B''Day Spl : ਮਾਂ ਨੂੰ ਮਜ਼ਬੂਤ ਪ੍ਰੇਰਣਾ ਮੰਨਦੀ ਹੈ ਹਿਮਾਂਸ਼ੀ, ਜਾਣੋ ਜ਼ਿੰਦਗੀ ਦੇ ਖਾਸ ਕਿੱਸੇ

11/27/2019 10:56:30 AM

ਜਲੰਧਰ (ਬਿਊਰੋ) — ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਅੱਜ ਆਪਣਾ 28ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਹਿਮਾਂਸ਼ੀ ਖੁਰਾਨਾ ਦਾ ਜਨਮ 27 ਨਵੰਬਰ 1991 ਨੂੰ ਪੰਜਾਬ ਦੇ ਕੀਰਤਪੁਰ ਸਾਹਿਬ 'ਚ ਹੋਇਆ। ਹਿਮਾਂਸ਼ੀ ਨੇ ਆਪਣੀ 12ਵੀਂ ਤੱਕ ਦੀ ਪੜ੍ਹਾਈ ਬੀ. ਸੀ. ਐੱਮ ਸਕੂਲ ਤੋਂ ਕੀਤੀ। ਉਸ ਨੇ 12ਵੀਂ ਜਮਾਤ ਮੈਡੀਕਲ ਸਾਇੰਸ 'ਚ ਕੀਤੀ। ਇਸ ਤੋਂ ਬਾਅਦ ਉਸ ਨੇ ਹੋਸਪਿਟੈਲਿਟੀ 'ਚ ਡਿਗਰੀ ਪ੍ਰਾਪਤ ਕੀਤੀ। ਹਿਮਾਂਸ਼ੀ ਦੇ ਦੋ ਛੋਟੇ ਭਰਾ ਵੀ ਹਨ। ਹਿਮਾਂਸ਼ੀ ਖੁਰਾਨਾ ਇਕ ਅਦਾਕਾਰ ਵਜੋਂ ਆਪਣੀ ਪਛਾਣ ਕਾਇਮ ਕਰ ਚੁੱਕੀ ਹੈ। ਉਸ ਨੇ ਪੰਜਾਬੀ ਫਿਲਮ 'ਸਾਡਾ ਹੱਕ' ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਸ਼ੌਹਰਤ ਖੱਟੀ। ਉਸ ਨੂੰ ਜ਼ਿਆਦਾਤਰ ਬਤੌਰ ਮਾਡਲ ਪਛਾਣਿਆ ਜਾਂਦਾ ਹੈ।

Image result for himanshi khurana"

ਇਨ੍ਹਾਂ ਗੀਤਾਂ 'ਚ ਕਰ ਚੁੱਕੀ ਹੈ ਮਾਡਲਿੰਗ
ਹਿਮਾਂਸ਼ੀ ਖੁਰਾਨਾ ਹੁਣ ਤੱਕ ਕਈ ਪੰਜਾਬੀ ਗੀਤਾਂ 'ਚ ਮਾਡਲਿੰਗ ਕਰ ਚੁੱਕੀ ਹੈ। ਉਸ ਨੇ ਪੰਜਾਬੀ ਗਾਇਕ ਹਾਰਡੀ ਸੰਧੂ ਦੇ ਗੀਤ 'ਸੋਚ', ਸਿੱਪੀ ਗਿੱਲ ਦੇ 'ਓਸਮਾਨੀਆਂ', ਜੱਸੀ ਗਿੱਲ ਦੇ 'ਲਾਦੇਨ', 'ਠੋਕਦਾ ਰਿਹਾ', ਨਿੰਜਾ 'ਗੱਲ ਜੱਟਾਂ ਵਾਲੀ', ਜੇ ਸਟਾਰ 'ਗੱਭਰੂ' ਅਤੇ 'ਗੱਭਰੂ 2' ਅਤੇ ਰਣਜੀਤ ਬਾਵਾ ਦੇ 'ਅੱਧੀ ਰਾਤ' ਆਦਿ ਗੀਤਾਂ ਦੇ ਵੀਡੀਓਜ਼ 'ਚ ਮਾਡਲਿੰਗ ਕਰ ਚੁੱਕੀ ਹੈ।

Image result for himanshi khurana"

ਮਾਂ ਨੂੰ ਮੰਨਦੀ ਹੈ ਜ਼ਿੰਦਗੀ ਦੀ ਮਜ਼ਬੂਤ ​​ਪ੍ਰੇਰਣਾ
ਹਿਮਾਂਸ਼ੀ ਖੁਰਾਨਾ ਦੀ ਜ਼ਿੰਦਗੀ 'ਚ ਉਸ ਦੀ ਮਾਂ ਬੇਹੱਦ ਅਹਿਮੀਅਤ ਰੱਖਦੇ ਹਨ। ਉਹ ਆਪਣੀ ਮਾਂ ਸੁਨੀਤ ਕੌਰ ਨੂੰ ਆਪਣੀ ਜ਼ਿੰਦਗੀ ਦੀ ਇਕ ਮਜ਼ਬੂਤ ​​ਪ੍ਰੇਰਣਾ ਮੰਨਦੀ ਹੈ।

Image result for himanshi khurana"

ਛੋਟੀ ਉਮਰ 'ਚ ਕੀਤੀ ਮਾਡਲਿੰਗ ਕਰੀਅਰ ਦੀ ਸ਼ੁਰੂਆਤ
ਹਿਮਾਂਸ਼ੀ ਖੁਰਾਨਾ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ 'ਚ ਕੀਤੀ, ਜਦੋਂ ਉਹ ਮਿਸ ਲੁਧਿਆਣਾ ਬਣ ਗਈ। ਉਹ ਮਿਸ ਪੀ ਟੀਸੀ ਪੰਜਾਬੀ 2010 ਦੀ ਫਾਈਨਲ 'ਚ ਵੀ ਸ਼ਾਮਲ ਹੋਈ ਸੀ। ਉਸੇ ਸਾਲ À ਚੰਡੀਗੜ੍ਹ 'ਚ ਆਯੋਜਿਤ ਮਿਸ ਨੌਰਥ ਜ਼ੋਨ ਮੁਕਾਬਲਾ ਵੀ ਜਿੱਤਿਆ ਸੀ।

Image result for himanshi khurana"

ਕੁਲਦੀਪ ਮਾਣਕ ਦੇ ਗੀਤ ਨਾਲ ਕੀਤਾ ਸੰਗੀਤ ਜਗਤ 'ਚ ਡੈਬਿਊ
ਹਿਮਾਂਸ਼ੀ ਖੁਰਾਨਾ ਨੇ 2010  'ਚ 'ਜੋੜੀ-ਬਿਗ ਡੇ ਪਾਰਟੀ' (ਪੰਜਾਬੀ ਐਮ ਸੀ ਅਤੇ ਕੁਲਦੀਪ ਮਾਣਕ) ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਸਾਲ 2012 'ਚ ਫਿਰੋਜ਼ ਖਾਨ ਵਲੋਂ 'ਫਾਸਲੀ ਬਟੇਰੇ' ਗੀਤ 'ਚ ਅਭਿਨੈ ਕੀਤਾ ਅਤੇ ਹਰਜੋਤ ਦੇ 'ਇਜ਼ਹਾਰ' ਗੀਤ 'ਚ।

Image result for himanshi khurana"

ਸਾਲ 2015 ਸਾਬਿਤ ਹੋਇਆ 'ਲੱਕੀ'
ਸਾਲ 2015 ਹਿਮਾਂਸ਼ੀ ਖੁਰਾਨਾ ਲਈ ਬਹੁਤ ਹੀ ਸਫਲ ਸਾਲ ਸਾਬਤ ਹੋਇਆ ਕਿਉਂਕਿ ਉਸ ਨੇ ਜੱਸੀ ਗਿੱਲ, ਬਾਦਸ਼ਾਹ, ਜੇ ਸਟਾਰ, ਨਿੰਜਾ, ਮਨਕੀਰਤ ਔਲਖ ਅਤੇ ਹੋਰ ਬਹੁਤ ਸਾਰੇ ਗਾਇਕਾਂ ਨਾਲ ਕੰਮ ਕੀਤਾ। ਮਾਰਚ, 2016 'ਚ ਉਸ ਨੇ ਸੁੱਖੀ (ਮਿਊਜ਼ੀਕਲ ਡਾਕਟਰਜ਼) ਦੇ ਨਾਲ ਅਭਿਨੈ ਕੀਤਾ।

Image result for himanshi khurana"

'ਹਾਈ ਸਟੈਂਡਰਡ' ਨਾਲ ਕੀਤੀ ਗਾਇਕੀ ਦੀ ਸ਼ੁਰੂਆਤ
ਹਿਮਾਂਸ਼ੀ ਖੁਰਾਨਾ ਅਨੇਕਾਂ ਹੀ ਗੀਤਾਂ 'ਚ ਮਾਡਲ ਵਜੋਂ ਨਜ਼ਰ ਆ ਚੁੱਕੀ ਹੈ। ਉਸ ਨੇ ਸਾਲ 2018 'ਚ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ। ਉਸ ਨੇ ਆਪਣੇ ਗੀਤ 'ਹਾਈ ਸਟੈਂਡਰਡ' ਦਰਸ਼ਕਾਂ ਦੀ ਕਚਿਹਰੀ 'ਚ ਦਸਤਕ ਦਿੱਤੀ ਸੀ।

Image result for himanshi khurana"

ਪੰਜਾਬੀ ਫਿਲਮਾਂ 'ਚ ਅਜ਼ਮਾ ਚੁੱਕੀ ਹੈ ਕਿਸਮਤ
ਹਿਮਾਂਸ਼ੀ ਖੁਰਾਨਾ ਨੇ ਬਤੌਰ ਅਦਾਕਾਰ ਵਜੋਂ ਪੰਜਾਬੀ ਸਿਨੇਮਾ 'ਚ ਆਪਣੀ ਸ਼ੁਰੂਆਤ ਪੰਜਾਬੀ ਫਿਲਮ 'ਸੱਦਾ ਹੱਕ' ਨਾਲ ਕੀਤੀ। ਇਸ ਫਿਲਮ ਨਾਲ ਉਸ ਨੂੰ ਪ੍ਰਸਿੱਧੀ ਵੀ ਮਿਲੀ। ਹਾਲਾਂਕਿ ਉਸ ਦੀ ਪਹਿਲੀ ਬਾਲੀਵੁੱਡ ਫਿਲਮ 'ਜੀਤ ਲੇਂਗੀ ਜਾਹਨ' (2012) ਸੀ। ਫਿਰ ਉਹ ਪੰਜਾਬੀ ਫਿਲਮ 'ਲੈਦਰ ਲਾਈਫ' (ਅਮਨ ਧਾਲੀਵਾਲ ਨੂੰ ਮਰਦ ਲੀਡ ਵਜੋਂ ਦਰਸਾਉਂਦੀ) 'ਚ ਮੁੱਖ ਭੂਮਿਕਾ ਦੇ ਰੂਪ 'ਚ ਦਿਖਾਈ।

Image result for himanshi khurana"

ਇਨ੍ਹਾਂ ਵੱਡੇ ਬ੍ਰਾਂਡਜ਼ ਲਈ ਕਰ ਚੁੱਕੀ ਹੈ ਕੰਮ
ਸਾਲ 2011 'ਚ ਮਿਸ ਲੁਧਿਆਣਾ ਬਣਨ ਤੋਂ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਦਿੱਲੀ ਗਈ। ਇਹ ਮੈਕ ਦੀ ਬ੍ਰਾਂਡ ਅੰਬੈਂਸਡਰ ਬਣੀ। ਫਿਰ ਇਸ ਨੇ ਮੇਕ ਮਾਈ ਟ੍ਰਿਪ, ਆਯੂਰ, ਪੈਪਸੀ, ਨੈਸਲੇ, ਗੀਤਾਂਜਲੀ ਜਵੈਲਰਸ, ਬਿੱਗ ਬਾਜ਼ਾਰ, ਕਿੰਗਫਿਸ਼ਰ, ਕੈਲਵਿਨ ਕੈਲਿਨ ਅਤੇ ਹੋਰ ਕਈ ਵੱਡੀ ਕੰਪਨੀਆਂ ਲਈ ਕੰਮ ਕੀਤਾ ਹੈ।

Image result for himanshi khurana"

'ਬਿੱਗ ਬੌਸ 13' ਨੂੰ ਲੈ ਕੇ ਬਟੋਰ ਰਹੀ ਹੈ ਸੁਰਖੀਆਂ
ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਵਾਈਲਡ ਕਾਰਡ ਐਂਟਰੀ ਜ਼ਰੀਏ ਆਈ ਹਿਮਾਂਸ਼ੀ ਖੁਰਾਨਾ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਇਸ ਸ਼ੋਅ 'ਚ ਉਹ ਆਪਣੀ ਦੁਸ਼ਮਣ ਸ਼ਹਿਨਾਜ਼ ਕੌਰ ਗਿੱਲ ਨਾਲ ਨਜ਼ਰ ਆ ਰਹੀ ਹੈ। ਦੋਵੇਂ ਇਸ ਸ਼ੋਅ 'ਚ ਇਕ-ਦੂਜੇ ਨਾਲ ਅਕਸਰ ਭਿੜਕਦੀਆਂ ਨਜ਼ਰ ਆਉਂਦੀਆਂ ਹਨ।

Image result for himanshi khurana"

ਖੁਦ ਨੂੰ ਮੰਨਦੀ ਹੈ ਪੰਜਾਬ ਦੀ ਐਸ਼ਵਰਿਆ
ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਸ਼ਹਿਨਾਜ਼ ਕੌਰ ਗਿੱਲ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਿਹਾ ਜਾਂਦਾ ਹੈ ਉਥੇ ਹੀ ਹਿਮਾਂਸ਼ੀ ਖੁਰਾਨਾ ਖੁਦ ਨੂੰ ਪੰਜਾਬ ਦੀ ਐਸ਼ਵਰਿਆ ਮੰਨਦੀ ਹੈ। ਸ਼ੋਅ 'ਚ ਹਿਮਾਸ਼ੀ ਬੋਲੀ ਸੀ ਕਿ, ''ਕੁਝ ਲੋਕ ਮੈਨੂੰ ਪੰਜਾਬ ਦੀ ਐਸ਼ਵਰਿਆ ਕਹਿੰਦੇ ਹਨ।''

Image result for himanshi khurana"

ਵਿਵਾਦ ਨੂੰ ਲੈ ਕੇ ਵੀ ਰਹਿ ਚੁੱਕੀ ਹੈ ਸੁਰਖੀਆਂ 'ਚ
ਹਮੇਸ਼ਾ ਬੇਬਾਕ ਹੋ ਕੇ ਹਰ ਕੰਟਰੋਵਰਸੀ ਦਾ ਜਵਾਬ ਦੇਣ ਵਾਲੀ ਹਿਮਾਂਸ਼ੀ ਖੁਰਾਨਾ ਨੇ ਲਾਈਵ ਹੋ ਕੇ ਪੰਜਾਬੀ ਫਿਲਮ ਇੰਡਸਟਰੀ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਪੇਸ਼ ਕੀਤਾ ਸੀ। ਹਿਮਾਂਸ਼ੀ ਨੇ ਆਪਣੀ ਪੋਸਟਾਂ ਪਾਉਣ ਵਾਲੇ ਪੇਜ 'ਜੱਟ ਬੀ ਲਾਈਕ' ਤੇ ਮਾਡਲ ਸ਼ਹਿਨਾਜ਼ ਕੌਰ ਗਿੱਲ ਨੂੰ ਖਰੀਆਂ ਖੋਟੀਆਂ ਸੁਣਾਈਆਂ ਸਨ। ਉਸ ਨੇ ਕਿਹਾ ਕਿ ਇਹ ਆਪਣੇ ਪਿਤਾ ਨੂੰ ਵੀ ਬਦਨਾਮ ਕਰ ਰਹੀ ਹੈ। ਹਰ ਬੰਦਾ ਮੈਨੂੰ ਇਸ ਦੀਆਂ ਸਾਰੀਆਂ ਕਰਤੂਤਾਂ ਦੱਸਦੇ ਸਨ ਪਰ ਮੈਂ ਸੋਚਿਆ ਕਿ ਇਕ ਕੁੜੀ ਹੋਣ ਦੇ ਨਾਤੇ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਹਿਲਾਂ ਪੋਸਟ ਪਾਉਂਦੇ ਨੇ ਫਿਰ ਡਿਲੀਟ ਕਰਨ ਦੇ ਮੰਗਦੇ ਹਨ 300 ਡਾਲਰ। ਸ਼ਹਿਨਾਜ਼ ਤੇ ਹਿਮਾਂਸ਼ੀ ਦਾ ਇਹ ਵਿਵਾਦ ਕਾਫੀ ਸੁਰਖੀਆਂ 'ਚ ਰਿਹਾ।

Image result for himanshi khurana"ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News