ਕਰੋੜਾਂ ''ਚ ਖੇਡਣ ਵਾਲੇ ਬਾਦਸ਼ਾਹ ਦੀ ਪਹਿਲੀ ਕਮਾਈ ਸੀ 200 ਰੁਪਏ, ਜਾਣੋ ਕੁਝ ਹੋਰ ਵੀ ਖਾਸ ਗੱਲਾਂ

11/19/2019 3:50:46 PM

ਜਲੰਧਰ (ਬਿਊਰੋ) — ਗਾਇਕ ਤੇ ਰੈਪਰ ਰੈਪਰ ਬਾਦਸ਼ਾਹ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹੀ ਨਹੀਂ ਬਾਲੀਵੁੱਡ 'ਤੇ ਵੀ ਰਾਜ ਕਰਦੇ ਹਨ। ਬਾਦਸ਼ਾਹ ਦਾ ਜਨਮ 19 ਨਵੰਬਰ 1985 ਨੂੰ ਨਵੀਂ ਦਿੱਲੀ 'ਚ ਇਕ ਪੰਜਾਬੀ ਪਰਿਵਾਰ 'ਚ ਹੋਇਆ। ਬਾਦਸ਼ਾਹ ਦੀ ਪਰਿਵਾਰਕ ਸੰਸਕ੍ਰਿਤੀ ਅਤੇ ਬੋਲ-ਚਾਲ 'ਚ ਹਰਿਆਣਵੀ ਟੱਚ ਹੈ। ਤੁਹਾਨੂੰ ਇਹ ਜਾਣ ਹੈਰਾਨੀ ਹੋਵੇਗੀ ਕਿ ਉਨ੍ਹਾਂ ਦਾ ਅਸਲ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ। ਬਾਦਸ਼ਾਹ ਆਪਣੇ ਗੀਤ 'ਸੈਟਰਡੇ-ਸੈਟਰਡੇ' ਨਾਲ ਚਰਚਾ 'ਚ ਆਏ ਸਨ। ਇਹ ਗੀਤ ਇੰਦੀਪ ਬਖਸ਼ੀ ਨੇ ਗਾਇਆ ਸੀ, ਜਿਸ 'ਚ ਬਾਦਸ਼ਾਹ ਨੇ ਰੈਪ ਦਾ ਤੜਕਾ ਲਾਇਆ ਸੀ। ਉਨ੍ਹਾਂ ਦੇ ਪਹਿਲੇ ਰੈਪ ਦਾ ਮਿਹਨਤਾਨਾ ਉਨ੍ਹਾਂ ਨੂੰ ਸਿਰਫ 200 ਰੁਪਏ ਮਿਲੇ ਸਨ, ਜਿਸ 'ਚੋਂ ਉਨ੍ਹਾਂ ਨੇ 50 ਰੁਪਏ ਟਿਕਟ 'ਤੇ ਖਰਚ ਕੀਤੇ ਸਨ ਅਤੇ ਬਾਕੀ 150 ਉਨ੍ਹਾਂ ਨੇ ਪਾਰਟੀ 'ਤੇ ਖਰਚ ਕਰ ਦਿੱਤੇ ਸਨ।

Image may contain: one or more people

ਪ੍ਰਿੰਸ ਤੋਂ ਬਣੇ ਬਾਦਸ਼ਾਹ
ਬਾਦਸ਼ਾਹ ਦੀ ਮਾਂ ਨੇ ਉਨ੍ਹਾਂ ਦਾ ਨਾਂ ਪ੍ਰਿੰਸ ਰੱਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂ ਬਾਦਸ਼ਾਹ ਰੱਖਿਆ ਸੀ। ਬਾਦਸ਼ਾਹ ਦੇ ਪਿਤਾ ਹਰਿਆਣਵੀਂ ਹਨ ਜਦਕਿ ਮਾਂ ਪੰਜਾਬ ਦੀ ਹੈ।

Image may contain: 1 person, outdoor

ਇਹ ਹਨ ਬਾਦਸ਼ਾਹ ਦੇ ਖਾਸ ਸ਼ੌਕ
ਬਾਦਸ਼ਾਹ ਦੇ ਸ਼ੌਂਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਸ਼ਾਪਿੰਗ ਕਰਨ ਦਾ ਬਹੁਤ ਸ਼ੌਂਕ ਹੈ, ਜਿਨ੍ਹਾਂ 'ਚ ਘੜੀਆਂ ਅਤੇ ਸ਼ੂਜ਼ ਖਰਦੀਣਾ ਉਨ੍ਹਾਂ ਨੂੰ ਬੇਹੱਦ ਪਸੰਦ ਹੈ। ਉਨ੍ਹਾਂ ਨੂੰ ਲੰਡਨ 'ਚ ਸ਼ਾਪਿੰਗ ਕਰਨਾ ਵਧੀਆ ਲੱਗਦਾ ਹੈ। ਬਾਦਸ਼ਾਹ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਨਾਲ ਸ਼ਾਪਿੰਗ ਕਰਨ ਜਾਂਦੀ ਹੈ ਅਤੇ ਉਨ੍ਹਾਂ ਲਈ ਬਿਹਤਰੀਨ ਸ਼ਾਪਿੰਗ ਕਰਦੀ ਹੈ। ਆਪਣੇ ਵਿਹਲੇ ਸਮੇਂ 'ਚ ਉਹ ਮਿਊਜ਼ਿਕ ਸੁਣਨਾ ਅਤੇ ਫਿਲਮਾਂ ਦੇਖਣਾ ਪਸੰਦ ਕਰਦੇ ਹਨ।

Image may contain: 1 person, dog, snow, outdoor and nature

ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਨੂੰ ਕਰਦੈ ਪਸੰਦ
ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ 'ਚ ਉਨ੍ਹਾਂ ਨੂੰ ਸ਼ਾਹਰੁਖ ਖਾਨ, ਵਰੁਣ ਧਵਨ, ਅਕਸ਼ੇ ਕੁਮਾਰ, ਸਲਮਾਨ ਖਾਨ ਬੇਹੱਦ ਪਸੰਦ ਹਨ ਜਦਕਿ ਹੀਰੋਇਨਾਂ 'ਚੋਂ ਆਲਿਆ ਭੱਟ ਪਸੰਦ ਹੈ। ਉਥੇ ਹੀ ਪੰਜਾਬੀ ਹੀਰੋਇਨਾਂ 'ਚੋਂ ਸੁਰਵੀਨ ਚਾਵਲਾ ਪਸੰਦ ਹੈ।

Image may contain: 1 person, sitting

ਇਨ੍ਹਾਂ ਸਿੰਗਰਾਂ ਦੀ ਗਾਇਕੀ ਦੇ ਹਨ ਦੀਵਾਨੇ
ਰਾਹਤ ਫਤਿਹ ਅਲੀ ਖਾਨ ਅਤੇ ਮੀਕਾ ਸਿੰਘ ਦੀ ਗਾਇਕੀ ਦੇ ਉਹ ਕਾਇਲ ਹਨ। ਜਦਕਿ ਪੰਜਾਬੀ ਗਾਇਕਾਂ 'ਚੋਂ ਦਿਲਜੀਤ ਦੋਸਾਂਝ ਤੇ ਏ. ਕੇ. ਵੀ ਵਧੀਆ ਲੱਗਦੇ ਹਨ। ਉਨ੍ਹਾਂ ਨੂੰ ਇਨ੍ਹਾਂ ਸਿੰਗਰਾਂ ਦੇ ਗੀਤ ਸੁਣਨੇ ਵਧੀਆ ਲੱਗਦੇ ਹਨ।

Image may contain: 1 person, shoes

ਯੂ. ਕੇ. ਦੀ ਜੈਸਮੀਨ ਨਾਲ ਕਰਵਾਇਆ ਵਿਆਹ
ਦੱਸ ਦੇਈਏ ਰੈਪਰ ਬਾਦਸ਼ਾਹ ਦਾ ਵਿਆਹ ਯੂ. ਕੇ. ਦੀ ਲੜਕੀ ਜੈਸਮੀਨ ਨਾਲ ਹੋਇਆ ਹੈ। ਬਾਲੀਵੁੱਡ 'ਚ ਰੈਪਰ ਬਣਨ ਤੋਂ ਪਹਿਲਾਂ ਬਾਦਸ਼ਾਹ ਯੋ ਯੋ ਹਨੀ ਸਿੰਘ ਦੇ ਗਰੁੱਪ ਮਾਫੀਆ ਮੰਡੀਰ 'ਚ ਗਾਇਕ ਸਨ। ਇਕ ਇੰਟਰਵਿਊ 'ਚ ਬਾਦਸ਼ਾਹ ਨੇ ਖੁਲਾਸਾ ਕੀਤਾ ਸੀ ਕਿ ਉਹ ਅਸਲ ਜ਼ਿੰਦਗੀ 'ਚ ਅਜਿਹੇ ਨਹੀਂ ਹਨ ਜੋ ਉਹ ਸਟੇਜ 'ਤੇ ਨਜ਼ਰ ਆਉਂਦੇ ਹਨ। ਉਹ ਇਕ ਬੇਹੱਦ ਸ਼ਾਂਤ ਸੁਭਾਅ ਦੇ ਇਨਸਾਨ ਹਨ।

Image may contain: 6 people, people smiling, people standing and outdoor

ਜੇਕਰ ਰੈਪਰ ਨਾ ਹੁੰਦੇ ਤਾਂ ਆਈ. ਏ. ਐੱਸ. ਅਫਸਰ ਹੋਣਾ ਸੀ
ਰੈਪਰ ਬਾਦਸ਼ਾਹ ਚੰਡੀਗੜ੍ਹ ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਦਾਖਲਾ ਲਿਆ, ਕਿਉਂਕਿ ਉਹ ਸਿਵਲ ਇੰਜੀਨੀਅਰਿੰਗ 'ਚ ਡਿਗਰੀ ਹਾਸਲ ਕਰਨਾ ਚਾਹੁੰਦੇ ਸਨ। ਇਕ ਇੰਟਰਵਿਊ ਦੌਰਾਨ ਬਾਦਸ਼ਾਹ ਨੇ ਦੱਸਿਆ ਸੀ ਕਿ ਜੇਕਰ ਉਹ ਰੈਪਰ ਨਹੀਂ ਹੁੰਦੇ ਤਾਂ ਇਕ ਆਈ. ਏ. ਐੱਸ. ਅਫਸਰ ਹੋਣਾ ਸੀ।

Image may contain: 1 person, shoes and indoor



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News