ਡਿਸਕੋ ਸੰਗੀਤ ਦੇ ਕਿੰਗ ''ਬੱਪੀ ਦਾ'' ਦੇ ਜਨਮਦਿਨ ’ਤੇ ਜਾਣੋ ਕੁਝ ਦਿਲਚਸਪ ਗੱਲਾਂ

11/27/2019 10:05:09 AM

ਮੁੰਬਈ (ਬਿਊਰੋ)— ਆਪਣੀ ਹਰ ਕੰਪੋਜਿੰਗ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਬੱਪੀ ਲਹਿਰੀ ਅੱਜ ਆਪਣਾ 67ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਹਰ ਗੀਤ ਇਕ ਵੱਖਰਾ ਹੀ ਫਲੇਵਰ ਅਤੇ ਅੰਦਾਜ਼ ਲੈ ਕੇ ਆਉਂਦਾ ਹੈ। ਆਪਣੇ ਦਿਨਾਂ 'ਚ ਉਹ ਸਭ ਤੋਂ ਬਿਜ਼ੀ ਸੰਗੀਤਕਾਰ ਰਹੇ ਹਨ। 40 ਸਾਲ ਦੇ ਮਿਊਜ਼ਿਕ ਕਰੀਅਰ ਦੌਰਾਨ ਉਨ੍ਹਾਂ ਕਈ ਰਿਕਾਰਡਜ਼ ਵੀ ਆਪਣੇ ਨਾਂ ਕੀਤੇ। ਸਕੂਲੀ ਦਿਨਾਂ 'ਚ ਅਲੋਕੇਸ਼ ਲਹਿਰੀ ਦੇ ਨਾਂ ਨਾਲ ਪਛਾਣੇ ਜਾਣ ਵਾਲੇ ਬੱਪੀ ਲਹਿਰੀ ਦੇ ਮਾਤਾ-ਪਿਤਾ ਅਪ੍ਰੇਸ਼ ਲਹਿਰੀ ਅਤੇ ਬੰਸਰੀ ਲਹਿਰੀ ਵੀ ਪ੍ਰਸਿੱਧ ਗਾਇਕ ਸਨ।
PunjabKesari
ਬੱਪੀ ਲਹਿਰੀ ਦੇ ਕਰੀਅਰ ਦਾ ਅਹਿਮ ਮੋੜ ਸਾਲ 1975 'ਚ ਫਿਲਮ 'ਜ਼ਖਮੀ' ਨਾਲ ਰਿਹਾ ਸੀ। ਇਹ ਉਨ੍ਹਾਂ ਦੀ ਦੂਜੀ ਫਿਲਮ ਸੀ। ਇਸ ਫਿਲਮ ਲਈ ਮਿਊਜ਼ਿਕ ਕੰਪੋਜ ਕਰਨ ਤੋਂ ਇਲਾਵਾ ਬੱਪੀ ਨੇ ਗੀਤ ਵੀ ਗਾਇਆ। ਮੁਹੱਮਦ ਰਫੀ ਅਤੇ ਕਿਸ਼ੋਰ ਕੁਮਾਰ ਵਰਗੇ ਮਸ਼ਹੂਰ ਗਾਇਕਾਂ ਨਾਲ ਉਨ੍ਹਾਂ ਦਾ ਡਿਊਟ 'ਨੰਥਿਗ ਇਜ਼ ਇਮਪੋਸੀਬਲ' ਕਾਫੀ ਪਸੰਦ ਕੀਤਾ ਗਿਆ।
PunjabKesari
2011 'ਚ 'ਬੱਪੀ ਦਾ' ਨੇ ਆਪਣੀ ਪਹਿਲੀ ਐਲਬਮ 'ਵਾਕਿੰਗ ਆਨ ਲਵ ਸਟ੍ਰੀਟ' ਰਿਲੀਜ਼ ਕੀਤੀ ਸੀ। ਸਾਲ 1983 ਤੋਂ ਲੈ ਕੇ 1985 ਦੇ ਵਿਚਕਾਰ ਉਨ੍ਹਾਂ 12 ਸਿਲਵਰ ਜੁਬਲੀ ਹਿੱਟ ਫਿਲਮਾਂ ਲਈ ਮਿਊਜ਼ਿਕ ਕੰਪੋਜ਼ ਕੀਤਾ ਸੀ। ਇਨ੍ਹਾਂ ਸਭ ਫਿਲਮਾਂ 'ਚ ਜਤਿੰਦਰ ਲੀਡ ਅਭਿਨੇਤਾ ਦੇ ਤੌਰ 'ਤੇ ਨਜ਼ਰ ਆਏ। 
PunjabKesari
ਇਸ ਤੋਂ ਇਲਾਵਾ ਉਨ੍ਹਾਂ ਦੇ ਨਾਂ ਇਕ ਦਿਨ 'ਚ ਸਭ ਤੋਂ ਜ਼ਿਆਦਾ ਗੀਤ ਗਾਉਣ ਦਾ ਰਿਕਾਰਡ ਵੀ ਦਰਜ਼ ਹੈ। ਬਾਲੀਵੁੱਡ ਤੋਂ ਹਾਲੀਵੁੱਡ 'ਤੇ ਜਾਣ 'ਤੇ ਸੁਪਨਾ ਤਾਂ ਹਰ ਸਿਤਾਰਾ ਦੇਖਦਾ ਹੈ ਪਰ ਸਾਲ 2008 'ਚ ਸਦਾਬਹਾਰ ਮਿਊਜ਼ਿਕ ਕੰਪੋਜ਼ਰ ਇਕ ਫਿਲਮ 'ਚ ਅਦਾਕਾਰੀ ਵੀ ਕਰ ਚੁੱਕੇ ਹਨ। ਉਨ੍ਹਾਂ ਸਾਲ 2012 'ਚ ਆਈ ਫਿਲਮ 'ਇਟਜ਼ ਰਾਕਿੰਗ ਦਰਦ ਏ ਡਿਸਕੋ' 'ਚ ਕੰਮ ਕੀਤਾ।
PunjabKesari

PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News