ਕਾਰਤਿਕ ''ਤੇ ਬਿਆਨ-ਬਾਜ਼ੀ ਕਰਨ ਤੋਂ ਬਾਅਦ ਬਾਦਸ਼ਾਹ ਨੇ ਦਿੱਤੀ ਸਫਾਈ

7/29/2019 2:18:29 PM

ਨਵੀਂ ਦਿੱਲੀ (ਬਿਊਰੋ) — 'ਪਿਆਰ ਕਾ ਪੰਚਨਾਮਾ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਕਾਰਤਿਕ ਆਰਿਅਨ ਦਾ ਫਿਲਮੀ ਕਰੀਅਰ ਇਨ੍ਹੀਂ ਦਿਨੀਂ ਬੁਲੰਦੀਆਂ 'ਤੇ ਹੈ। ਕਾਰਤਿਕ ਆਰਿਅਨ ਦੀ ਐਕਟਿੰਗ ਦਾ ਖੁਮਾਰ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਕਾਰਤਿਕ ਦੀ ਐਕਟਿੰਗ ਦੀ ਦੀਵਾਨੇ ਹਨ ਪਰ ਰੈਪਰ ਬਾਦਸ਼ਾਹ ਕਾਰਤਿਕ ਨੂੰ ਓਵਰਰੇਡ ਐਕਟਰ ਦੱਸ ਚੁੱਕੇ ਹਨ। ਹੁਣ ਇਕ ਇੰਟਰਵਿਊ 'ਚ ਉਨ੍ਹਾਂ ਨੇ ਕਾਰਤਿਕ ਆਰਿਅਨ ਨੂੰ ਲੈ ਕੇ ਫਿਰ ਗੱਲ ਕੀਤੀ ਹੈ। ਦਰਅਸਲ, ਕੁਝ ਸਮੇਂ ਪਹਿਲਾ ਬਾਦਸ਼ਾਹ ਤੇ ਦਿਲਜੀਤ ਦੋਸਾਂਝ ਫਿਲਮਕਾਰ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ ਜੌਹਰ' 'ਚ ਦਿਖੇ ਸਨ। ਕਰਨ ਜੌਹਰ ਦੇ ਸ਼ੋਅ 'ਚ ਬਾਦਸ਼ਾਹ ਨੇ ਕਿਹਾ ਸੀ ਕਿ ਕਾਰਤਿਕ ਉਸ ਨੂੰ ਓਵਰਰੇਡ ਐਕਟਰ ਲੱਗਦੇ ਹਨ। ਜਦੋਂ ਕਾਰਤਿਕ ਤੇ ਕ੍ਰਿਤੀ ਸੇਨਨ ਕਰਨ ਜੌਹਰ ਦੇ ਸ਼ੋਅ 'ਚ ਪਹੁੰਚੇ ਤਾਂ ਕਰਨ ਨੇ ਕਾਰਤਿਕ ਨੂੰ ਦੱਸਿਆ ਕਿ ਬਾਦਸ਼ਾਹ ਉਸ ਨੂੰ ਓਵਰਰੇਡ ਐਕਟਰ ਸਮਝਦੇ ਹਨ। ਇਸ 'ਤੇ ਕਾਰਤਿਕ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਕਿਸੇ ਨੂੰ ਉਹ ਓਵਰਰੇਟ ਐਕਟਰ ਕਿਉਂ ਲੱਗਦੇ ਹਨ।

PunjabKesari

ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਬਾਦਸ਼ਾਹ ਨੇ ਇਸ ਪੂਰੇ ਮਾਮਲੇ 'ਤੇ ਆਪਣੀ ਗੱਲ ਰੱਖੀ ਹੈ। ਬਾਦਸ਼ਾਹ ਨੇ ਕਿਹਾ, ''ਮੈਨੂੰ ਨਹੀਂ ਪਤਾ ਕਿ ਮੈਂ ਉਸ ਦਾ ਨਾਂ ਕਿਉਂ ਲਿਆ ਸੀ। ਦਰਅਸਲ, ਅਸੀਂ ਲੋਕ ਬ੍ਰੇਕ ਦੇ ਸਮੇਂ ਕਾਰਤਿਕ ਬਾਰੇ ਗੱਲ ਕਰ ਰਹੇ ਸਨ, ਤਾਂ ਹੋ ਸਕਦਾ ਹੈ ਕਿ ਇਸ ਲਈ ਮੈਂ ਸ਼ੋਅ 'ਚ ਉਸ ਦਾ ਨਾਂ ਲੈ ਲਿਆ ਹੋਵੇਗਾ।'' ਬਾਦਸ਼ਾਹ ਮੁਤਾਬਕ, ''ਇਹ ਬਹੁਤ ਇੰਸਟੈਂਟ ਸੀ ਪਰ ਸੱਚਾਈ ਇਹ ਹੈ ਕਿ ਕਾਰਤਿਕ ਬਹੁਤ ਕਾਬਿਲ ਐਕਟਰ ਹੈ ਅਤੇ ਉਸ ਨੂੰ ਸਕ੍ਰਿਪਟ ਦਾ ਕਾਫੀ ਚੰਗਾ ਸੈਂਸ ਹੈ। ਜਦੋਂ ਮੈਂ ਕਾਰਤਿਕ ਨੂੰ ਇਸ ਬਾਰੇ ਦੱਸਿਆ ਕਿ ਮੈਂ ਐਕਟਿੰਗ ਕਰ ਰਿਹਾ ਸੀ ਤਾਂ ਉਸ ਨੇ ਮੇਰਾ ਮਜ਼ਾਕ ਉਡਾਇਆ ਕਿ ਬੇਟਾ ਅਬ ਤੂੰ ਦੇਖ।''

PunjabKesari

ਦੱਸਣਯੋਗ ਹੈ ਕਿ ਬਾਦਸ਼ਾਹ, ਸਲਮਾਨ ਖਾਨ ਦੀ ਫਿਲਮ 'ਦਬੰਗ 3' ਦੇ ਗੀਤ 'ਮੁੰਨਾ ਬਦਨਾਮ ਹੁਆ' 'ਚ ਰੈਪ ਕਰੇਗਾ। ਬਾਦਸ਼ਾਹ ਕਈ ਹਿੱਟ ਰੈਪ ਸੌਂਗ ਦੇਣ ਨਾਲ ਹੁਣ ਐਕਟਿੰਗ ਦੀ ਦੁਨੀਆ 'ਚ ਵੀ ਕਦਮ ਰੱਖਣ ਜਾ ਰਹੇ ਹਨ। ਬਾਦਸ਼ਾਹ, 'ਖਾਨਦਾਨੀ ਸ਼ਫਾਖਾਨਾ' 'ਚ ਪੌਪ ਸਟਾਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਬਾਦਸ਼ਾਹ ਦੀ ਇਹ ਪਹਿਲੀ ਫਿਲਮ 2 ਅਗਸਤ 2019 ਨੂੰ ਰਿਲੀਜ਼ ਹੋਵੇਗੀ। ਫਿਲਮ 'ਚ ਸੋਨਾਕਸ਼ੀ ਸਿਨ੍ਹਾ ਲੀਡ ਕਿਰਦਾਰ 'ਚ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News