ਅਜੇ ਵੀ ਸਿਧਾਰਥ ਦੇ ਪਿਆਰ ’ਚ ਪਾਗਲ ਹੈ ਸ਼ਹਿਨਾਜ਼ ਗਿੱਲ, ਆਖੀ ਇਹ ਗੱਲ

2/24/2020 9:26:20 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਆਪਣੀ ਜ਼ਬਰਦਸਤ ਬਾਂਡਿੰਗ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਸੀਜਨ ਵਿਚ ਇਕ ਪਾਸੇ ਜਿੱਥੇ ਆਸਿਮ ਅਤੇ ਹਿਮਾਂਸ਼ੀ ਦਾ ਪਿਆਰ ਪਰਵਾਨ ਚੜ੍ਹਿਆ ਤਾਂ ਦੂਜੇ ਪਾਸੇ ਸਿਧਾਰਥ ਤੇ ਸ਼ਹਿਨਾਜ ਦੀ ਜੋੜੀ ਦਰਸ਼ਕਾਂ ਦਾ ਦਿਲ ਜਿੱਤਣ ਵਿਚ ਸਫਲ ਰਹੀ। ਫੈਨਜ਼ ਨੂੰ ਤਾਂ ਸਿਧਾਰਥ ਅਤੇ ਸ਼ਹਿਨਾਜ ਦੀ ਜੋੜੀ ਇੰਨੀ ਜ਼ਿਆਦਾ ਪਸੰਦ ਆਈ ਕਿ ਉਨ੍ਹਾਂ ਨੇ ਟਵਿਟਰ ’ਤੇ ਇਨ੍ਹਾਂ ਨੂੰ ਸਿਡਨਾਜ਼ ਦਾ ਨਾਮ ਦੇ ਦਿੱਤਾ। ਹੁਣ ਸ਼ੋਅ ਤਾਂ ਖਤਮ ਹੋ ਗਿਆ ਹੈ ਪਰ ਸ਼ਹਿਨਾਜ ਦੇ ਦਿਲ ਵਿਚ ਅਜੇ ਵੀ ਸਿਧਾਰਥ ਸ਼ੁਕਲਾ ਲਈ ਪਿਆਰ ਬਰਕਰਾਰ ਹੈ। ਸ਼ਹਿਨਾਜ਼ ਇਸ ਸਮੇਂ ਆਪਣੇ ਨਵੇਂ ਸ਼ੋਅ ‘ਮੁਝਸੇ ਸ਼ਾਦੀ ਕਰੋਗੇ’ ਵਿਚ ਨਜ਼ਰ ਆ ਰਹੀ ਹੈ। ਸ਼ੋਅ ਵਿਚ ਉਨ੍ਹਾਂ ਦਾ ਸਵਯੰਵਰ ਕਰਵਾਇਆ ਜਾਵੇਗਾ। ਹੁਣ ਉਝ ਤਾਂ ਸ਼ਹਿਨਾਜ ਸਵਯੰਵਰ ਦੇ ਚਲਦੇ ਕਈ ਲੜਕਿਆਂ ਨਾਲ ਮਿਲ ਰਹੀ ਹੈ ਪਰ ਉਨ੍ਹਾਂ ਦੇ ਦਿਲ ਵਿਚ ਤਾਂ ਅਜੇ ਵੀ ਸਿਧਾਰਥ ਸ਼ੁਕਲਾ ਹੀ ਹਨ।

 
 
 
 
 
 
 
 
 
 
 
 
 
 

@realsidharthshukla ke "khelo meter" par kaun utrega khara aur prove karega to be the perfect match for @shehnaazgill. Watch it tonight on #MujhseShaadiKaroge, at 10:30 only on #Colors. #ShehnaazKiShaadi. Anytime on @voot

A post shared by Colors TV (@colorstv) on Feb 18, 2020 at 1:00am PST


ਦਰਅਸਲ ਸ਼ੋਅ ਵਿਚ ਅਜਿਹਾ ਦੇਖਿਆ ਗਿਆ ਹੈ ਕਿ ਸ਼ਹਿਨਾਜ ਗਿੱਲ ਕਿਸੇ ਵੀ ਲੜਕੇ ਨਾਲ ਜ਼ਿਆਦਾ ਘੁਲ-ਮਿਲ ਨਹੀਂ ਰਹੀ ਹੈ। ਉਹ ਜਿਸ ਤਰੀਕੇ ਨਾਲ ਸਿਧਾਰਥ ਨਾਲ ਮਸਤੀ ਕਰਦੀ ਸੀ, ਜਿਸ ਤਰੀਕੇ ਨਾਲ ਉਨ੍ਹਾਂ ਨਾਲ ਬਾਂਡਿੰਗ ਬਣਾਉਂਦੀ ਸੀ ਉਹ ਇਸ ਸ਼ੋਅ ਵਿਚ ਨਜ਼ਰ ਨਹੀਂ ਆ ਰਹੀ ਹੈ। ਹੁਣ ਖੁੱਦ ਸ਼ਹਿਨਾਜ਼ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਪਾਰਸ ਨਾਲ ਵਿਆਹ ਕਰਨ ਆਈ ਅੰਕਿਤਾ ਸ਼੍ਰੀਵਾਸਤਵ ਨੂੰ ਦੱਸਿਆ ਹੈ ਕਿ ਉਨ੍ਹਾਂ ਦਾ ਮਨ ਕਿਤੇ ਹੋਰ ਲੱਗਾ ਹੋਇਆ ਹੈ। ਉਹ ਕਹਿੰਦੀ ਹੈ ਹੱਥ ਮੈਂ ਵੀ ਫੜ ਸਕਦੀ ਸੀ ਪਰ ਜਦੋਂ ਮੇਰੇ ਮਨ ਵਿਚ ਸਿਧਾਰਥ ਹੈ ਤਾਂ ਮੈਂ ਕਿਸੇ ਹੋਰ ਦਾ ਹੱਥ ਕਿਵੇਂ ਫੜ ਸਕਦੀ ਹਾਂ। ਬਿੱਗ ਬੌਸ ਦੇ ਘਰ ਦੇ ਅੰਦਰ ਸਿਧਾਰਥ ਅਤੇ ਸ਼ਹਿਨਾਜ ਦੀ ਬਾਂਡਿੰਗ ਕਿਸੇ ਤੋਂ ਛੁਪੀ ਨਹੀਂ ਸੀ। ਦੋਵੇਂ ਇਕ-ਦੂਜੇ ਨਾਲ ਲੜਦੇ ਜਰੂਰ ਸਨ ਪਰ ਇਕ-ਦੂਜੇ ਦੇ ਬਿਨਾਂ ਰਹਿ ਵੀ ਨਹੀਂ ਸਕਦੇ ਸਨ। ਸ਼ਹਿਨਾਜ਼ ਨੇ ਬਿੱਗ ਬੌਸ ਦੇ ਘਰ ਵਿਚ ਕਈ ਵਾਰ ਬੋਲਿਆ ਸੀ ਕਿ ਉਹ ਸਿਧਾਰਥ ਨੂੰ ਪਸੰਦ ਕਰਦੀ ਹੈ। ਇਸ ਦੇ ਚਲਦੇ ਜਦੋਂ ਸ਼ੋਅ ਖਤਮ ਹੋ ਗਿਆ, ਸ਼ਹਿਨਾਜ ਨੇ ਸਿਧਾਰਥ ਨੂੰ ਕਾਫੀ ਯਾਦ ਕੀਤਾ। ਸਿਧਾਰਥ ਸ਼ੁਕਲਾ ਨੇ ਜਦੋਂ ਸ਼ੋਅ ਵਿਚ ਸਪੈਸ਼ਲ ਐਂਟਰੀ ਕੀਤੀ ਸੀ ਤਾਂ ਉਸ ਸਮੇਂ ਸ਼ਹਿਨਾਜ ਦੀ ਖੁਸ਼ੀ ਦੇਖਣ ਵਾਲੀ ਸੀ। ਉਨ੍ਹਾਂ ਨੇ ਸਿਧਾਰਥ ਨੂੰ ਗਲੇ ਲਗਾ ਲਿਆ ਅਤੇ ਰੌਣ ਲੱਗੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News