣ ਧਵਨ ਨੇ ਜੋਆ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਇਕ ਰਿਸ਼ਤੇਦਾਰ ਸੀ ਕੋਵਿਡ-19 ਤੋਂ ਸੰਕ੍ਰਮਿਤ ਹੈ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ, ਉਸ ਸਮੇਂ ਵਰੁਣ ਨੇ ਕੋਰੋਨਾ ਵਾਇਰਸ ਦੇ ਸ਼ਿਕਾਰ ਉਸ ਰਿਸ਼ਤੇਦਾਰ ਦਾ ਨਾਂ ਨਹੀਂ ਦੱਸਿਆ ਸੀ। ਵਰੁਣ ਦੀ ਮਾਸੀ ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ ਰਹਿੰਦੀ ਸੀ।
ਵਰੁਣ ਦੀ ਮਾਸੀ ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ ਰਹਿੰਦੀ ਸੀ। ਵਰੁਣ ਧਵਨ ਦੇ ਪੋਸਟ 'ਤੇ ਅਦਾਕਾਰਾ ਸੋਨਮ ਕਪੂਰ, ਸੋਨਾਕਸ਼ੀ ਸਿਨਹਾ, ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ, ਸੋਨਲ ਚੌਹਾਨ, ਸਵਰਾ ਭਾਸਕਰ, ਦੀਆ ਮਿਰਜ਼ਾ ਵਰਗੀਆਂ ਫਿਲਮਾਂ ਨੇ ਸੋਗ ਪ੍ਰਗਟ ਕੀਤਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ