Bigg Boss 13 ਵੱਡਾ ਟਵਿਸਟ, ਪਹਿਲੀ ਵਾਰ ਫਿਨਾਲੇ ’ਚ ਜਾਣਗੇ ਟੌਪ 6 ਮੁਕਾਬਲੇਬਾਜ਼

2/13/2020 2:36:29 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਗਰੈਂਡ ਫਿਨਾਲੇ ਵਿਚ ਸਿਰਫ 2 ਦਿਨ ਬਚੇ ਹਨ। ਮੇਕਰਸ ਨੇ ਫਿਨਾਲੇ ਦੀ ਪੂਰੀ ਤਿਆਰੀ ਕਰ ਲਈ ਹੈ। ਘਰ ਵਿਚ ਇਸ ਸਮੇਂ 7 ਮੁਕਾਬਲੇਬਾਜ਼ ਮੌਜ਼ੂਦ ਹਨ। ਇਨ੍ਹਾਂ ’ਚੋਂ ਇਕ ਮੁਕਾਬਲੇਬਾਜ਼ ਦਾ ਸਫਰ ਅੱਜ ਦੇ ਐਪੀਸੋਡ ਵਿਚ ਖਤਮ ਹੋ ਜਾਵੇਗਾ। ਰਿਪੋਰਟ ਹੈ ਕਿ ਮਾਹਿਰਾ ਸ਼ਰਮਾ ਘਰ ’ਚੋਂ ਐਵਿਕਟ ਹੋ ਜਾਵੇਗਾ ਪਰ ਅਜੇ ਇਸ ’ਤੇ ਕੰਫਰਮੇਸ਼ਨ ਬਾਕੀ ਹੈ।


ਕੀ ਫਿਨਾਲੇ ਵਿਚ ਜਾਣਗੇ 6 ਮੁਕਾਬਲੇਬਾਜ਼ ?

ਇਕ ਮੈਂਬਰ ਦੇ ਜਾਣ ਤੋਂ ਬਾਅਦ ਘਰ ਵਿਚ 6 ਮੁਕਾਬਲੇਬਾਜ਼ ਬੱਚ ਜਾਣਗੇ। ਬਿੱਗ ਬੌਸ ਫੈਨਕਲੱਬ ’ਤੇ ਖਬਰਾਂ ਹਨ ਕਿ ਇਸ ਵਾਰ ਫਿਨਾਲੇ ਵਿਚ 5 ਨਹੀਂ ਸਗੋਂ 6 ਮੁਕਾਬਲੇਬਾਜ਼ ਐਂਟਰੀ ਕਰਨਗੇ। ਪਹਿਲਾਂ ਰਿਪੋਰਟ ਸੀ ਕਿ ਟਾਪ-5 ਮੁਕਾਬਲੇਬਾਜ਼ ਹੀ ਫਿਨਾਲੇ ਵਿਚ ਜਾਣਗੇ ਪਰ ਮੇਕਰਸ ਫਿਨਾਲੇ ਐਪੀਸੋਡ ਵਿਚ ਵੀ ਟਵਿਸਟ ਲਿਆਉਣ ਦੀ ਸੋਚ ਰਹੇ ਹਨ। ਮੇਕਰਸ 20ਵੇਂ ਹਫਤੇ ਵਿਚ ਡਬਲ ਐਵੀਕਸ਼ਨ ਨੂੰ ਲੈ ਕੇ ਕੰਫਰਮ ਨਹੀਂ ਹਨ। ਇਸ ਨੂੰ ਲੈ ਕੇ ਅਜੇ ਗੱਲਬਾਤ ਚੱਲ ਰਹੀ ਹੈ ਪਰ ਦਰਸ਼ਕਾਂ ਨੂੰ ਇਸ ’ਤੇ ਹੈਰਾਨੀ ਨਹੀਂ ਹੋਣੀ ਚਾਹੀਦੀ ਹੈ, ਜੇਕਰ ਉਹ ਫਿਨਾਲੇ ਵਿਚ ਟਾਪ-6 ਮੁਕਾਬਲੇਬਾਜ਼ਾਂ ਨੂੰ ਦੇਖਣ। ਇਹ ਬਿੱਗ ਬੌਸ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ, ਜਦੋਂ ਫਿਨਾਲੇ ਤੱਕ 6 ਘਰਵਾਲੇ ਪਹੁੰਚਣਗੇ।


ਖੈਰ ਫਿਨਾਲੇ ਵਿਚ 6 ਖਿਡਾਰੀ ਪੁੱਜਦੇ ਹਨ ਜਾਂ 5, ਇਸ ਦਾ ਪਤਾ ਦਰਸ਼ਕਾਂ ਨੂੰ ਆਉਣ ਵਾਲੇ ਐਪੀਸੋਡਸ ਵਿਚ ਪਤਾ ਲੱਗ ਜਾਵੇਗਾ। ਬਿੱਗ ਬੌਸ ਸੀਜ਼ਨ 13 ਦਾ ਵਿਨਰ ਕੌਣ ਹੋਵੇਗਾ, ਇਹ ਜਾਣਨ ਲਈ ਦਰਸ਼ਕਾਂ ਵਿਚ ਕਾਫੀ ਐਕਸਾਈਟਮੈਂਟ ਹੈ। ਸਲਮਾਨ ਖਾਨ ਦੇ ਸ਼ੋਅ ਦਾ 13ਵਾਂ ਸੀਜ਼ਨ ਜ਼ਬਰਦਸਤ ਹਿੱਟ ਹੋਇਆ। ਅਪਕਮਿੰਗ ਐਪੀਸੋਡ ਵਿਚ ਬਿੱਗ ਬੌਸ ਵਿਚ ਵਿੱਕੀ ਕੌਸ਼ਲ ਆਪਣੀ ਫਿਲਮ ‘ਭੂਤ’ ਦਾ ਪ੍ਰਮੋਸ਼ਨ ਕਰਨ ਪਹੁੰਚਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News