ਜੈ ਭਾਨੁਸ਼ਾਲੀ ਨੂੰ ਮਿਲਿਆ ਸ਼ਹਿਨਾਜ਼ ਦਾ ਲਾੜਾ, ਦੱਸਿਆ ''ਇੰਡਸਟਰੀ ਦੀ ਸਭ ਤੋਂ ਮਹਿੰਗੀ ਜੋੜੀ''

2/24/2020 9:17:22 AM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਤੋਂ ਬਾਅਦ ਸ਼ਹਿਨਾਜ ਕੌਰ ਗਿੱਲ ਅਤੇ ਪਾਰਸ ਛਾਬੜਾ ਦਾ ਸਵੈਂਬਰ ਸ਼ੋਅ 'ਮੁਝਸੇ ਸ਼ਾਦੀ ਕਰੋਗੇ' ਕਾਫੀ ਚਰਚਾ 'ਚ ਹੈ। ਸ਼ੋਅ 'ਚ ਸ਼ਹਿਨਾਜ ਕੌਰ ਗਿੱਲ ਲਈ ਲਾੜਾ ਅਤੇ ਪਾਰਸ ਛਾਬੜਾ ਲਈ ਦੁਲਹਨ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ 'ਚ ਟੀ. ਵੀ. ਸਟਾਰ ਜੈ ਭਾਨੁਸ਼ਾਲੀ ਨੇ ਸ਼ਹਿਨਾਜ ਗਿੱਲ ਲਈ ਇਕ ਮੁੰਡੇ ਦਾ ਸਿਲੈਕਸ਼ਨ ਕਰ ਲਿਆ ਹੈ। ਉਨ੍ਹਾਂ ਨੇ ਬਲਰਾਜ ਸਿਆਲ ਨੂੰ ਸ਼ਹਿਨਾਜ ਗਿੱਲ ਲਈ ਬੈਸਟ ਆਪਸ਼ਨ ਦੱਸਿਆ ਹੈ। ਜੈ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਨੂੰ ਸ਼ੋਅ 'ਚ ਸ਼ਹਿਨਾਜ ਗਿੱਲ ਲਈ ਬੈਸਟ ਆਪਸ਼ਨ ਕੌਣ ਲੱਗਦੇ ਹਨ? ਉਨ੍ਹਾਂ ਨੇ ਲਿਖਿਆ, ''ਜੋ ਮੁੰਡਾ ਮੈਨੂੰ ਠੀਕ ਲੱਗਾ ਉਹ ਹੈ ਬਲਰਾਜ ਸਿਆਲ। ਉਹ ਬਹੁਤ ਫਨੀ, ਖੁਸ਼ਮਿਜਾਜ ਅਤੇ ਸੱਚੇ ਹਨ। ਇੰਡਸਟਰੀ ਦੀ ਸਭ ਤੋਂ ਮਹਿੰਗੀ ਜੋੜੀ ਬਣੇਗੀ। ਟੂ ਕੂਲ। ਬਾਕੀ ਸਭ ਸ਼ੋਅ ਸ਼ਾਇਨਿੰਗ ਮਾਰ ਰਹੇ ਹਨ।''

 
 
 
 
 
 
 
 
 
 
 
 
 
 

First I Met this girl this girl at #biggboss13 house and now at my house @shehnaazgill this girl is fun and full of energy #biggboss13 #shehnaazgill #shehnazgill #flipper

A post shared by Jay Bhanushali (@ijaybhanushali) on Feb 19, 2020 at 3:11am PST

ਦੱਸ ਦਈਏ ਕਿ ਜੈ ਨੇ ਤਾਂ ਸ਼ਹਿਨਾਜ ਲਈ ਬਲਰਾਜ ਨੂੰ ਅਪਰੂਵ ਕਰ ਦਿੱਤਾ ਹੈ ਹੁਣ ਸ਼ਹਿਨਾਜ ਨੂੰ ਇਹ ਗੱਲ ਕਿੰਨੀ ਪਸੰਦ ਆਉਂਦੀ ਹੈ, ਇਹ ਉਹੀ ਦੱਸ ਸਕਦੀ ਹੈ। ਜੈ ਅਤੇ ਸ਼ਹਿਨਾਜ ਇਕ-ਦੂਜੇ ਨਾਲ ਚੰਗੀ ਬਾਂਡ‍ਿੰਗ ਸ਼ੇਅਰ ਕਰਦੇ ਹਨ। ਪਿਛਲੇ ਦਿਨ੍ਹੀਂ ਜੈ ਅਤੇ ਮਾਹੀ ਦੀ ਬੇਟੀ ਨੂੰ ਪੈਂਪਰ ਕਰਦੇ ਹੋਏ ਸ਼ਹਿਨਾਜ ਗਿਲ ਦਾ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ। ਫੈਨਜ਼ ਨੂੰ ਉਨ੍ਹਾਂ ਦਾ ਇਹ ਵੀਡੀਓ ਕਾਫੀ ਪਸੰਦ ਆਇਆ। ਜੈ ਭਾਨੁਸ਼ਾਲੀ ਨੇ ਇੰਸਟਾਗ੍ਰਾਮ 'ਤੇ ਸ਼ਹਿਨਾਜ ਗਿੱਲ ਦੇ ਨਾਲ ਸੈਲਫੀ ਵੀ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਸੀ ਕਿ ਸ਼ਹਿਨਾਜ ਗਿੱਲ ਮਸਤੀ ਕਰਨ ਵਾਲੀ ਅਤੇ ਐਨਰਜੀ ਨਾਲ ਭਰੀ ਕੁੜੀ ਹੈ।

ਦੱਸ ਦੇਈਏ ਕਿ ਬਲਰਾਜ ਸਿਆਲ 'ਖਤਰ‌ੋ ਕੇ ਖ‍ਿਲਾੜੀ 10' 'ਚ ਵੀ ਨਜ਼ਰ ਆ ਰਹੇ ਹਨ। ਸ਼ੋਅ 'ਚ ਬਲਰਾਜ ਆਪਣੇ ਡਰ ਦਾ ਸਾਹਮਣਾ ਕਰਦੇ ਹੋਏ ਨਜ਼ਰ ਆਉਣਗੇ। ਇਸ ਸ਼ੋਅ 'ਚ ਬਲਰਾਜ ਤੋਂ ਇਲਾਵਾ ਰੋਹਨਪ੍ਰੀਤ ਸਿੰਘ, ਇੰਦੀਪ ਬਖਸ਼ੀ, ਮਿਊਰ ਵਰਮਾ ਵੀ ਸ਼ਹਿਨਾਜ ਨੂੰ ਇੰਪ੍ਰੈਸ ਕਰਨ ਆਏ ਹਨ। ਸ਼ਹਿਨਾਜ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੰਦੀ ਰਹਿੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News