''ਬਟਾਲਾ ਹਾਊਸ'' ਦੇ ਗੀਤ ''ਓ ਸਾਕੀ ਸਾਕੀ'' ''ਚ ਨੋਰਾ ਫਤੇਹੀ ਦਾ ਹੌਟ ਲੁੱਕ (ਵੀਡੀਓ)

7/16/2019 10:34:46 AM

ਮੁੰਬਈ (ਬਿਊਰੋ) — ਪੰਜਾਬੀ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਬੀ ਪਰਾਕ ਨੇ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਹਿੱਟ ਫਿਲਮ 'ਕੇਸਰੀ' 'ਚ 'ਤੇਰੀ ਮਿੱਟੀ' ਗੀਤ ਨਾਲ ਬਾਲੀਵੁੱਡ 'ਚ ਐਂਟਰੀ ਮਾਰੀ। ਪੰਜਾਬੀ ਤਾਂ ਬੀ ਪਰਾਕ ਦੇ ਸੰਗੀਤ ਤੇ ਗਾਇਕੀ ਦੇ ਮੁਰੀਦ ਹਨ ਪਰ ਹੁਣ ਬਾਲੀਵੁੱਡ 'ਚ ਵੀ ਉਨ੍ਹਾਂ ਦੇ ਨਾਂ ਦਾ ਸਿੱਕਾ ਕਾਇਮ ਹੋ ਚੁੱਕਾ ਹੈ। ਬੀ ਪਰਾਕ ਅਤੇ ਨੇਹਾ ਕੱਕੜ ਦਾ ਗੀਤ ਫਿਲਮ 'ਬਾਟਲਾ ਹਾਊਸ' 'ਚ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ 'ਓ ਸਾਕੀ ਸਾਕੀ' ਹੈ। 


ਦੱਸਣਯੋਗ ਹੈ ਕਿ ਜਾਨ ਅਬ੍ਰਾਹਮ ਦੀ ਫਿਲਮ 'ਬਾਟਲਾ ਹਾਊਸ' 15 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਗੀਤ 'ਚ ਬਾਲੀਵੁੱਡ ਅਦਾਕਾਰਾ ਅਤੇ ਮਾਡਲ ਨੋਰਾ ਫਤੇਹੀ ਨੇ ਸ਼ਾਨਦਾਰ ਡਾਂਸ ਕੀਤਾ ਹੈ। 'ਸਾਕੀ ਸਾਕੀ' ਨਾਂ ਦੇ ਇਸ ਗੀਤ ਨੂੰ ਨੇਹਾ ਕੱਕੜ, ਬੀ ਪਰਾਕ ਤੋਂ ਇਲਾਵਾ ਤੁਲਸੀ ਕੁਮਾਰ ਨੇ ਵੀ ਅਵਾਜ਼ ਦਿੱਤੀ ਹੈ। ਤਾਨਿਸ਼ਕ ਬਾਗਚੀ ਨੇ ਇਸ ਗੀਤ ਦਾ ਸੰਗੀਤ ਦੁਬਾਰਾ ਰੀਕ੍ਰੀਏਟ ਕੀਤਾ ਹੈ। ਦੱਸ ਦਈਏ ਕਿ ਇਹ ਗੀਤ ਬਾਲੀਵੁੱਡ ਫਿਲਮ 'ਮੁਸਾਫਿਰ' ਦੇ ਗੀਤ 'ਸਾਕੀ' ਦਾ ਰੀਮੇਕ ਵਰਜ਼ਨ ਹੈ। ਨਿਖਿਲ ਅਡਵਾਨੀ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 'ਬਾਟਲਾ ਹਾਊਸ' ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹੈ, ਜਿਸ 'ਚ ਅਦਾਕਾਰ ਜਾਨ ਅਬ੍ਰਾਹਮ ਪੁਲਸ ਅਫਸਰ ਸੰਜੀਵ ਕੁਮਾਰ ਯਾਦਵ ਦਾ ਕਿਰਦਾਰ ਨਿਭਾ ਰਹੇ ਹਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News